ਅਕਲੀ ਪੜ੍ਹਿ ਕੈ ਬੂਝੀਐ

  • Date: July 28, 2024
  • Writer :ਪ੍ਰੋ: ਇੰਦਰ ਸਿੰਘ ‘ਘੱਗਾ’

ਜੋ ਵੀ ਲਿਖਤ, ਇਤਿਹਾਸ ਜਾਂ ਕਥਾ ਕਹਾਣੀਆਂ, ਸ਼੍ਰੀ ਗੁਰੂ ਗ੍ਰੰਥ ਸਾਹਿਬ, ਵਾਰਾਂ ਭਾਈ ਗੁਰਦਾਸ ਜੀ ਅਤੇ ਭਾਈ ਨੰਦ ਲਾਲ ਜੀ ਦੀ ਰਚਨਾਵਲੀ ਵਾਲੀ ਕਸਵੱਟੀ ਤੇ ਪੂਰੀਆਂ ਨਹੀਂ ਉਤਰਦੀਆਂ, ਉਹਨਾਂ ਨੂੰ ਨਾ ਮੰਨਣ ਲਈ ਹਰ ਸਿੱਖ ਨੂੰ ਪੂਰਾ ਪੂਰਾ ਅਧਿਕਾਰ ਹੈ। ਸਿੱਖਾਂ ਲਈ ਇਹ ਹੀ ਇੱਕੋ ਇੱਕ ਪਰਖ ਦੀ ਕਸਵੱਟੀ ਹੈ। ਜੋ ਕੁੱਝ ਭੀ ਇਸ ਪਰਖ ਅਨੁਸਾਰ ਠੀਕ ਨਹੀਂ ਉਸ ਮਗਰ ਲੱਗਣ ਨੂੰ ਸਿੱਖੀ ਤੋਂ ਡਿੱਗ ਜਾਣਾ, ਦੂਰ ਹੋ ਜਾਣਾ, ਮੁਨਕਰ ਹੋ ਜਾਣਾ, ਬ੍ਰਿਥਾ ਜਨਮ ਗਵਾਉਣਾ, ਬਿਪਰੀ ਚਾਲਾਂ ਵਿੱਚ ਫਸਣਾ, ਜਾਂ ਗੁਰੂ ਤੋਂ ਬੇਮੁੱਖ ਹੋਣਾ ਹੀ ਕਿਹਾ ਜਾ ਸਕਦਾ ਹੈ। ਗਲਤੀ ਜਾਂ ਕਿਸੇ ਕੁਰੀਤੀ ਨੂੰ ਸੁਧਾਰਨਾ ਜਾਂ ਸਿੱਖਣਾ/ਸਿਖਾਉਣਾ ਹੀ ਸਿੱਖੀ ਹੈ। ਅੰਧ ਵਿਸ਼ਵਾਸੀ ਹੋਣਾ, ਕੁਦਰਤ ਦੇ ਉਲਟ ਚੱਲਣਾ, ਗਿਆਨ ਤੋਂ ਕਿਨਾਰਾਕਸ਼ੀ, ਆਪਣੇ ਆਪ ਨੂੰ ਹੀ ਜਨਾਉਣਾ ਮੂਰਖਤਾਈ ਤੋਂ ਬਿਨਾ ਹੋਰ ਕੀ ਹੋ ਸਕਦਾ ਹੈ ? ਪ੍ਰਕਾਸ਼, ਗਿਆਨ, ਸੱਚ ਜਾਂ ਰੌਸ਼ਨੀ ਭਾਵੇਂ ਉਹ ਅੰਤ੍ਰੀਵ ਹੋਵੇ ਭਾਵੇਂ ਬਾਹਰੀ, ਉਸਨੂੰ ਹਾਸਲ ਕਰਨਾ ਤੇ ਦੂਸਰਿਆਂ ਨੂੰ ਪਰਦਾਨ ਕਰਨਾ ਹੀ ਸਿੱਖ ਦਾ ਧਰਮ ਹੈ। ਪਰਕਾਸ਼ ਜੋ ਸੌਖੀ ਤਰਾਂ ਹੋ ਸਕੇ, ਗਿਆਨ ਜੋ ਆਸਾਨੀ ਨਾਲ ਸਮਝਿਆ/ਸਮਝਾਇਆ ਜਾਵੇ, ਇਸ ਦਾ ਵਿਰੋਧ ਜਨੂੰਨੀ ਤੇ ਮੂਰਖ ਲੋਕ ਹੀ ਕਰਦੇ ਹਨ। ਮਿਸਾਲ ਦੇ ਤੌਰ ਤੇ ਹਰਮੰਦਰ ਸਾਹਿਬ ਵਿੱਚ ਬਿਜਲੀ ਲਾਉਣ ਵੇਲੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਟੀਕ ਜਾਂ ਪਦ-ਛੇਦ ਕਰਨ ਵੇਲੇ ਬੜਾ ਵਿਰੋਧ ਹੋਇਆ, ਜੋ ਅਜੇ ਵੀ ਜਾਰੀ ਹੈ।

ਕੈਥਲ ਦੇ ਰਾਜਾ ਉਦੈ ਸਿੰਘ ਵੱਲੋਂ ਭਾਈ ਸੰਤੋਖ ਸਿੰਘ ਜੀ ਨੂੰ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਰਚਨਾ ਲਈ ਨਿਜੀ ਤੇ ਮਾਲੀ ਸਹਾਇਤਾ ਦਿੱਤੀ ਜਾਂਦੀ ਸੀ। ਗ੍ਰੰਥ ਦੀ ਰਚਨਾ ਤੇ ਸੋਧ ਸੁਧਾਈ ਲਈ ਵੀ ਚਾਰ ਪੰਡਿਤਾਂ ਦੀ ਇਕ ਟੋਲੀ ਥਾਪੀ ਗਈ ਸੀ। ਉਨ੍ਹਾਂ ਪੰਡਤਾਂ ਨੂੰ ਭਾਈ ਸੰਤੋਖ ਸਿੰਘ ਵਿਰੁੱਧ ਸਭ ਤੋਂ ਵੱਡਾ ਇਤਰਾਜ਼, ਇਨ੍ਹਾਂ ਦਾ ਬ੍ਰਾਹਮਣ ਜਾਤੀ ਵਿੱਚੋਂ ਨਾ ਹੋਣਾ, ਪਰ ਸੰਸਕ੍ਰਿਤ ਗ੍ਰੰਥਾਂ ਦੀ ਚਰਚਾ ਕਰਨਾ, ਅਤੇ ਗੁਰ ਇਤਿਹਾਸ ਲਿਖਦੇ ਸਮੇਂ ਸਨਾਤਨ ਧਰਮੀ ਸੰਸਕਾਰਾਂ ਦੇ ਅਨੁਕੂਲ ਕਥਨ ਨਾ ਕਰਨਾ ਸੀ।

ਕਵੀ ਸੰਤੋਖ ਸਿੰਘ ਲਿਖਦੇ ਹਨ ਕਿ ਸੂਰਜ ਪ੍ਰਕਾਸ਼ ਗ੍ਰੰਥ ਰਚਨਾ ਸਮੇਂ, ਉਹਨਾ ਦੁਆਲੇ ਮੰਦ ਮੱਤ ਝੋਟੇ ਅੜਿੰਗਦੇ ਸਨ, ਸੂਰ ਘੁਰਕਦੇ ਸਨ, ਖੋਤੇ ਹੀਂਗਦੇ ਸਨ ਤੇ ਕੁੱਤੇ ਭੌਂਕਦੇ ਸਨ। ਇਹ ਪਸ਼ੂ ਮੰਡਲੀ ਉਨ੍ਹਾਂ ਦੀ ‘ਸਾਰ-ਸਮੱਗਰੀ` ਨੂੰ ‘ਦੂਸ਼ਿਤ` ਕਰਨ ਲਈ ਪੂਰੀ ਤਰ੍ਹਾਂ ਪ੍ਰਤਿਗਿਆ-ਬੱਧ ਸੀ। ਕਾਸ਼ ਕਿ ਜਿਹੜੀਆਂ ਊਣਤਾਈਆਂ ਭਾਈ ਸੰਤੋਖ ਸਿੰਘ ਜੀ ਵੇਲੇ ਉਨ੍ਹਾਂ ਦੀ ‘ਸਾਰ-ਸਮੱਗਰੀ` ਵਿੱਚ ਬਿਪਰਾਂ ਨੇ ਪਾਈਆਂ ਸਨ, ਉਨ੍ਹਾਂ ਨੂੰ ਦੂਰ ਕੀਤਾ ਜਾਂਦਾ, ਪਰ ਇਸ ਤੋਂ ਐਨ ਉਲਟ, ਉਨ੍ਹਾਂ ਦੀ ਆਸ਼ਾ ਦੇ ਵਿਰੁੱਧ, ਉਸ ‘ਦੂਸ਼ਿਤ ਸਮੱਗਰੀ` ਨੂੰ ਅਧਾਰ ਬਣਾ ਕੇ ਬੜਾ ਕੁੱਝ ਲਿਖਿਆ ਗਿਆ ਹੈ ਸਿੱਖਾਂ ਦੇ ਇਤਿਹਾਸ ਵਿੱਚ।

ਗਿਆਨੀ ਗੁਰਬਚਨ ਸਿੰਘ ਭਿੰਡਰਾਂ ਵਾਲੇ ਦਾ ਲਿਖਿਆ ‘ਸ੍ਰੀ ਗੁਰਮੁਖ ਪ੍ਰਕਾਸ਼` ਅਤੇ ਗੁਰਬਾਣੀ ਪਾਠ ਦਰਸ਼ਨ ਜਿਸਨੂੰ ਉਹ ਸੰਤ ਸੁੰਦਰ ਸਿੰਘ ਜੀ ਦਾ ਪਵਿੱਤ੍ਰ ਜੀਵਨ ਕਹਿੰਦੇ ਹਨ, ਭੀ ਇਕ ਅਜਿਹੀ ਲਿਖਤ ਹੈ, ਜੋ ਬਿੱਪਰੀ ਚਾਲਾਂ ਦੀ ਰਹਿ ਗਈ ਕਮੀਂ ਨੂੰ ਪੂਰਾ ਕਰਦੀ ਹੈ। ਇਸੇ ਲਿਖਤ ਨੂੰ ਅਧਾਰ ਬਣਾ ਕੇ ਦਮਦਮੀ ਟਕਸਾਲ ਨੇ ਆਪਣੀ ਮਰਿਯਾਦਾ ਬਣਾਈ ਹੋਈ ਹੈ, ਜਿਸਦਾ ਪੰਥਕ ‘ਸਿੱਖ ਰਹਿਤ ਮਰਿਯਾਦਾ` ਨਾਲ ਨੇੜ ਦਾ ਵੀ ਵਾਸਤਾ ਨਹੀਂ। ਟਕਸਾਲ ਦੀ ਇਹ ਮਰਿਯਾਦਾ ਅਗਰ ਤਾਂ ਉਨ੍ਹਾਂ ਦੇ ਆਪਣੇ ਦਾਇਰੇ ਵਿੱਚ ਹੀ ਰਹੇ ਤਾਂ ਕੋਈ ਗੱਲ ਨਹੀਂ, ਪਰ ਜਦੋਂ ਭੀ ਇਸਨੂੰ ਸਾਰੇ ਪੰਥ ਉਪਰ ਠੋਸਣ ਦੇ ਯਤਨ ਕੀਤੇ ਜਾਂਦੇ ਹਨ, ਤਾਂ ਪੰਥ ਦੀ ਏਕਤਾ ਅਤੇ ਇਕਸਾਰਤਾ ਨੂੰ ਢਾਅ ਲੱਗਦੀ ਹੈ, ਤੇ ਬਹੁਤ ਤਰ੍ਹਾਂ ਦੇ ਫੁੱਟ ਪਾਊ ਝਗੜੇ ਉਤਪੰਨ ਹੁੰਦੇ ਹਨ।

ਨਾਮ ਜਪਣਾ, ਕਿਰਤ ਕਰਨਾ, ਵੰਡ ਛਕਣਾ ਸਿੱਖੀ ਦੇ ਮੁੱਢਲੇ ਅਤੇ ਸੁਨਹਿਰੀ ਅਸੂਲ ਹਨ। ਗ੍ਰਹਿਸਤ-ਧਾਰਨ ਕਰਨਾ ਸਭ ਤੋਂ ਵੱਡਾ ਧਰਮ ਹੈ। ਪ੍ਰਮਾਤਮਾ ਦੀ ਰਜ਼ਾ ਵਿੱਚ ਰਾਜ਼ੀ ਰਹਿਣਾ, ਕੁਦਰਤੀ ਦੁੱਖ ਸੁੱਖ ਸਮੇਂ ਅਡੋਲ ਰਹਿਣਾ, ਸਿੱਖਿਆ ਬੱਚੇ ਤੋਂ ਵੀ ਲੈ ਲੈਣੀ ਪਰ ਅੰਧ ਵਿਸ਼ਵਾਸ਼ੀ ਹੋਕੇ ਕਿਸੇ ਬੁੱਢੇ ਮਗਰ ਭੀ ਨਹੀਂ ਲੱਗਣਾ, ਕਿਸੇ ਵੀ ਸਮੱਸਿਆ ਨੂੰ ਵਿਚਾਰਾਂ ਕਰਕੇ ਹੱਲ ਕਰਨਾ, ਗੁਰਬਾਣੀ ਨੂੰ ਪੜ੍ਹਨਾ, ਸਮਝਣਾ, ਵਿਚਾਰਨਾ ਅਤੇ ਉਸ ਤੇ ਅਮਲ ਕਰਨ ਦੀ ਕੋਸ਼ਿਸ਼ ਕਰਨੀ, ਸਮਾਜਿਕ ਬੁਰਾਈਆਂ ਨੂੰ ਤਿਆਗਣਾ, ਜੀਵਨ ਨੂੰ ਮੰਜ਼ਿਲ ਨਹੀਂ ਮਾਰਗ ਸਮਝਣਾ, ਮਾਰਗ-ਪਾਂਧੀਆਂ ਨਾਲ ਸੋਹਣਾ ਵਿਹਾਰ, ਮਿਲਵਰਤਣ ਅਤੇ ਸਹਾਇਤਾ ਲੈਣ/ਦੇਣ ਦਾ ਨਾਮ ਹੀ ਸਿੱਖੀ ਹੈ।

ਸਿੱਖੀ ਸਾਡੀ ਜਾਂ ਤੁਹਾਡੀ ਨਹੀਂ। ਇਹ ਤਾਂ ਜਿਸਨੇ ਸਾਜੀ, ਜਾਂ ਨਿਭਾਈ, ਉਸਦੀ ਹੈ। ਹਾਂ ਇਸ ਨੂੰ ਖੋਰਾ ਲਾਉਣ ਵਾਲਾ, ਇਸਦੇ ਸੁਨਹਿਰੀ ਸਿਧਾਂਤਾਂ ਨੂੰ ਮਲੀਆ-ਮੇਟ ਕਰਨ ਵਾਲਾ, ਇਸ ਨੂੰ ਰੋਜ਼ੀ-ਰੋਟੀ ਦਾ ਵਸੀਲਾ ਸਮਝਣ ਵਾਲਾ, ਆਮ ਜੰਤਾ ਨੂੰ ਸਜ਼ਾਂ ਦੇ ਰਿਹਾ ਬਿਪਰ ਤਬਕਾ ਹੈ। ਪਹਿਲਾਂ ਤਾਂ ਉਹ ਧਰਮ ਦੇ ਨਾਂ ਤੇ, ਭੇਖ ਅਤੇ ਪਖੰਡ ਕਰਕੇ ਲੁੱਟਣ ਦਾ ਸਾਧਨ ਬਣਾਉਂਦਾ ਹੈ ਤੇ ਇਸ ਤੋਂ ਵੱਡਾ ਅਨਰਥ ਇਹ ਕਿ ਸਿੱਖੀ ਵੱਲੋਂ ਦੂਰ ਕਰਕੇ ਪੁੱਠੇ ਰਸਤੇ ਤੋਰ ਦਿੰਦਾ ਹੈ। ਇਹ ਇਸ ਤਰ੍ਹਾਂ ਹੈ ਕਿ ਕੋਈ ਅੰਨ੍ਹੇਂ ਨੂੰ ਖੂਹ ਵਿੱਚ ਡਿੱਗਣ ਤੋਂ ਬਚਾਉਣ ਦੇ ਥਾਂ, ਜਾਣ ਬੁੱਝਕੇ ਵਿੱਚ ਧੱਕਾ ਦੇ ਰਿਹਾ ਹੋਵੇ। ਕਿਸੇ ਨੂੰ ਸਰੀਰਕ ਤੌਰ ਤੇ ਖਤਮ ਕਰਨ ਵਾਲੇ ਨੂੰ ਦੁਨੀਆਂ ਭਰ ਦੀਆਂ ਅਦਾਲਤਾਂ ਸਜ਼ਾ ਦਿੰਦੀਆਂ ਹਨ, ਪਰ ਜਿਹੜੇ ਕਿਸੇ ਨੂੰ ਆਤਮਿਕ ਤੌਰ ਤੇ ਮਾਰ ਦਿੰਦੇ ਹਨ, ਉਨ੍ਹਾਂ ਨੂੰ ਸਜ਼ਾ ਤਾਂ ਕੀ ਮਿਲਣੀ ਹੈ, ਸਗੋਂ ਧਰਮੀਂ, ਆਗੂ, ਸਤਿਕਾਰਯੋਗ, ਜਾਂ ਪਰਉਪਕਾਰੀ ਕਰਕੇ ਜਾਣੇ ਜਾਂਦੇ ਹਨ।

ਮੱਧ ਦੀਆਂ ਅਰਦਾਸਾਂ ਕਰਨ ਵਾਲੇ ਇਹ ਲੁੱਟਦੇ ਭੀ ਮੱਧ ਵਰਗ ਨੂੰ ਹੀ ਹਨ, ਕਿਉਂਕਿ ਉਪਰਲਾ (ਵਿਦਵਾਨੀ) ਤਬਕਾ ਇਨ੍ਹਾਂ ਦੀਆਂ ਚਾਲਾਂ ਵਿੱਚ ਨਹੀਂ ਫਸਦਾ, ਤੇ ਥੱਲੇ ਵਾਲੇ (ਗਰੀਬਾਂ) ਕੋਲ ਇਨ੍ਹਾਂ ਨੂੰ ਦੇਣ ਲਈ ਕੁੱਝ ਨਹੀਂ ਹੁੰਦਾ। ਇਹ ਵਿਦਵਾਨਾਂ ਨਾਲ ਵਿਚਾਰ ਗੋਸ਼ਟੀ ਨਹੀਂ ਕਰ ਸਕਦੇ, ਅਤੇ ਗਰੀਬਾਂ ਦੀ ਅਤਿਆਤਮਿਕ ਤੌਰ ਤੇ ਕੋਈ ਮੱਦਦ ਕਰਨੀ ਨਹੀਂ ਚਾਹੁੰਦੇ। ਕਈ ਸੱਜਣ ਇਹ ਭੀ ਕਹਿੰਦੇ ਹਨ, ਕਿ ‘‘ਜੀ ਇਹ ਵੀ ਪਰਚਾਰ ਤਾਂ ਸਿੱਖੀ ਦਾ ਹੀ ਕਰਦੇ ਹਨ।`` ਇਸਨੂੰ ਅਸੀਂ ਇਸ ਤਰ੍ਹਾਂ ਸਮਝ ਸਕਦੇ ਹਾਂ ਕਿ ਕੜਾਹ ਪ੍ਰਸ਼ਾਦ ਤਾਂ ਕੜਾਹ ਪ੍ਰਸ਼ਾਦ ਹੀ ਹੈ, ਪਰ ਵਿਦਵਾਨ ਕੜਾਹ ਪ੍ਰਸ਼ਾਦ ਨੂੰ ਪਰਵਾਨ ਕਰਾਕੇ ਗੁਰੂ ਦੀ ਮਿਹਰ, ਗੁਰੂ ਦੀ ਬਖ਼ਸ਼ਿਸ਼, ਗੁਰੂ ਦੀ ਕ੍ਰਿਪਾ ਸਮਝਕੇ ਛਕਦੇ ਹਨ। ਪਰ ਜਦੋਂ ਉਸੇ ਕੜਾਹ ਪ੍ਰਸ਼ਾਦ ਨੂੰ ਸੀਤ-ਪ੍ਰਸ਼ਾਦ (ਜੂਠ) ਵਿੱਚ ਤਬਦੀਲ ਕੀਤਾ ਜਾਂਦਾ ਹੈ, ਤਾਂ ਅੱਖਾਂ ਮੀਟੀ ਭਾਵੇਂ ਕੋਈ ਖਾ ਲਵੇ, ਪਰ ਦੇਖ ਕੇ ਮੱਖੀ ਨਿਗਲਣੀ ਬਹੁਤ ਕਠਨ ਹੈ।

ਸਾਡੇ ਗੁਰੂ ਜੀ ਕਰਾਮਾਤ ਨੂੰ ਕਹਿਰ ਕਹਿੰਦੇ ਹਨ, ਜਾਂ ਵੱਧ ਤੋਂ ਵੱਧ ਨਾਟਕ ਚੇਟਕ ਸਮਝਦੇ ਹਨ। ਚਲੀਹੇ ਕੱਟਣੇ, ਗਰਮ ਜਾਂ ਠੰਢੇ ਤਪ ਸਾਧਣੇ, ਮੋਨ ਧਾਰਨ ਕਰਨਾ, ਇੱਛਾ-ਪੂਰਤੀ ਲਈ (ਪਾਠ) ਮੰਤ੍ਰ ਜਾਪ, ਅੰਨ ਦਾ ਤਿਆਗ, ਸਮਾਧੀਆਂ ਲਾਉਣੀਆਂ, ਸ੍ਵਰਗ ਦਾ ਲਾਲਚ, ਨਰਕਾਂ ਦਾ ਭੈ, ਵਰ ਜਾਂ ਸਰਾਪ ਮੰਨਣਾ, ਸ਼੍ਰੀਰਕ ਪਵਿੱਤ੍ਰਤਾ, ਪ੍ਰਤੱਖ ਦਰਸ਼ਨ, ਬਿਬਾਨ ਚੜ੍ਹਕੇ ਸੱਚ-ਖੰਡ ਪਿਆਨੇ, ਗ੍ਰਹਿਸਤ ਧਾਰਨ ਨਾ ਕਰਨਾ, ਹਵਨਾਂ ਵਾਕੁਰ ਸਪੈਸ਼ਲ ਸਮੱਗਰੀਆਂ ਦੀ ਮੰਗ, ਕਿਸੇ ਖਾਸ ਜਗ੍ਹਾਂ ਵੱਸਣ ਕਰਕੇ ਮੁਕਤੀ ਲੋਚਣੀ, ਕੁਝ ਖਾਸ ਰੰਗਾਂ ਦਾ ਤਿਆਗ, ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਮਨ ਮਰਜ਼ੀ ਨਾਲ ਪੰਨੇ ਦੇ ਅੱਗੇ ਪਿੱਛੇ ਜਾਂ ਵਿਚਕਾਰੋਂ ਸ਼ਬਦ ਨੂੰ ਵਧੀਆਂ ਜਾਂ ਕਰੜਾ ਮੰਨ ਕੇ ਚੁਣਨਾ ਜਾਂ ਪੜ੍ਹਨਾਂ, ਗੁਰੂਆਂ, ਸਿੱਖਾਂ ਜਾਂ ਮਾਤਾਵਾਂ ਨੂੰ ਪਿਛਲੇ ਜਨਮਾਂ ਦੇ ਅਵਤਾਰੀ ਸਿੱਧ ਕਰਨਾ, ਗ੍ਰਹਿਸਤੀ ਜੀਵਨ ਨੂੰ ਤਿਲਾਂਜਲੀ ਦੇਣਾ, ਗੁਰਬਾਣੀ ਨੂੰ ਸਿਰਫ਼ ਤੇ ਸਿਰਫ਼ ਪੜ੍ਹਨਾ ਪਰ ਵਿਚਾਰਨਾ ਨਹੀਂ, ਆਰਤੀਆਂ ਉਤਾਰਨੀਆਂ, ਦੇਹਧਾਰੀ ਦਰਸ਼ਨਾਂ ਦੇ ਫਲ ਮਿਲਣੇ, ਸੱਚਖੰਡ ਦਰਸ਼ਨ, ਸਿਰਫ਼ ਅੰਮ੍ਰਿਤ-ਪਾਨ ਕਰਨ ਦੇ ਸੰਸਕਾਰ ਸਮੇਂ ਹੀ ਆਤਮ ਗਿਆਨ ਹੋ ਜਾਣਾ, ਮੰਗ ਕੇ ਖਾਣਾ ਅਤੇ ਸ੍ਰੀ ਗੁਰਮੁਖ ਪ੍ਰਕਾਸ਼ ਦੀਆਂ ਹੋਰ ਬਹੁਤ ਸਾਰੀਆਂ ਊਣਤਾਈਆਂ ਇਹ ਮੰਗ ਕਰਦੀਆਂ ਹਨ ਕਿ ਸਾਨੂੰ ਹੋਰ ਜਿੱਥੇ ਕਿਤੇ ਭਾਵੇਂ ਫਿੱਟ ਕਰ ਦਿਉ, ਪਰ ਗੁਰੂ ਦੇ ਸਿੱਖਾਂ ਨੇ ਸਾਨੂੰ ਕਿਸੇ ਨੂੰ ਭੀ ਨੇੜੇ ਨਹੀਂ ਢੁੱਕਣ ਦੇਣਾ।

ਸਿੱਖ ਧਰਮ ਵਿੱਚ ਆ ਚੁੱਕੀਆਂ ਕੁਰੀਤੀਆਂ ਅਤੇ ਮਹੰਤਾਂ, ਸਾਧਾਂ, ਪੁਜਾਰੀਆਂ ਰਾਹੀਂ ਫੈਲਾਏ ਜਾ ਰਹੇ ਬਿਪਰਵਾਦ ਨੂੰ ਠੱਲ ਪਾਉਣ ਲਈ, ਸਿੰਘ ਸਭਾ ਲਹਿਰ ਅਤੇ ਚੀਫ ਖਾਲਸਾ ਦੀਵਾਨ ਦੇ ਸਾਂਝੇ ਯਤਨਾ ਸਦਕਾ ਵੀਹਵੀਂ ਸਦੀ ਦੇ ਸ਼ੁਰੂ ਵਿੱਚ ‘ਸਿੱਖ ਰਹਿਤ ਮਰਿਯਾਦਾ` ਬਨਾਉਣ ਦੇ ਉਪਰਾਲੇ ਸ਼ੁਰੂ ਹੋਏ। ਯਾਦ ਰਹੇ ਪੰਥਕ ਸਿੱਖ ਰਹਿਤ ਮਰਿਯਾਦਾ ਪੂਰੇ 13 ਸਾਲਾਂ ਦੀ ਮਿਹਨਤ ਬਾਅਦ ਸੰਨ 1945 ਈ: ਨੂੰ ਨੇਪਰੇ ਚਾੜ੍ਹੀ ਗਈ ਸੀ। ਇਸੇ ਹੀ ਸਮੇਂ 1933 ਈ: ਤੋਂ ਲੈ ਕੇ 1935 ਈ: ਤੱਕ ਗਿਆਨੀ ਗੁਰਬਚਨ ਸਿੰਘ ਨੇ ਸ੍ਰੀ ਗੁਰਮੁਖ ਪ੍ਰਕਾਸ਼ ਗ੍ਰੰਥ ਵੀ ਮੁਕੰਮਲ ਕਰ ਲਿਆ ਸੀ। ਗਿਆਨੀ ਗੁਰਬਚਨ ਸਿੰਘ 1921 ਈ: ਤੋਂ ਲੈ ਕੇ 1930 ਈ: ਤੱਕ ਸੰਤ ਸੁੰਦਰ ਸਿੰਘ ਹੋਰਾਂ ਦੇ ਨਾਲ ਰਹਿ ਚੁੱਕੇ ਸਨ ਅਤੇ 1930 ਈ: ਵਿੱਚ ਸੰਤ ਸੁੰਦਰ ਸਿੰਘ ਦੇ ਅਕਾਲ ਚਲਾਣੇ ਮਗਰੋਂ ਉਨ੍ਹਾਂ ਦੀ ਗੱਦੀ ਤੇ ਬਿਰਾਜਮਾਨ ਹੋਏ। ਬੇਸ਼ੱਕ ਮਾਇਆ ਦੇ ਲਿਸ਼ਕਾਰਿਆਂ ਵਿੱਚ ਉਲਝੇ ਡੇਰੇਦਾਰ, ਪਖੰਡੀ ਸਾਧ, ਇੱਥੋਂ ਤੱਕ ਕਿ ਅਕਾਲ ਤਖਤ ਦੇ ਜਥੇਦਾਰ ਵੀ ਸ੍ਰੀ ਗੁਰਮੁਖ ਪ੍ਰਕਾਸ਼ ਦੀ ਸਲਾਹੁਣਾ ਭੂਮਿਕਾ ਵਿੱਚ ਕਰਦੇ ਹਨ, ਪਰ ਸਮਝਦਾਰ ਸਿੱਖ ਵਿਦਵਾਨ ਕਦੇ ਵੀ ਇਸ ਤਰ੍ਹਾਂ ਦੀਆਂ ਲਿਖਤਾਂ ਤੋਂ ਪ੍ਰਭਾਵਿਤ ਨਹੀਂ ਹੁੰਦੇ, ਸਗੋਂ ਇਨ੍ਹਾਂ ਦਾ ਖੰਡਨ ਕਰਨ ਲਈ ਯਥਾ-ਸ਼ਕਤ ਯੋਗਦਾਨ ਪਾਉਂਦੇ ਰਹਿੰਦੇ ਹਨ। ਡੇਰੇ ਦਾ ਮੁਖੀ ਵੱਡੇ ਸੰਤਾਂ ਦੀ ਬਰਸੀ ਇਸ ਲਈ ਹੀ ਮਨਾਉਣੀ ਚਾਲੂ ਕਰਦਾ ਹੈ, ਕਿ ਅਗਾਂਹ ਉਸ ਨੇ ਭੀ ਆਪਦੀ ਬਰਸੀ ਮਨਾਉਣ ਦੀ ਪਿਰਤ ਪਾਉਣੀ ਹੁੰਦੀ ਹੈ।

ਗਿਆਨੀ ਗੁਰਬਚਨ ਸਿੰਘ, ਭਾਈ ਬੁੱਧ ਸਿੰਘ ਜੀ ਰਚਿਤ ‘ਖਾਲਸਾ ਸ਼ਤਕ` ਪੰ: 521, ਅਤੇ ਸੰਤ ਨਿਹਾਲ ਸਿੰਘ ਕੇਸਰੀ ਦੀ ਰਚਨਾ ਪੰ: 475, ਆਪਣੇ ਨਾਮ ਥੱਲੇ ਲਿਖ ਕੇ, ਲਿਖਤ ਚੋਰੀ ਕਰਨ ਦੇ ਜੁਰਮ ਤੋਂ ਬਰੀ ਨਹੀਂ ਹੋ ਸਕਦੇ। ਇਥੇ ਇਹ ਬਿਲਕੁਲ ਨਾ ਸਮਝਿਆ ਜਾਵੇ, ਕਿ ਐਵੇਂ ਕਿਸੇ ਨੂੰ ਨੀਵਾਂ ਦਿਖਾਉਣ ਲਈ ਜਾਂ ਸਿਰਫ਼ ਕਿੰਤੂ-ਪ੍ਰੰਤੂ ਕਰਨ ਲਈ ਹੀ ਲਿਖਿਆ ਗਿਆ ਹੈ। ਇਹ ਤਾਂ ਤੱਤ ਗਿਆਨ ਵਿੱਚ ਗਰੜ-ਗਿਆਨ ਰਲਾਉਣ ਦੀਆਂ ਚਾਲਾਂ ਨੂੰ ਠੱਲ ਪਾਉਣ ਦਾ ਨਿਮਾਣਾ ਜਿਹਾ ਯਤਨ ਹੈ। ਇਹ ਪੜ੍ਹਕੇ ਜਿਸ ਨੂੰ ਵੀ ਔਖਿਆਈ ਮਹਿਸੂਸ ਹੋ ਰਹੀ ਹੈ ਜਾਂ ਕੋਈ ਗੁਰਮੁਖ ਪਿਆਰਾ ਇਹ ਜਾਣਨਾ ਚਾਹੇ ਕਿ ਇਹ ਵਾਕਿਆ ਹੀ ਸੱਚ ਹੈ ਤਾਂ ਨਾਲ ਲਗਾਈ ਜਾ ਰਹੀ ਸੂਚੀ ਵਿੱਚ ਪੰ: ਨੰ: ਦਿੱਤੇ ਗਏ ਹਨ, ਆਪ ਦੇਖਣ/ਪੜ੍ਹਨ ਦੀ ਖੇਚਲ ਕਰ ਸਕਦੇ ਹਨ। ਇਸ ਸੂਚੀ ਤੋਂ ਬਿਨਾ ਹੋਰ ਭੀ ਬਹੁਤ ਕਮੀਆਂ ਹਨ, ਜਿਵੇਂ ਕਿ ਗੁਰਬਾਣੀ ਲਿਖਣ ਵਿੱਚ ਅਸ਼ੁੱਧਤਾ (ਪੰ: 130, 148, 598, 599), ਇਤਿਹਾਸ ਖੋਜਣ ਤੋਂ ਬਿਨਾ ਹੀ, ਜਿਵੇਂ ਕਿ ਗੁਰੂ ਨਾਨਕ ਆਗਮਨ ਕੱਤੇ ਦੀ ਪੁੰਨਿਆਂ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਸਾਥੀ ਬਾਲਾ ਵਰਗੀਆਂ ਗਲਤ ਗੱਲਾਂ ਦਾ ਪ੍ਰਚਾਰ ਆਦਿ।

ਸੰਪਰਦਾਈ ਗਿਆਨੀਆਂ ਨੂੰ ਨਿਮਰਤਾ ਸਹਿਤ ਹਿਦਾਇਤ ਕੀਤੀ ਜਾਂਦੀ ਹੈ, ਕਿ ਸਨਾਤਨੀ ਪ੍ਰਭਾਵ ਅਤੇ ਕੰਨ ਰਸੀ ਵਾਲੀਆਂ ਫੋਕੀਆਂ ਕਹਾਣੀਆਂ ਨੂੰ ਛੱਡ ਕੇ, ਤੱਤ ਗਿਆਨ ਦਾ ਪ੍ਰਚਾਰ ਕਰਨਾ, ਅਤੇ ਤੱਤ ਖਾਲਸਾ ਨੂੰ ਇਹ ਸੂਚਨਾ ਦੇ ਤੌਰ ਤੇ ਦੱਸ ਰਹੇ ਹਾਂ, ਕਿ ਅਸਲੀਅਤ ਵਿੱਚ ਕਿੰਨਾ ਕੁੱਝ ਨਕਲੀ ਰਲਾਇਆ ਗਿਆ ਸੀ/ਹੈ, ਤੇ ਉਹ ਭੀ ਸਿੱਖੀ ਦੇ ਮਹਾਂਰਥੀਆਂ ਵੱਲੋਂ। ਪ੍ਰਮਾਤਮਾ ਮਿਹਰ ਕਰੇ ਜੋ ਸਾਨੂੰ ਸਿੱਖੀ ਦੇ ਉØੱਚੇ ਅਤੇ ਨਿਆਰੇ ਅਸੂਲਾਂ ਦੀ ਸੋਝੀ ਹੋਵੇ, ਗੁਰੂ ਗ੍ਰੰਥ ਸਾਹਿਬ ਉØੱਪਰ ਸ਼ਰਧਾ ਅਤੇ ਵਿਸ਼ਵਾਸ ਹੋਵੇ, ਖਾਲਸਾ ਪੰਥ ਦੀ ਏਕਤਾ ਤੇ ਮਜ਼ਬੂਤੀ ਲਈ ਯਤਨਸ਼ੀਲ ਰਹਿੰਦੇ ਹੋਏ ਜੀਵਨ ਸਫ਼ਲਾ ਕਰੀਏ।

ਗਿਆਨੀ ਗੁਰਬਚਨ ਸਿੰਘ ਦਾ ਲਿਖਿਆ ਸ੍ਰੀ ਗੁਰਮੁਖ ਪ੍ਰਕਾਸ਼ ਪੜ੍ਹਕੇ ਆਮ ਸਿੱਖ ਬ੍ਰਾਹਮਣਵਾਦ ਦੇ ਉਸ ਗਹਿਰੇ ਸਮੁੰਦਰ ਵਿੱਚ ਗਰਕ ਹੋ ਜਾਵੇਗਾ, ਜਿੱਥੋਂ ਸਾਨੂੰ ਗੁਰੂ ਜੀ ਨੇ ਕੱਢਿਆ ਸੀ। ਸਿੱਖੀ ਤਾਂ ਇੱਕ ਜੀਵਨ-ਜਾਂਚ ਹੈ। ਇਸ ਵਿੱਚ ਲਗਾਈਆਂ ਅਣਹੋਣੀਆਂ ਪਾਬੰਦੀਆਂ, ਨਾ ਨਿਭਣਯੋਗ-ਹੱਠ ਕਰਕੇ ਕੀਤੀਆਂ ਰਸਮਾਂ, ਮਨੁੱਖਤਾ ਅਤੇ ਸਿੱਖੀ ਤੋਂ ਦੂਰ ਕਰਨ ਵਾਲੀਆਂ ਹਨ। ਕਿਸੇ ਨੂੰ ਮਾਰਨ ਲਈ ਜ਼ਹਿਰ ਨੂੰ ਖੰਡ ਦੀ ਪਰਤ ਵਿੱਚ ਜਾਂ ਖੁਰਾਕ ਵਿੱਚ ਰਲਾਉਣਾ ਹੁੰਦਾ ਹੈ। ਇਸੇ ਕਰਕੇ ਹੀ ਸ੍ਰੀ ਗੁਰਮੁਖ ਪ੍ਰਕਾਸ਼ ਵਿਚ ਕੁੱਝ ਗੱਲਾਂ ਬਾਬਤ ਗੁਰਬਾਣੀ ਅਤੇ ਵਾਰਾਂ ਭਾਈ ਗੁਰਦਾਸ ਜੀ ਵਿੱਚੋਂ ਭੀ ਹਵਾਲੇ ਦਿੱਤੇ ਗਏ ਹਨ, ਜੋ ਆਮ ਇਨਸਾਨ ਦਾ ਮਨ ਟੁੰਬਦੇ ਹਨ। ਇਸਦੇ ਨਾਲ ਨਾਲ ਭਾਈ ਸੰਤੋਖ ਸਿੰਘ ਜੀ ਦੇ ਕਹਿਣ ਮੁਤਾਬਿਕ ‘ਸਾਰ ਸਮੱਗਰੀ` ਵਿੱਚ ਰਲਿਆ ਉਹ ‘ਦੂਸ਼ਿਤ ਮਾਦਾ` ‘ਜਗ੍ਹਾ ਜਗ੍ਹਾ` ਅਤੇ ‘ਵਾਰ ਵਾਰ` ਲਿਖਿਆ ਗਿਆ ਹੈ, ਜੋ ਸਧਾਰਨ ਸਿੱਖ ਕਰ ਹੀ ਨਹੀਂ ਸਕਦਾ, ਅਤੇ ਸਿੱਖੀ ਵਿਚਾਰਧਾਰਾ ਦੀ ਵਿਰੋਧਤਾ ਹੁੰਦੀ ਹੈ, ਜਿਸ ਨਾਲ ਫੋਕੀਆਂ ਰੀਤਾਂ, ਡਰ, ਵਹਿਮ, ਭਵਿੱਖਬਾਣੀਆਂ, ਜ਼ਾਤ-ਪਾਤ, ਸੁੱਚ-ਜੂਠ, ਪਵਿੱਤਰ-ਅਪਵਿੱਤਰ ਵਰਗੀਆਂ ਮਾਰੂ ਰੁਚੀਆਂ ਦਿਲ ਵਿੱਚ ਸਮਾਧੀਆਂ ਲਾਕੇ ਬੈਠ ਜਾਣਗੀਆਂ।

ਜਿਨ੍ਹਾਂ ਨੇ ਸਿੱਖੀ ਪ੍ਰਚਾਰ ਦਾ ਬੁਰਕਾ ਸਿਰਫ ਰੋਜ਼ੀ-ਰੋਟੀ ਦੀ ਖ਼ਾਤਿਰ ਜਾਂ ਲੁੱਟਣ ਦੀ ਸਕੀਮ ਅਧੀਨ ਪਾਇਆ ਹੈ, ਜਾਂ ਜਿਹੜੇ ਸਿਰਫ਼ ਪੂਜਾ-ਦਕਸ਼ਣਾ (ਦੇਕੇ) ਨਾਲ ਸੁਰਗਾਂ ਦੀ ਲਾਲਸਾ ਕਰਦੇ ਹਨ, ਉਨ੍ਹਾਂ ਨੂੰ ਤਾਂ ਬੇਸ਼ੱਕ ਸ੍ਰੀ ਗੁਰਮੁਖ ਪ੍ਰਕਾਸ਼ ਠੀਕ ਲੱਗਦਾ ਹੋਵੇ, ਪਰ ਜਿਹੜੇ ਗੁਰਮੁਖ ਆਪ ਗੁਰਬਾਣੀ ਪੜ੍ਹ ਕੇ ਨਾਮ, ਦਾਨ, ਇਸ਼ਨਾਨ ਦੀ ਰਮਜ਼ ਸਮਝਦੇ ਹੋਏ, ਮੀਰੀ-ਪੀਰੀ, ਦੇਗ਼-ਤੇਗ਼, ਸੰਤ-ਸਿਪਾਹੀ, ਭਗਤੀ-ਸ਼ਕਤੀ, ਰਾਜ-ਜੋਗ ਵਾਲੀ ਅਵਸਥਾ ਮਾਣਦੇ ਹੋਏ, ਜੀਵਨ-ਮੁਕਤ ਹੋਣਾ ਲੋਚਦੇ ਹਨ ਉਹ ‘ਸ੍ਰੀ ਗੁਰਮੁਖ ਪ੍ਰਕਾਸ਼` ਵਾਲੀ ‘ਦੂਸ਼ਿਤ ਸਮੱਗਰੀ` ਨਾਲ ਕਤਈ ਸਹਿਮਤ ਨਹੀਂ ਹੋਣਗੇ।

ਸ੍ਰੀ ਗੁਰਮੁਖ ਪ੍ਰਕਾਸ਼ ਦੇ ਕੁੱਝ ਪੰ: ਨੰ: ਜਿੱਥੇ ‘ਦੂਸ਼ਿਤ ਸਮੱਗਰੀ` ਦੇਖੀ ਜਾ ਸਕਦੀ ਹੈ।

ਗੁਰਦੁਆਰੇ ਦਾ ਨਿਸ਼ਾਨ ਸਾਹਿਬ ਸੁਨਹਿਰੀ ਖੰਡੇ ਦਾ :- 10

ਗੁਰੂ ਨਾਨਕ ਦੇਵ ਜੀ ਦਾ ਜਨਮ ਕੱਤੇ ਦੀ ਪੂਰਨਮਾਸ਼ੀ ਨੂੰ :- 16, 244

ਗੁਰੂ ਨਾਨਕ ਦੇਵ ਜੀ ਦੇ ਸਾਥੀ ਮਰਦਾਨਾ ਅਤੇ ਬਾਲਾ :- 18, 528

ਚਰਨਾਂ ਨਾਲ ਮੱਕਾ ਫੇਰਨਾ :- 18

ਅੰਤ ਸਮੇਂ ਗੁਰੂ ਨਾਨਕ ਦੇਵ ਜੀ ਦੀ ਦੇਹ ਨਹੀਂ ਮਿਲੀ :- 19

ਬਾਲੇ ਨੇ ਜਨਮ ਸਾਖੀ ਲਿਖੀ :- 22

ਮਾਤਾ ਗੰਗਾ ਜੀ ਨੇ ਬਾਬੇ ਬੁੱਢਾ ਜੀ ਪਾਸੋਂ ਪੁੱਤਰ ਪ੍ਰਾਪਤੀ ਦਾ ਵਰ ਲਿਆ: 31, 36

ਸਵਾ ਲੱਖ ਜਪੁ ਜੀ :- 49, 123, 152, 153, 227, 422, 449, 599, 601, 603, 620, 621

ਛੱਤੀ ਲੱਖ ਮੂਲਮੰਤ੍ਰ :- 48, 123, 128, 129, 449, 601, 619, 620, 624

ਗੁਰੂ ਹਰਿ ਕ੍ਰਿਸ਼ਨ ਜੀ ਅਤੇ ਰਾਮ ਰਾਇ ਜੀ ਦੀ ਪਰਖ ਸਮੇਂ ਮੰਜੇ ਦੇ ਪਾਵੇ ਵਿੱਚ ਸੂਈ ਖੁੱਭਣੀ :- 54

ਔਰੰਗੇ ਨੂੰ ਸਤਿਗੁਰਾਂ ਦੇ ਦਰਸ਼ਨਾਂ ਦੀ ਜਗ੍ਹਾ ਧਰਤੀ ਵਿਚ ਤੇੜ ਦਿਸਣੀ :- 59

ਮੱਖਣ ਸ਼ਾਹ ਲੁਬਾਣੇ ਦਾ ਜਹਾਜ਼ :- 62

ਬਿਆਸ ਵਿੱਚੋਂ 13 ਦਿਨਾਂ ਬਾਅਦ ਗੁਰਬਾਣੀ ਦੇ ਪੰਨੇ ਸੁੱਕੇ ਨਿਕਲਣੇ :- 63

ਦੇਗਚੇ ਵਿਚੋਂ ਸੂਰ ਨਿਕਲਣੇ :- 69

ਤੇਗ ਦਾ ਵਾਰ ਚੱਲਣ ਤੋਂ ਪਹਿਲਾਂ ਸਿਰ ਧੜ ਨਾਲੋਂ ਜੁਦਾ ਹੋਣਾ :- 70

ਦਸਮੇਸ਼ ਜੀ ਨੇ ਪਾਣੀ ਭਰਦੀਆਂ ਨਾਰਾਂ ਦੀਆਂ ਗਾਗਰਾਂ ਤੋੜਨੀਆਂ :- 73

ਛੱਤੀ ਅੱਖਰਾ ਜਾਪ (ਮਹਾਂ-ਮੰਤਰ) :- 76, 267, 326

ਭੇਟ ਕੀਤੇ ਅੰਬਾਂ ਨੂੰ ਫਿਰ ਬ੍ਰਿਛਾਂ ਨਾਲ ਜੋੜ ਦੇਣਾ :- 77

ਸ਼ਿਕਾਰ ਕੀਤੇ ਜੀਵਾਂ ਨੂੰ ਫਿਰ ਜ਼ਿੰਦਾ ਕਰਨਾ :- 77

ਕੀਰਤੀਆ ਦੇ ਪਿਤਾ ਨੂੰ ਰਿੱਛ ਜੂਨ ਤੋਂ ਛੁਡਾਉਣਾ :- 77

ਅੰਮ੍ਰਿਤ/ਪਤਾਸ਼ਿਆਂ ਵਾਲਾ ਚਿੜਾ ਚਿੜੀ ਯੁੱਧ :- 78

‘ਕੈ` ਦੀ ਜਗ੍ਹਾ ‘ਕੇ` ਕਹਿਣ ਤੇ ਤਮਾਚਾ :- 80, 457

ਜੋਗਾ ਸਿੰਘ ਦੀ ਰਾਖੀ :- 81

ਗੋਡੇ ਅਤੇ ਪੈਰ ਜੋੜ ਕੇ ਮੂਤੇ ਅਤੇ ਥੁੱਕੇ ਤਾਂ ਡਰ ਮਿਟੇ :- 81

285 ਛੇਕਾਂ ਵਾਲਾ ਗੰਗਾਸਾਗਰ :- 87, 542

ਗੁਰੂ ਨੇ ਸਿੱਖਾਂ ਨੂੰ ਕੇਸਾਂ ਤੋਂ ਫੜ੍ਹਕੇ ਨਰਕਾਂ ਵਿਚੋਂ ਕੱਢਣਾ :- 91

ਬਿਦੇਹੀ ਟਕਸਾਲੀਏ, ਕਾਣਾ ਦਿਓ ਕੱਢਣਾ, ਗੈਰ ਅੰਮ੍ਰਿਤਧਾਰੀ ਦੇ ਹੱਥੋਂ ਪ੍ਰਸ਼ਾਦਾ ਨਾ ਛਕਣਾ :- 93

ਨੌਹਰ ਪਿੰਡ ਮਰੇ ਕਬੂਤਰ ਜ਼ਿੰਦਾ ਕਰਨੇ :- 93

ਸੁਹੇਵਾ ਪਿੰਡ ਵਿੱਚ ਜੰਡ ਨੂੰ ਪਿੱਪਲ ਖਾਏ ਤਾਂ ਖਾਲਸਾ ਰਾਜ ਹੋਵੇ :- 93

ਜਲ ਵਿੱਚ ਖੜ੍ਹਕੇ ਤਪ ਕਰਨਾ :- 101

ਮਾਤਾ ਸਾਹਿਬ ਦੇਵਾਂ ਪਿਛਲੇ ਜਨਮ ਵਿੱਚ ਰਾਜੇ ਸਤਸੰਧ ਦੀ ਧੀ ਸੀ :- 101

ਦਸਮੇਸ਼ ਜੀ ਦਾ ਘੋੜੇ ਸਮੇਤ ਸੱਚਖੰਡ ਪਿਆਨਾ :- 103

25 ਬਿਬੇਕੀ ਸਿੱਖ ਪਖੰਡਵਾਦ :- 107

ਧੂਫ, ਕੁੰਭ, ਜਲ, ਦੀਵਾ, ਘਿਓੁ ਜ਼ਰੂਰੀ :- 108, 381

ਪੰਜ ਪਿਆਰੇ ਪੰਜ ਭਗਤਾਂ ਦੇ ਅਵਤਾਰ ਸਨ :- 112

ਮੰਗਤੇ ਨੂੰ ਦਾਨ ਤੇ ਪੰਛੀਆਂ ਨੂੰ ਪਾਣੀ :- 125

ਸ਼ਰਾਬ ਦੇ ਨਾਲ ਨਾਲ ਮਾਸ ਦਾ ਬੰਧਨ :- 123, 476

ਤੀਰਥ ਭਰਮਣ :- 126

ਗੋਇੰਦਵਾਲ ਜਪੁਜੀ ਪਾਠ ਕਰਕੇ ਚੁਰਾਸੀ ਕੱਟਣੀ :- 127, 346, 541, 619

ਇਕ ਲੱਤ ਭਾਰ ਹੋਕੇ ਸੁਖਮਨੀ ਪੜ੍ਹਨਾ :- 129, 449

ਗੁਰੂ ਗ੍ਰੰਥ ਸਾਹਿਬ ਵਿੱਚੋਂ ਵਾਕ ਆਪਣੀ ਇੱਛਾ ਅਨੁਸਾਰ ਲੈਣਾ :- 130, 148, 236,
598, 599, 615

ਜੰਮਦੇ ਸਾਰ ਕੱਛ ਤੇ ਕੜਾ ਪਾਉਣਾ :- 131

ਦੋ ਸਾਲ ਦਾ ਗਾਤਰੇ ਕ੍ਰਿਪਾਨ, ਦਿਨ ਰਾਤ ਵਾਹਿਗੁਰੂ ਜਾਪ :- 132

ਸੱਤਵੇਂ ਸਾਲ ਲਗ ਕੰਨਾ ਵਿਚਾਰ ਕੇ ਪਾਠ ਕਰਨਾ :- 135

ਬਾਲ ਲੀਲਾ ਸਮਾਪਤੰ :- 138

ਚਾਲੀ ਦਿਨ ਗੁਰ ਮੰਤ੍ਰ, ਚਾਲੀ ਦਿਨ ਮੂਲ ਮੰਤ੍ਰ :- 143, 441

ਦਵਾਈ ਨਹੀਂ ਵਰਤਣੀ :- 145, 256

ਭੂਤ ਭਵਿਖ ਦੇ ਜਾਨਣਹਾਰੇ :- 147

ਭਾਂਡਿਆਂ ਦੀ ਜੂਠ ਪੀਣਾ :- 150

ਮੱਛੀਆਂ ਦੀ ਰੀਸ ਕਰਕੇ ਪਾਣੀ ਵਿੱਚ ਤਪ ਕਰਨਾ :- 151, 247

ਸਤਿਗੁਰਾਂ ਦੇ ਪਰਤੱਖ ਦਰਸ਼ਨ :- 155, 601

ਸੱਚ ਖੰਡ ਦਰਸ਼ਨ :- 166, 379, 573, 590

ਬਿਬਾਨ ਚੜ੍ਹਕੇ ਸੱਚ ਖੰਡ ਪਿਆਨਾ :- 173, 399, 579

ਅੰਮ੍ਰਿਤ ਛਕਣ ਸਮੇਂ ਹੀ ਆਤਮ-ਗਿਆਨੀ ਹੋ ਜਾਣਾ :- 177

ਗੁਰੂ ਗ੍ਰੰਥ ਸਾਹਿਬ ਦੇ ਭੋਗ-ਉਪ੍ਰੰਤ ਫਿਰ ਜਪੁਜੀ ਜ਼ਰੂਰੀ :- 180, 282, 383

ਦਸਮੇਸ਼ ਜੀ ਵਾਂਗ ਹੀ ਬਾਮ੍ਹਣ ਦੇ ਠਾਕੁਰ ਰੋੜ੍ਹਨੇ :- 181

ਪੱਚੀ ਦਿਨ ਮੋਨ ਧਾਰਨ ਕਰਨਾ :- 181, 253, 277, 356, 403, 441

ਸੰਤ ਸੁੰਦਰ ਸਿੰਘ ਲਈ ਨਾਮ ਦੇਣਾ; ਮੁਰਾਰੇ, ਸ੍ਰੀ ਸੰਤ, ਦੀਨ ਦਿਆਨ, ਗੁਸਾਈਂ, ਸੁਆਮੀ, ਅੰਤਰਜਾਮੀ, ਹਰਿ ਸੰਤ, ਸੰਤ ਅਗਾਧ ਅਪਾਰ, ਸੰਤ ਸਿਰਤਾਜ, ਅਕਾਲ-ਰੂਪ, ਪ੍ਰਭੂ, ਨਾਥ, ਸਾਈਂ, ਹਰਿਜੀ, ਮਰਿਯਾਦਾ ਪ੍ਰਸ਼ੋਤਮ, ਸੁਆਮੀ :- 346, 355, 378, 398, 435, 436, 442, 411, 433, 453, 459, 496, 501, 519, 520, 540, 583, 593

ਮੂਲਮੰਤ੍ਰ ਦਾ ਸੰਪਟ ਲਾਕੇ ਪਾਠ ਕਰਨਾ :- 204, 362,ਠ 363, 460, 584,
604, 612

ਚਾਲੀ ਸਿੰਘਾਂ ਨੇ ਚਾਲੀ ਦਿਨ ਸਵਾ-ਸਵਾ ਲੱਖ ਮੂਲਮੰਤ੍ਰ ਕੀਤਾ :- 205

ਰਹਿਰਾਸ ਪੰਜ ਗ੍ਰੰਥੀ ਅਨੁਸਾਰ ਪੜ੍ਹਨੀ ਹੈ :- 210

ਜੱਥੇ ਦੇ ਸ਼ਬਦ ਗਾਇਨ ਸਮੇਂ ਰੁੱਖਾਂ ਤੋਂ ਰਸ ਚੋਣਾ ਤੇ ਪੰਛੀਆਂ ਨੇ ਰੁਕਣਾ :- 24

ਸੁੰਦਰ ਸਿੰਘ ਨੂੰ 1914 ਈ: ਵਿਚ ਕਨਖਲ ਵਿਖੇ 243 ਸਾਲ ਦੇ ਸੰਤ ਨਾਲ ਮਿਲਾਪ:- 231

ਅੰਮ੍ਰਿਤ ਦੇਣ ਸਮੇਂ ਦਸਮੇਸ਼ ਜੀ ਨੇ ਸੀਸ ਕੱਟ ਕੇ ਹੱਥ ਵਿੱਚ ਫੜ੍ਹੇ :- 232

ਪਠਾਣਾਂ ਨੂੰ ਸ਼ਹੀਦ ਦਿੱਸਣੇ ਤੇ ਪਾਗਲ ਹੋਕੇ ਕੱਪੜੇ ਫਾੜਨੇ :- 250

ਦਰਿਆ ਦੀ ਛੱਲ ਦਾ ਪਾਣੀ ਨੀਵੇਂ ਥਾਂ ਗਿਆ ਨਹੀL ਉØੱਚੇ ਥਾਂ ਚੜ੍ਹ ਗਿਆ :- 251

ਗੁਰੂ ਅਮਰਦਾਸ ਜੀ ਨੇ ਕਿੱਲੀ ਫੜ੍ਹ ਕੇ ਤਪ ਕਰਨਾ :- 260

ਸੁਖਮਨੀ ਸੁਣ ਕੇ ਸੱਪ ਨੇ ਮਰ ਜਾਣਾ :- 264

ਬੀਬੀ ਜੀ ਦੀ ਇਹ ਵਡਿਆਈ ਸੀ ਕਿ ਸ਼ਾਦੀ ਨਹੀL ਕੀਤੀ :- 269

ਅਖੰਡ ਪਾਠ ਸਮੇਂ ਸਪੈਸ਼ਲ ਸਮੱਗਰੀ :- 271

ਕਿਰਤ ਨਾ ਕਰਨ ਨੂੰ ਸਲਾਹੁਣਾ :- 275

101 ਅਖੰਡਪਾਠ ਕਰਨੇ :- 275, 436, 440, 463, 465, 621, 636

ਪਾਠ ਸੁਨਣ ਮਗਰੋਂ ਬ੍ਰਿਕਤੀਆਂ ਨੇ ਤਨ ਦੇ ਬਸਤ੍ਰ ਲਾਹੁਣੇ, ਕੁਟੀਆ ਪਾਉਣੀਆਂ, ਬਨਵਾਸ ਲੈਣਾ :- 282, 286

ਗੁਰੂ ਦੇ ਖੂਹ ਤੋਂ ਮਾਸ਼ਕੀ ਪਾਣੀ ਨਾ ਭਰਨ ਦੇਣਾ ਅਤੇ ਬੋਕਾ ਪਾਣੀ :- 314, 328

ਹਰਾ, ਲਾਲ, ਭਗਵਾਂ, ਸੂਹਾ ਰੰਗ ਤਿਆਗਣਾ :- 321, 475

ਗੁਰੂ ਕੇ ਲੰਗਰ ਵਿੱਚ ਸਾਧੂਆਂ ਦੀ ਪੰਗਤ ਅਲੱਗ ਲਾਉਣੀ :- 345

ਅਰਦਾਸ ਮਗਰੋਂ ਆਰਤੀ :- 352

ਛੇ ਮਹੀਨੇ ਦੀਆਂ ਸਮਾਧੀਆਂ ਲਾਉਣੀਆਂ :- 355

ਸਤਿਗੁਰ ਕੀ ਕਾਸ਼ੀ ਵਸਣ ਦਾ ਫਲ :- 370

ਸਿੱਖ ਨੇ ਅੰਬ ਰਾਹ ਵਿਚ ਚੂਪ ਲੈਣਾ ਤੇ ਗੁਠਲੀ ਲੈ ਜਾਣਾ :- 380

ਸੁਖਮਨੀ ਪੜ੍ਹਨ ਨਾਲ ਸਭ ਸੁਖ ਮਿਲਣੇ :- 402

ਪੱਚੀ ਗੁਰੂ ਗ੍ਰੰਥ ਸਾਹਿਬ ਇਕੱਠੇ ਪ੍ਰਕਾਸ਼ ਕਰਨੇ :- 413, 414, 416
(ਮਹਾਤਮ ਪੰ: 419)

ਸੱਤ ਅਖੰਡ ਪਾਠ ਕਰਾਉਣੇ :- 418

ਪੰਦਰਾਂ ਅਖੰਡ ਪਾਠ ਕਰਾਉਣੇ :- 444

ਮੱਧ ਦੀ ਅਰਦਾਸ/ਕਥਾ :- 421

ਸੁਚੈ ਦੇ ਅਰਥ ਸੁੱਚ ਦੀ ਜਗ੍ਹਾ ਸੋਚਣਾ ਕਰਨੇ :- 423

ਮੁਕਤੀ-ਲਾੜੀ ਵਿਆਹੁਣਾ :- 428

ਸੰਤ-ਦਰਸ ਫਲ :- 430, 436, 523

ਮਹੋਛੇ ਕਰਕੇ ਵਿਹਲੜ ਸਾਧਾਂ ਨੂੰ ਖੁਆਉਣਾ :- 434

ਮ੍ਰਿਤਕ ਰਸਮ ਦਸਵੇਂ ਮੁਕਾਵੇ :- 444

ਮਾਲਾ ਮੰਤ੍ਰ :- 457

ਮਨੀ ਸਿੰਘ ਨੂੰ ਸੰਪਰਦਾਇ ਚਲਾਉਣ ਨੂੰ ਕਿਹਾ :- 458

ਬੇਨਤੀ ਚੌਪਈ ਤੀਰ ਸਤੱਦ੍ਰਵ ਤੱਕ ਵੀਚਾਰੇ :- 471

ਅੰਮ੍ਰਿਤ ਛਕਾਉਣ ਸਮੇਂ ਮੂਲਮੰਤ੍ਰ ਪਉੜੀ ਸਮੇਤ ਪੜ੍ਹਾਉਣਾ :- 471

ਸ਼ਰੀਰਕ ਪਵਿਤ੍ਰਤਾ :- 504

ਸ਼ੰਤਾਂ ਦੇ ਇਸ਼ਨਾਨ ਜਲ ਨਾਲ ਰਾਜੀ ਹੋਣਾ, ਰਾਜੇ ਨੇ :- 523

ਅਕਾਲ ਕੁਟੀਆ, ਗੁਰੂਆਂ ਨੂੰ ਅਵਤਾਰੀ ਸਿੱਧ ਕਰਨਾ :- 543

ਛੱਬੀ ਅਖੰਡ ਪਾਠ ਪ੍ਰਕਾਸ਼ ਕਰਨਾ :- 554

ਹੰਸ ਸਮਾਨ ਬ੍ਰਿਤੀ ਪਾਣੀ ਛੱਡ ਦੁੱਧ ਛਕਣਾ :- 555

ਸਪਤਾਹਿਕ ਪਾਠ :- 561, 601

ਹਰ ਪੂਰਨਮਾਸ਼ੀ ਨੂੰ ਅਖੰਡ ਪਾਠ :- 570

ਗੁਰ-ਸ਼ਬਦ ਦੀ ਵਿਆਖਿਆ ਤੋਂ ਪਹਿਲਾਂ ਕੱਚੀ ਬਾਣੀ ਵਾਲਾ ਮੰਗਲਾਚਰਨ ਜ਼ਰੂਰੀ :- 574

ਹਰ ਰੋਜ਼ ਮੂਲਮੰਤ੍ਰ ਦੀ 33 ਮਾਲਾ, ਜਾਂ ਪੰਜ ਸੁਖਮਨੀ, ਜਾਂ 25 ਜਪੁਜੀ, ਜਾਂ ਪੰਜ ਗ੍ਰੰਥੀ, ਜਾਂ 25 ਹਜ਼ਾਰ ਵਾਹਿਗੁਰੂ ਮੰਤ੍ਰ ਜਪਣਾ ਕਰੋ :- 577, 615

ਕਛਹਿਰੇ ਉਪਰ ਵਸਤੂ ਨਹੀਂ ਪਾਉਣਾ :- 577

ਹੱਥ ਵਿੱਚ ਤੀਰ ਰੱਖਣਾ :- 577

ਪਾਠੀ ਦੀ ਅਪਵਿਤ੍ਰਤਾ ਕਰਕੇ ਰੋਗ ਨਾ ਹਟਣਾ ਤੇ ਉਸ ਰੋਗ ਨੂੰ ਆਪਣੇ ਉØੱਪਰ ਲੈ ਲੈਣਾ :- 580

ਮੂਲਮੰਤ੍ਰ ਸਲੋਕ ਸਮੇਤ :- 596

ਅਖੰਡ ਪਾਠ ਤੇ ਆਸਾ ਦੀ ਵਾਰ ਇਕੱਠੇ ਚੱਲਣੇ :- 597

ਗਰਮੀ ਸਮੇਂ ਰੇਤ ਦੇ ਟਿੱਬੇ ਤੇ, ਠੰਢ ਸਮੇਂ ਪਾਣੀ ਵਿੱਚ ਤਪ ਕਰਨ ਨੂੰ ਦੁੱਖ-ਸੁੱਖ ਸਮਤਾ ਸਿੱਧ ਕਰਨਾ :- 601

ਸਿੱਖ-ਪੰਥ ਤੋਂ ਵੱਖਰੀ ਮਰਿਯਾਦਾ ਥਾਪਣੀ :- 604

ਫਰੀਦਕੋਟੀ ਟੀਕਾ :- 617

ਗੁਰੂ ਨਹੀਂ ਸਗੋਂ ਸਿੰਘ ਰਖਵਾਲੇ :- 623

ਸਵਾ ਲੱਖ ਵਾਹਿਗੁਰੂ :- 624

ਜਥੇ ਦੇ ਸਿੰਘਾਂ ਨੂੰ ਸੁੱਖੇ ਦੀ ਮਨਾਹੀ ਨਹੀਂ :- 631

ਇਹ ਤੇਜ ਸੁਭਾਉ ਤੇ ਲੜਾਕੇ ਵੀ ਹੋ ਸਕਦੇ ਹਨ :- 634

ਗਜ਼ਾ ਕਰਨਾ/ਮੰਗ ਖਾਣਾ :- 634

ਇਹ ਸੰਪਰਦਾਈ ਰੀਤ ਹੈ ਤੇ ਸੰਪਰਦਾਈ ਅਰਥ ਕਰਨੇ ਹਨ :- 640, 641

Prayer Cap

Qty: 01

$15
Attar Perfume

Qty: 01

$25
Special T-shirt

Qty: 01

$30
  • Subtotal$70
  • Shipping Charge$05
  • Total$75