ਗੁਰਬਾਣੀ ਵਿਚ ਪੌਰਾਣਕ ਕਥਾਵਾਂ (ਕਿਸ਼ਤ ਨੰ: 16)

  • Date: June 19, 2024
  • Writer :ਪ੍ਰੋ: ਇੰਦਰ ਸਿੰਘ ‘ਘੱਗਾ’

ਕ੍ਰਿਸ਼ਨ :- ਕ੍ਰਿਸ਼ਨ ਦਾ ਸ਼ਬਦੀ ਅਰਥ ਹੈ ਕਾਲੇ ਰੰਗ ਵਾਲਾ। ਇਹ ਭਾਰਤੀ ਮਿਥਿਹਾਸ ਦਾ ਉੱਘਾ ਨਾਇਕ ਹੈ। ਵਰਤਮਾਨ ਸਮੇਂ ਵਿਚ ਇਹ ਸਾਰੇ ਭਾਰਤੀ ਦੇਵਤਿਆਂ ਨਾਲੋਂਂ ਪ੍ਰਸਿੱਧ ਹੈ। ਇਸ ਦੇ ਜੀਵਨ ਦੁਆਲੇ ਅਨੇਕ ਤਰ੍ਹਾਂ ਦੀਆਂ ਕਹਾਣੀਆਂ ਘੁੰਮਦੀਆਂ ਹਨ। ਕ੍ਰਿਸ਼ਨ ਯਾਦਵ ਵੰਸ਼ ਵਿਚਂੋਂਂ ਸੀ, ਜਿਹੜਾ ਯਯਾਤੀ ਦੇ ਪੁੱਤਰ ਯੱਦੂ ਤੋਂਂ ਚੱਲਿਆ ਸੀ। ਇਹ ਲੋਕ ਯਮੁਨਾ ਕਿਨਾਰੇ ਰਹਿਣ ਕਰਕੇ, ਯਾਦਵ ਪ੍ਰਸਿੱਧ ਹੋਇ ਭੀ ਮੰਨਿਆ ਜਾਂਦਾ ਹੈ। ਵਿਸ਼ਨੂੰ ਪੁਰਾਣ ਵਿਚ ਲਿਖੀ ਕਥਾ ਮੁਤਾਬਕ, ਵਿਸ਼ਨੂੰ ਨੇ ਅਪਣੇ ਦੋ ਵਾਲਾਂ ਨੂੰ ਪੁੱਟਿਆ। ਜਿਨਾਂ ਵਿਚੋਂ ਇੱਕ ਵਾਲ ਚਿੱਟਾ ਸੀ, ਇੱਕ ਕਾਲਾ। ਚਿੱਟਾ ਵਾਲ ਰੋਹਿਣੀ ਦੇ ਗਰਭ ਵਿਚ ਚਲਾ ਗਿਆ। ਇਸ ਤੋਂ ਬਲਰਾਮ ਦਾ ਜਨਮ ਹੋਇਆ। ਕਾਲਾ ਵਾਲ ਦੇਵਕੀ ਦੇ ਉਦਰ ਵਿਚ ਜਾਕੇ, ਕ੍ਰਿਸ਼ਨ (ਕਾਲਾ) ਦੇ ਰੂਪ ਵਿਚ ਜਨਮਿਆ। ਕ੍ਰਿਸ਼ਨ ਦਾ ਪਿਤਾ ਵਾਸੂਦੇਵ ਪਾਂਡੂ ਰਾਜੇ ਦੀ ਪਤਨੀ ਕੁੰਤੀ ਦਾ ਭਰਾ ਸੀ। ਇਸ ਤਰ੍ਹਾਂ ਤਿੰਨ ਵੱਡੇ ਭਰਾ ਕ੍ਰਿਸ਼ਨ ਦੇ ਮਾਮੇ ਦੇ ਪੁੱਤਰ (ਭਰਾ) ਸਨ। ਨਾਰਦ ਰਿਸ਼ੀ ਨੇ ਕੰਸ ਨੂੰ ਮਿਲ ਕੇ ਭਵਿੱਖਬਾਣੀ ਕੀਤੀ ਸੀ ਕਿ ਕੰਸ ਦੇ ਭਰਾ ਦੀ ਬੇਟੀ, ਜੋ ਵਾਸੂਦੇਵ ਦੀ ਪਤਨੀ ਦੇਵਕੀ ਹੈ, ਉਸ ਦੀ ਕੁੱਖੋਂ ਕੰਸ ਨੂੰ ਮਾਰਨ ਵਾਲਾ ਬਾਲਕ ਪੈਦਾ ਹੋਵੇਗਾ। ਇਹੀ ਬਾਲਕ ਵੱਡਾ ਹੋ ਕੇ ਕੰਸ ਦਾ ਰਾਜ ਪਾਟ ਆਦਿ ਤਬਾਹ ਕਰ ਦੇਵੇਗਾ। ਇਸੇ ਕਾਰਨ ਕੰਸ ਨੇ ਦੇਵਕੀ ਅਤੇ ਉਸ ਦੇ ਪਤੀ ਵਾਸੂਦੇਵ ਨੂੰ ਆਪਣੇ ਮਹਿਲ ਵਿਚ ਹੀ ਕੈਦ ਕਰ ਦਿੱਤਾ। ਵਾਰੀ ਵਾਰੀ ਦੇਵਕੀ ਦੀ ਕੁੱਖੋਂ ਜਨਮੇ ਛੇ ਬੱਚਿਆਂ ਨੂੰ ਕੰਸ ਨੇ ਮਰਵਾ ਦਿੱਤਾ। ਜਦੋਂ ਦੇਵਕੀ ਸੱਤਵੀਂ ਵਾਰੀ ਗਰਭਵਤੀ ਹੋਈ ਤਾਂ ਦੇਵਤਿਆਂ ਦੀ ਗੈਬੀ ਸ਼ਕਤੀ ਰਾਹੀਂ ਉਹ ਪੇਟ ਵਿਚਲਾ ਬੱਚਾ ਰੋਹਣੀ ਦੇ ਗਰਭ ਵਿਚ ਚਲਾ ਗਿਆ। ਰੋਹਣੀ ਵਾਸੂਦੇਵ ਦੀ ਦੂਸਰੀ ਪਤਨੀ ਸੀ। ਇਹ ਦੂਸਰਾ ਬੱਚਾ ਜੋ ਰੋਹਣੀ ਤੋਂ ਜਨਮਿਆ ਬਲਰਾਮ ਸੀ, ਜੋ ਵਿਸ਼ਨੂੰ ਦਾ ਸੱਤਵਾਂ ਅਵਤਾਰ ਸੀ। ਅੱਠਵੀਂ ਵਾਰੀ ਦੇਵਕੀ ਨੇ ਰਾਤ ਸਮੇਂ ਜਿਸ ਬੱਚੇ ਨੂੰ ਜਨਮ ਦਿੱਤਾ ਇਹ ਵਿਸ਼ਨੂੰ ਦਾ ਅੱਠਵਾਂ ਅਵਤਾਰ ਕ੍ਰਿਸ਼ਨ ਸੀ। ਦੇਵਤਿਆਂ ਨੇ ਆਪਣੀ ਸ਼ਕਤੀ ਵਰਤ ਕੇ ਇਸ ਨੂੰ ਬਚਾਉਣ ਲਈ ਜੇਲ੍ਹ ਦੇ ਸਾਰੇ ਤਾਲੇ ਖੋਹਲ ਦਿੱਤੇ। ਸਾਰੇ ਪਹਿਰੇਦਾਰ ਭੀ ਮਦਹੋਸ਼ ਕਰਕੇ ਸੁਲਾ ਦਿੱਤੇ। ਵਾਸੂਦੇਵ ਬੱਚੇ ਨੂੰ ਚੁੱਕ ਕੇ ਯਮੁਨਾ ਪਾਰ ਨੰਦ ਗੁਆਲੇ ਦੇ ਘਰ ਗਿਆ। ਨੰਦ ਦੀ ਪਤਨੀ ਯਸੋਧਾ ਨੇ ਉਸੇ ਰਾਤ ਇੱਕ ਲੜਕੀ ਨੂੰ ਜਨਮ ਦਿੱਤਾ ਸੀ। ਕ੍ਰਿਸ਼ਨ ਨੂੰ ਯਸੋਧਾ ਨਾਲ ਲਿਟਾ ਕੇ ਲੜਕੀ ਨੂੰ ਚੁੱਕ ਕੇ, ਵਾਸੂਦੇਵ ਆਪਣੀ ਥਾਂ ਵਾਪਸ ਆ ਗਿਆ। ਜਦੋਂ ਕੰਸ ਨੂੰ ਇਸ ਸਾਜਿਸ਼ ਦਾ ਸ਼ੱਕ ਪਿਆ ਤਾਂ ਉਸ ਨੇ ਆਪਣੇ ਰਾਜ ਵਿਚੋਂ ਦੈਵੀ ਚਿੰਨ੍ਹਾਂ ਵਾਲੇ ਸਾਰੇ ਨਵ ਜਨਮੇ ਬੱਚੇ ਕਤਲ ਕਰਨ ਦਾ ਹੁਕਮ ਦੇ ਦਿੱਤਾ। ਨੰਦ ਗੁਆਲਾ ਇਸ ਕਹਿਰ ਤੋਂ ਬਚਣ ਲਈ ਰੋਹਣੀ ਬਲਰਾਮ ਤੇ ਕ੍ਰਿਸ਼ਨ ਨੂੰ ਲੈ ਕੇ ਗੋਕਲ ਚਲਾ ਗਿਆ। ਇੱਥੇ ਹੀ ਕ੍ਰਿਸ਼ਨ ਤੇ ਬਲਰਾਮ ਦੀ ਪਾਲਣਾ ਹੋਈ।

ਕ੍ਰਿਸ਼ਨ ਦੀਆਂ ਬਚਪਨ ਅਤੇ ਜੁਆਨੀ ਦੀਆਂ ਅਨੇਕ ਕਹਾਣੀਆਂ ਪ੍ਰਚੱਲਤ ਹਨ। ਜਿਨ੍ਹਾਂ ਵਿਚ ਉਹ ਜੰਗ ਕਰਦਾ ਹੈ, ਖਰਮਸਤੀਆਂ ਭੀ ਕਰਦਾ ਹੈ। ਬਹੁਤ ਸਾਰੀਆਂ ਸੁੰਦਰ ਇਸਤਰੀਆਂ ਨੂੰ ਆਪਣੀਆਂ ਗੋਪੀਆਂ (ਪਤਨੀਆਂ) ਬਣਾ ਲੈਂਦਾ ਹੈ। ਕ੍ਰਿਸ਼ਨ ਨੇ ਆਪਣੇ ਪ੍ਰਭਾਵ ਨਾਲ ਇੰਦਰ ਦੀ ਪੂਜਾ ਬੰਦ ਕਰਵਾ ਦਿੱਤੀ। ਇਸ ਗੱਲੋਂ ਖ਼ਫਾ ਹੋ ਕੇ ਇੰਦਰ ਨੇ ਸੱਤ ਦਿਨ ਲਗਾਤਾਰ ਬਹੁਤ ਮੀਂਹ ਵਰ੍ਹਾਇਆ। ਕ੍ਰਿਸ਼ਨ ਨੇ ਆਪਣੇ ਲੋਕਾਂ ਵਾਲੀ ਨਗਰੀ ਨੂੰ ਡੁੱਬਣ ਤੋਂ ਬਚਾਉਣ ਲਈ ਸੱਤ ਦਿਨ ਸੱਤ ਰਾਤ ਆਪਣੀ ਉਂਗਲੀ ਤੇ ਚੁੱਕੀ ਰੱਖਿਆ। ਆਪਣੇ ਲੋਕਾਂ ਨੂੰ ਬਚਾਅ ਲਿਆ ਤੇ ਇੰਦਰ ਨੇ ਹਾਰ ਮੰਨ ਲਈ। ਇਸ ਦਾ ਮਨਭਾਉਂਦਾ ਸਾਜ਼ ਬੰਸਰੀ ਸੀ। ਇਸ ਦੀ ਬੰਸਰੀ ਦੀ ਧੁਨੀ ਗੋਪੀਆਂ ਦਾ ਮਨ ਮੋਹ ਲੈਂਦੀ ਸੀ। ਇਹ ਗੋਪੀਆਂ ਨਾਲ ਗੋਲ ਚੱਕਰ ਵਿਚ ਨਾਚ ਕਰਿਆ ਕਰਦਾ ਸੀ। ਵਕਤ ਆਉਣ ਤੇ ਇਸ ਨੇ ਆਪਣੇ ਮਾਮੇ ਕੰਸ ਨੂੰ ਮਾਰ ਦਿੱਤਾ। ਆਪਣੇ ਨਾਨੇ ਉਗਰਸੈਨ ਨੂੰ ਰਾਜ ਦੇ ਦਿੱਤਾ। ਫਿਰ ਕ੍ਰਿਸ਼ਨ ਪਾਤਾਲ ਵਿਚ ਗਿਆ, ਪਹਿਲਾਂ ਮਾਰ ਦਿੱਤੇ ਗਏ ਆਪਣੇ ਛੇ ਭਰਾਵਾਂ ਨੂੰ ਜੀਵਿਤ ਕਰਕੇ ਵਾਪਸ ਲੈ ਆਇਆ। ਉਹ ਛੇ ਭਰਾ ਇੱਕ ਵਾਰੀ ਮਾਂ ਦਾ ਦੁੱਧ ਪੀ ਕੇ ਸਵਰਗ ਨੂੰ ਚਲੇ ਗਏ। ਕ੍ਰਿਸ਼ਨ ਤੇ ਜਰਾਸੰਧ ਰਾਜੇ ਦੀ ਬਹੁਤ ਵਾਰੀ ਜੰਗ ਹੋਈ। ਜੰਗਾਂ ਲੜਦਾ ਕ੍ਰਿਸ਼ਨ ਇੰਨਾ ਕਮਜ਼ੋਰ ਹੋ ਗਿਆ ਕਿ ਮਥੁਰਾ ਨੂੰ ਛੱਡ ਕੇ ਆਪਣੇ ਸਹਿਯੋਗੀਆਂ ਸਮੇਤ ਗੁਜਰਾਤ ਵਿਚ ਸਮੁੰਦਰ ਦੇ ਕਿਨਾਰੇ ਨਵੇਂ ਨਗਰ ਦਵਾਰਕਾ ਵਸਾ ਕੇ ਰਹਿਣ ਲੱਗਾ। ਕ੍ਰਿਸ਼ਨ ਦੀਆਂ ਸੋਲਾਂ ਹਜ਼ਾਰ ਇੱਕ ਸੌ ਅੱਠ ਪਤਨੀਆਂ ਸਨ। ਇਹਨਾਂ ਤੋਂ ਇੱਕ ਲੱਖ ਅੱਸੀ ਹਜ਼ਾਰ ਪੁੱਤਰ ਸਨ। ਪੁੱਤਰੀ ਕੋਈ ਨਹੀਂ ਸੀ।

ਕ੍ਰਿਸ਼ਨ ਇੰਦਰ ਦੇ ਸਵਰਗੀ ਬਾਗ ਨੰਦਨ ਵਿਚੋਂ ਆਪਣੀ ਪਤਨੀ ਸਤਭਾਵਾਂ ਲਈ ਇੱਕ ਕੀਮਤੀ ਰੁੱਖ ਪਾਰਜਾਤ ਪੁੱਟ ਲਿਆਇਆ। ਕ੍ਰਿਸ਼ਨ ਦੇ ਮਰਨ ਉਪਰੰਤ ਇਹ ਬਿਰਖ ਵਾਪਸ ਸਵਰਗ ਵਿਚ ਚਲਾ ਗਿਆ। ਇਸ ਨੇ ਔਖੇ ਵਕਤ ਪਾਂਡਵ ਭਰਾਵਾਂ ਦੀ ਮੱਦਦ ਕੀਤੀ। ਅਰਜਨ ਦਾ ਰਥਵਾਹੀ ਜਾਂ ਮੁੱਖ ਸਲਾਹਕਾਰ ਬਣਿਆ। ਕ੍ਰਿਸ਼ਨ ਨੇ ਦਰੋਪਤੀ ਦੀ ਇੱਜ਼ਤ ਬਚਾਉਣ ਲਈ ਜ਼ਿਕਰ ਯੋਗ ਕੰਮ ਕੀਤਾ। ਦੁਰਬਾਸਾ ਰਿਸ਼ੀ ਦੇ ਸਰਾਪ ਕਾਰਨ ਸਾਰੀ ਯਾਦਵ ਕੁੱਲ ਦਾ ਖਾਤਮਾ ਹੋ ਗਿਆ। ਕ੍ਰਿਸ਼ਨ ਖੁਦ ਭੀ ਇਕ ਸ਼ਿਕਾਰੀ ਦੇ ਤੀਰ ਨਾਲ ਮਾਰਿਆ ਗਿਆ। ਮਹਾਂਭਾਰਤ ਜੰਗ ਸਮੇਂਂ ਹੌਸਲਾ ਹਾਰ ਚੁੱਕੇ ਅਰਜਨ ਨੂੰ ਜੋ ਉਪਦੇਸ਼ ਦਿੱਤਾ, ਲੜਨ ਵਾਸਤੇ ਤਿਆਰ ਕੀਤਾ (ਕਹਿੰਦੇ ਹਨ) ਗੀਤਾ ਉਪਦੇਸ਼ ਉਸ ਦਾ ਹੀ ਸਾਰ ਹੈ। (ਹਿੰਦੂ ਮਿਥਿਹਾਸ ਕੋਸ਼ ਪੰਨਾ 184)

ਵਿਚਾਰ- ਹਿੰਦੁ ਸਮਾਜ ਵਿਚ ਕ੍ਰਿਸ਼ਨ ਦਾ ਬੜਾ ਪ੍ਰਭਾਵ ਅੱਜ ਤੱਕ ਵੇਖਿਆ ਜਾ ਸਕਦਾ ਹੈ। ਇਸ ਦੀ ਬੰਸਰੀ, ਇਸ ਦੀਆਂ ਗੋਪੀਆਂ, ਇਸ ਦਾ ਮੱਖਣ ਚੋਰੀ ਕਰਨਾ, ਨਾਚ ਕਲੋਲਾਂ, ਕੰਸ ਵੱਧ, ਮਹਾਂਭਾਰਤ ਵਿਚ ਮਹੱਤਵਪੂਰਨ ਯੋਗਦਾਨ ਪਾਉਣਾ ਆਦਿ। ਇਸ ਦੀਆਂ ਅਣ-ਗਿਣਤ ਬੁਰਾਈਆਂ ਕਮਜੋLਰੀਆਂ ਭੀ ਹਿੰਦੂਆਂ ਨੂੰ ਸ਼ਰਧਾਵਸ ਗੁਣ ਪ੍ਰਤੀਤ ਹੁੰਦੀਆਂ ਹਨ। ਘਰ-ਘਰ ਇਸ ਦੀਆਂ ਫੋਟੋਆਂ ਜਾਂ ਮੂਰਤੀਆਂ ਆਮ ਰੱਖੀਆਂ ਹੋਈਆਂ ਹਨ। ਬਹੁਤ ਸਾਰੇ ਹਿੰਦੂ ਪੁਰਸ਼ਾਂ/ਔਰਤਾਂ ਦੇ ਨਾਮ ਕ੍ਰਿਸ਼ਨ ਜਾਂ ਕ੍ਰਿਸ਼ਨਾ ਰੱਖ ਹੋਏ ਸੁਣੀਂਦੇ ਹਨ। ਇਸ ਵੱਲੋਂਂ ਕੀਤੀਆਂ ਕਲੋਲਾਂ ਨੂੰ ‘‘ਰਾਸ ਲੀਲ੍ਹਾ'' ਆਖ ਕੇ, ਨਾਟਕ ਮੰਡਲੀਆਂ ਰਾਹੀਂ ਸਟੇਜ ਤੇ ਲੋਕਾਂ ਸਨਮੁੱਖ ਕਾਮੁਕ ਦ੍ਰਿਸ਼ਾਂ ਵਿਚ ਪੇਸ਼ ਕੀਤਾ ਜਾਂਦਾ ਹੈ। ਇਸ ਦੇ ਨਾਮ ਤੇ ਕਾਰਖਾਨੇ, ਦੁਕਾਨਾਂ, ਸਕੂਲਾਂ ਦੇ ਨਾਮ ਰੱਖੇ ਆਮ ਵੇਖੀ ਦੇ ਹਨ । ਜਨਮ-ਅਸ਼ਟਮੀ ਨੂੰ ਇਸ ਦਾ ਜਨਮ ਦਿਨ ਮੰਨ ਕੇ ਭਾਰਤ ਵਿਚ ਛੁੱਟੀ ਕੀਤੀ ਜਾਂਦੀ ਹੈ। ਮਥੁਰਾ ਅਤੇ ਜਗਨਨਾਥ ਪੁਰੀ ਵਿਚ ਇਸ ਨਾਲ ਸੰਬੰਧਿਤ ਵੱਡੇ ਇਕੱਠ ਹੁੰਦੇ ਹਨ। ਭਾਵੇਂ ਇਹ ਪਾਤਰ ਹਿੰਦੂ ਜਨਸਮੂਹ ਦੇ ਰਗੋ ਰੇLਸ਼ੇ ਵਿਚ ਉਤਰਿਆ ਹੋਇਆ ਹੈ, ਪਰ ਹੈਰਾਨੀ ਇਸ ਗੱਲ ਦੀ ਹੈ ਕਿ ਇਸ ਦੇ ਜਨਮ ਦਾ ਜੋ ਤਰੀਕਾ ਹੈ ਉਸ ਤੋਂਂ ਸ਼ੁਰੂ ਕਰਕੇ ਇਸ ਦੇ ਮਰਨ ਤੱਕ, ਸਾਰੇ ਕੰਮ ''ਪਰਾ ਭੌਤਿਕ'' ਘਟਨਾਵਾਂ ਨਾਲ ਨਕਾ-ਨਕ ਭਰੇ ਪਏ ਵੇਖੇ ਜਾ ਸਕਦੇ ਹਨ।

ਵਿਸ਼ਨੂੰ ਦੀ ਖੁਦ ਇੱਛਾ ਜਾਗੀ ਅਵਤਾਰ ਲੈਣ ਦੀ। ਉਸ ਨੇ ਆਪਣੇ ਕੇਸਾਂ ਵਿੱਚੋਂ ਵਾਲ ਪੁੱਟੇ, ਇਕ ਸਫੈਦ ਸੀ। ਇਹ ਸਫੈਦ ਵਾਲ ਪਹਿਲਾਂ ਦੇਵਕੀ ਦੇ ਗਰਭ ਵਿਚ ਚਲਾ ਗਿਆ। ਫਿਰ ਵਿਸ਼ਨੂੰ ਨੂੰ ਉਸ ਦਾ ਗਰਭ ਪਸੰਦ ਨਾ ਆਇਆ। ਇਹ ਗਰਭ ਵਿਚ ਵਾਲ ਤੋਂ ਲੜਕਾ ਬਣਿਆ, ਬਲਰਾਮ ਰੋਹਿਣੀ ਦੇ ਗਰਭ ਵਿਚ ਤਬਦੀਲ ਕਰ ਦਿੱਤਾ ਗਿਆ। ਬੜਾ ਰੌਚਕ ਤਮਾਸ਼ਾ ਹੈ। ਵਾਲ ਤੋਂ ਲੜਕਾ ਤੇ ਗਰਭ ਦੀ ਬਦਲੀ? ਦੂਜਾ ਕਾਲਾ ਵਾਲ ਦੇਵਕੀ ਦੇ ਗਰਭ ਵਿਚ, ਫਿਰ ਦਾਖਲ ਕਰ ਦਿੱਤਾ ਗਿਆ ਤੇ ਕ੍ਰਿਸ਼ਨ ਨਾਮੀ ਲੜਕਾ ਪੈਦਾ ਹੋ ਗਿਆ। ਸਫੈਦ ਵਾਲ ਤਂੋਂ ਗੋਰੇ ਰੰਗ ਦਾ ਮੁੰਡਾ? ਕਾਲੇ ਵਾਲ ਤੋਂ ਕਾਲੇ ਰੰਗ ਦਾ ਕਾਕਾ ? ਇਸ ਤੋਂ ਮਗਰੋਂ ਕਹਾਣੀ ਰਿੜ ਪਈ ਤੇ ਰਿੜਦੀ ਗਈ। ਨਾਰਦ ਮੁਨੀ ਨੂੰ ਕੀ ਢਿੱਡ ਪੀੜ ਹੋਣ ਲੱਗ ਪਈ ਸੀ ਕਿ ਉਹ ਕੰਸ ਕੋਲ ਜਾ ਪਹੁੰਚਿਆ? ਭਵਿੱਖਬਾਣੀਆਂ ਕਰਨ ਲੱਗ ਪਿਆ ਕਿ ਤੇਰੀ ਭੈਣ ਤੈਨੂੰ ਮਾਰਨ ਵਾਲੇ ਪੁੱਤਰ ਨੂੰ ਜਨਮ ਦੇਵੇਗੀ। ਨਾਰਦ ਦੀ ਵਿਸ਼ਨੂੰ ਨਾਲ ਪਿਛਲੇ ਜਨਮ ਦੀ ਕੋਈ ਦੁਸ਼ਮਣੀ ਹੋਵੇਗੀ। ਵਿਸ਼ਨੂੰ ਤਾਂ ਸੱਤਵਾਂ ਅੱਠਵਾਂ ਅਵਤਾਰ ਬਣ ਕੇ ਜੰਮਣਾ ਚਾਹੁੰਦਾ ਹੈ। ਨਾਰਦ ਮੁਨੀ ਉਸ ਨੂੰ ਮਰਵਾ ਦੇਣ ਤੇ ਤੁਲਿਆ ਹੋਇਆ ਹੈ। ਕੰਸ ਨੂੰ ਪਹਿਲਾਂ ਹੀ ਦੱਸ ਰਿਹਾ ਹੈ ਕਿ ਤੇਰੀ ਭੈਣ ਦੇਵਕੀ ਜਿਸ ਬੱਚੇ ਨੂੰ ਜਨਮ ਦੇਵੇਗੀ, ਉਹ ਤੈਨੂੰ ਮਾਰ ਦੇਵੇਗਾ। ਉਸ ਭਲੇ ਮਾਣਸ ਨੇ ਛੇ ਬੇਦੋਸ਼ਿਆਂ ਨੂੰ ਕਿਉਂ ਮਰਵਾ ਦਿੱਤਾ ? ਜੇ ਨਾਰਦ ਜਾਣੀ ਜਾਣ ਹੀ ਸੀ ਤਾਂ ਸਾਫ ਤਰੀਕੇ ਕਹਿ ਦਿੰਦਾ ਭਈ ਛੇ ਬੱਚੇ ਸੁਸ਼ੀਲ ਹੋਣਗੇ, ਸੱਤਵਾਂ ਥੋੜ੍ਹਾ ਤੇ ਅੱਠਵਾਂ ਬਹੁਤਾ ਖ਼ਤਰਨਾਕ ਹੋਵੇਗਾ ਪਰ ਉਸਨੇ ਤਾਂ ਵਾਢਿਓਂ ਹੀ ਮਰਵਾ ਦਿੱਤੇ। ਫਿਰ ਬਲਰਾਮ ਨੂੰ ਬਚਾਉਣ ਲਈ ਕਰਾਮਾਤੀ ਢੰਗ ਨਾਲ ਉਸ ਨੂੰ ਦੂਸਰੀ ਪਤਨੀ ਰੋਹਿਣੀ ਦੇ ਗਰਭ ਵਿਚ ਭੇਜ ਦਿੱਤਾ। ਕ੍ਰਿਸ਼ਨ ਲਈ ਦੈਵੀ ਸ਼ਕਤੀ ਨਾਲ ਜੇਲ੍ਹ ਦੇ ਜਿੰਦਰੇ ਆਪਣੇ ਆਪ ਖੁਲ੍ਹ ਗਏ। ਸਾਰੇ ਪਹਿਰੇਦਾਰ ਘੂਕ ਸੌਂ ਗਏ। ਵਾਸੂਦੇਵ ਬੜੇ ਆਰਾਮ ਨਾਲ ਬੱਚੇ ਨੂੰ ਚੁੱਕ ਕੇ ਜਮਨਾ ਪਾਰ ਨੰਦ ਦੇ ਘਰ ਚਲਾ ਗਿਆ। ਯਸ਼ੋਧਾ ਦੀ ਨਵਜਨਮੀ ਲੜਕੀ ਚੁੱਕ ਲਈ, ਕ੍ਰਿਸ਼ਨ ਨੂੰ ਉਸ ਥਾਂ ਲਿਟਾ ਦਿੱਤਾ। ਇਧਰ ਯਸ਼ੋਧਾ ਦੀ ਬੇਟੀ ਦੇਵਕੀ ਨਾਲ ਲਿਟਾ ਦਿੱਤੀ। ਭਲਾ ਕੋਈ ਪੁੱਛਣ ਵਾਲਾ ਹੋਵੇ, ਭਲਿਆ ਮਾਣਸਾ ਇਸ ਬਾਲੜੀ ਨੂੰ ਜੇਲ੍ਹ ਵਿਚ ਮਰਵਾਉਣ ਲਈ ਕਿਉਂ ਲੈ ਕੇ ਆਇਆ ਹੈਂ? ਪਰ ਕੌਣ ਪੁੱਛੇ? ਕੰਸ ਨੇ ਪਾਗਲ ਹੋ ਕੇ ਸਾਰੇ ਨਵ-ਜਨਮੇ ਬੱਚਿਆਂ ਨੂੰ ਮਰਵਾਉਣ ਦਾ ਹੁਕਮ ਦੇ ਦਿੱਦਾ। ਫਿਰ ਨਾਰਦ ਕਿਹੜੇ ਪਤਾਲ ਵਿਚ ਗਰਕ ਹੋ ਗਿਆ ਸੀ? ਉਸ ਭੜੂਏ ਨੂੰ ਬੁਲਾ ਕੇ ਪੁੱਛ ਲੈਂਦਾ ਕਿ ਉਹ ਖਤਰਨਾਕ ਬਾਲਕ ਗੁਆਚ ਗਿਆ ਹੈ। ਆਪਣੀ ਦਿੱਭ ਦ੍ਰਿਸ਼ਟੀ ਨਾਲ ਲੱਭ ਕੇ ਦੱਸੇ ਕਿੱਥੇ ਹੈ? ਤਾਂ ਕਿ ਬੇਦੋਸ਼ੇ ਬਾਲਕ ਬਚਾਏ ਜਾ ਸਕਣ।

ਕ੍ਰਿਸ਼ਨ ਗੁਆਲਿਆਂ ਦੇ ਘਰ ਵਿਚ ਪਲਦਾ ਹੈ, ਬੜੀਆਂ ਖਰਮਸਤੀਆਂ ਕਰਦਾ ਹੈ, ਕੋਈ ਨਹੀਂ ਰੋਕਦਾ। ਜਿਥੋਂ ਦਿਲ ਕਰੇ ਮੱਖਣ ਜਾਂ ਕੋਈ ਭੀ ਹੋਰ ਵਸਤੂ ਚੋਰੀ ਕਰ ਲੈਂਦਾ ਹੈ, ਪਰ ਉਸ ਦੀਆਂ ਚੋਰੀਆਂ ਪ੍ਰਵਾਨ ਕਰ ਲਈਆਂ ਜਾਂਦੀਆਂ ਹਨ। ਜੇ ਭਗਵਾਨ, ਅਵਤਾਰ ਜੀ ਚੋਰੀ ਕਰਦੇ ਹਨ, ਇਸ ਦਾ ਮਤਲਬ ਚੋਰੀ ਕਰਨੀ ਜਾਇਜ਼ ਹੈ। ਭਗਵਾਨ ਜੀ ਬੰਸਰੀ ਦੀ ਮਧੁਰ ਧੁਨੀ ਨਾਲ ਸਾਰੀਆਂ ਜਵਾਨ ਕੁੜੀਆਂ ਦਾ ਮਨ ਮੋਹ ਲੈਂਦੇ ਹਨ ਤੇ ਉਹ ਸੁੱਧ-ਬੁੱਧ ਭੁਲਾ ਕੇ, ਕ੍ਰਿਸ਼ਨ ਦੁਆਲੇ ਆ ਝੁਰਮਟ ਪਾ ਲੈਂਦੀਆਂ ਹਨ। ਕ੍ਰਿਸ਼ਨ ਜੀ ਮਸਤੀ ਵਿਚ, ਜਿਸ ਨਾਲ ਦਿਲ ਕਰੇ ਪਿਆਰ ਕਲੋਲਾ ਕਰਨ, ਕੋਈ ਰੋਕ ਨਹੀਂ। ਜੇ ਇਕ ਅਵਤਾਰ ਬੇਗਾਨੀਆਂ ਲੜਕੀਆਂ ਨਾਲ ਮੌਜ ਮਸਤੀ ਕਰ ਸਕਦਾ ਹੈ। ਇਸ ਆਮ ਜਿਹੇ ਹੋਸ਼ੇ ਵਿਹਾਰ ਨੂੰ ''ਧਰਮ-ਕਰਮ'' ਜਾਣਕੇ ਖੁਸ਼ੀ ਨਾਲ ਪ੍ਰਵਾਨ ਕਰ ਲਿਆ ਜਾਂਦਾ ਹੈ। ਇਸ ਦਾ ਮਤਲਬ ਬੜਾ ਸਾਫ ਹੈ ਕਿ ਭਗਵਾਨ ਜੀ ਦੇ ਪੁਜਾਰੀਆਂ ਨੇ , ਆਪਣੇ ਮੌਜ ਮੇਲੇ ਲਈ ਰਾਹ ਪੱਧਰਾ ਕੀਤਾ ਹੈ। ਕ੍ਰਿਸ਼ਨ ਦੀ ਰਾਸ ਲੀਲਾ ਵਾਲੀ ਕਹਾਣੀ ਖੂਬ ਪ੍ਰਚਾਰ ਦਿੱਤੀ ਗਈ। ਅੱਜ ਕ੍ਰਿਸ਼ਨ ਦੀ ਪੱਥਰ ਮੂਰਤੀ ਮੰਦਰ ਵਿਚ ਕ੍ਰਿਸ਼ਨ ਦੀ ਥਾਂ ਭਗਵਾਨ ਬਣਾ ਕੇ ਟਿਕਾ ਦਿੱਤੀ ਗਈ ਹੈ। ਇਕ ਮੂਰਤੀ ਨਹੀਂ ਸਗੋਂ ਕਈ ਹਜ਼ਾਰ ਮੂਰਤੀਆਂ, ਹਰ ਥਾਂ ਭਗਵਾਨ ਜੀ ਮੋਜੂਦ ਹੁੰਦੇ ਹਨ। ਭਗਵਾਨ ਦੀ ਖੁਸ਼ੀ ਲੈਣ ਵਾਸਤੇ ਉਤੇਜਿਤ ਕਹਾਣੀਆਂ ਸੁਣਾ ਕੇ, ਸ਼ਰਧਾਲੂਆਂ ਨੂੰ ਮਾਨਸਿਕ ਤੌਰ ਤੇ ਤਿਆਰ ਕਰ ਲਿਆ ਜਾਂਦਾ ਹੈ। ਫਿਰ ਮੂਰਤੀ ਦੁਆਲੇ ਜੁਆਨ ਚੇਲੀਆਂ ਨਾਚ ਸ਼ੁਰੂ ਕਰਦੀਆਂ ਹਨ। ਇਸ ਖਾਸ ਨਾਚ ਸਮੇਂ ਆਮ ਵਿਅਕਤੀ ਨੂੰ ਮੰਦਰ ਦੇ ਅਹਾਤੇ ਵਿਚ ਆਉਣ ਦੀ ਆਗਿਆ ਨਹੀਂ ਹੁੰਦੀ , ਕੇਵਲ ਖਾਸ ਪੁਜਾਰੀ ਵਰਗ ''ਮੰਤਰ ਪੜ੍ਹਦਾ ਹੋਇਆ ਧਰਮ-ਕਰਮ ਨਿਭਾ ਰਿਹਾ ਹੁੰੰਦਾ ਹੈ''।

ਜਦੋਂ ਕ੍ਰਿਸ਼ਨ ਨੂੰ ਜਰ ਨਾਮੀ ਸ਼ਿਕਾਰੀ ਨੇ ਮਾਰ ਦਿੱਤਾ ਤਾਂ ਉਸ ਦੀ ਲਾਸ਼ ਉਥੇ ਹੀ ਸੜਦੀ ਰਹੀ। ਕਾਫੀ ਸਮੇਂ ਬਾਅਦ ਇਕ ਸ਼ਰਧਾਲੂ ਹੱਡੀਆਂ ਇਕੱਠੀਆਂ ਕਰਕੇ ਲੈ ਗਿਆ ਤੇ ਸੰਦੂਕ ਵਿਚ ਪਾ ਕੇ ਰੱਖ ਲਈਆਂ। ਸਕੰਦ ਪੁਰਾਣ ਮੁਤਾਬਿਕ ਇਕ ਧਰਮੀ ਰਾਜੇ ਇੰਦਰ ਦਯੁਮਨ ਨੂੰ ਵਿਸ਼ਨੂੰ ਨੇ ਹੁਕਮ ਦਿੱਤਾ ਕਿ ਤੁਸੀਂ ਮੂਰਤੀ ਬਣਵਾਓ। ਇਹ ਡਿਊਟੀ ਲੱਗੀ ਅੱਗੋਂ ਵਿਸ਼ਵਕਰਮਾ ਦੀ। ਉਸ ਨੇ ਇਸ ਸ਼ਰਤ ਤੇ ਮੂਰਤੀ ਬਣਾਉਣੀ ਸਵੀਕਾਰ ਕੀਤੀ ਕਿ ਮੁਕੰਮਲ ਹੋਣ ਤੱਕ ਕੋਈ ਵੇਖਣ ਨਹੀਂ ਆਵੇਗਾ। ਜੇ ਆ ਗਿਆ ਮੈਂ ਕੰਮ ਨਹੀਂ ਕਰਾਂਗਾ। ਪੰਦਰਾਂ ਦਿਨਾਂ ਦੇ ਅੰਦਰ ਹੀ ਰਾਜਾ ਬੇਚੈਨ ਹੋ ਗਿਆ ਤੇ ਮੂਰਤੀ ਵੇਖਣ ਚਲਾ ਗਿਆ। ਵਿਸ਼ਵਕਰਮਾ ਨੇ ਮ੍ਵਰਤੀ ਬਣਾਉਣ ਤੋਂ ਇਨਕਾਰ ਕਰ ਦਿੱਤਾ। ਮੂਰਤੀ ਦੇ ਹੱਥ ਪੈਰ ਅਜੇ ਬਣੇ ਨਹੀਂ ਸਨ। ਇੰਦਰ ਦਯੁਮਨ ਰਾਜੇ ਨੇ ਬ੍ਰਹਮਾ ਅੱਗੇ ਪੁਕਾਰ ਕੀਤੀ। ਬ੍ਰਹਮਾ ਨੇ ਮੂਰਤੀ ਵਿਚ ਆਤਮਾ ਪਾ ਦਿੱਤੀ, ਅੱਖਾਂ ਪ੍ਰਦਾਨ ਕੀਤੀਆਂ ਤੇ ਮਹਾਂ ਪਵਿੱਤਰ ਪੂਜਣਯੋਗ ਹੋਣ ਦਾ ਵਰਦਾਨ ਦਿੱਤਾ। ਉਸ ਦਿਨ ਤੋਂ ਇਸ ਮੂਰਤੀ ਦੀ ''ਜਗਨਨਾਥ'' ਜਾਣ ਕੇ ਬੇਅੰਤ ਲੋਕਾਂ ਵੱਲੋਂ ਪੂਜਾ ਕੀਤੀ ਜਾ ਰਹੀ ਹੈ। ਇਤਿਹਾਸਿਕ ਤੌਰ ਤੇ ਇਹ ਮੰਦਰ ਤੇ ਮੂਰਤੀ ਰਾਜਾ ਅਨੰਤ ਵਰਮਾ ਨੇ ਬਣਵਾਈ ਸੀ। ਜੋ 1076 ਤੋਂ 1147 ਤੱਕ ਉੜੀਸਾ ਵਿਖੇ ਰਾਜ ਕਰਦਾ ਰਿਹਾ ਹੈ। ਇਸ ਮੰਦਰ ਵਿਚ ਔਰਤਾਂ ਮਰਦਾਂ ਦੀਆਂ ਬਹੁਤ ਅਸ਼ਲੀਲ ਅਵਸਥਾ ਵਾਲੀਆਂ ਮੂਰਤੀਆਂ ਬਣੀਆਂ ਹੋਈਆਂ ਹਨ। ਜਦੋਂ ਰੱਥ ਯਾਤਰਾ ਨਿਕਲਦੀ ਹੈ ਤਾਂ ਕ੍ਰਿਸ਼ਨ (ਅਖੌਤੀ ਜਗਨ ਨਾਥ) ਦੀ 48 ਫੁੱਟ ਉਚੀ ਮੂਰਤੀ ਸਜਾ ਸੰਵਾਰ ਕੇ ਸੋਲਾਂ ਪਹੀਏ ਵਾਲੇ ਰੱਥ ਤੇ ਰੱਖ ਕੇ ਸ਼ਹਿਰ ਵਿਚ ਯਾਤਰਾ ਕਰਵਾਈ ਜਾਂਦੀ ਹੇ। ਬਲਰਾਮ (ਕ੍ਰਿਸ਼ਨ ਦਾ ਭਰਾ) ਦੀ ਮੂਰਤੀ 44 ਫੁੱਟ ਉ ੱਚੀ ਤੇ 14 ਪਹੀਏ ਵਾਲੀ ਹੁੰਦੀ ਹੈ। ਸੁਭੱਦਰਾ (ਕ੍ਰਿਸ਼ਨ ਦੀ ਭੈਣ) ਦੀ ਮੂਰਤੀ, 43 ਫੁੱਟ ਉ ੱਚੀ ਤੇ ਬਾਰਾਂ ਪਹੀਏ ਦੇ ਰੱਥ ਤੇ ਰੱਖੀ ਜਾਂਦੀ ਹੇ। ਖਾਸ ਗੱਲ ਇਹ ਹੈ ਕਿ ਇਹਨਾਂ ਰੱਥਾਂ ਨੂੰ ਹਿੰਦੂ ਸ਼ਰਧਾਲੂ ਬਲਦ ਬਣ ਕੇ ਖਿੱਚਦੇ ਹਨ। ਵੱਡੇ ਪੁਜਾਰੀ ਤੇ ਉਹਨਾਂ ਦੇ ਖਾਸ ਚਹੇਤੇ ਰੱਥਾਂ ਦੇ ਉਤੇ ਬੈਠੇ ''ਮੰਤਰ ਪੜ੍ਹ ਕੇ ਲੋਕਾਂ ਨੂੰ ਅਸ਼ੀਰਵਾਦ ਦੇ ਕੇ ਨਿਹਾਲ ਕਰ ਰਹੇ ਹੁੰਦੇ ਹਨ''। ਹਰ ਸਾਲ ਸ਼ਰਧਾਲੂਆਂ ਦੀ ਦਿਮਾਗੀ ਪਰਖ ਹੁੰਦੀ ਰਹਿੰਦੀ ਹੈ ਕੀ ਹਾਲੀ ਇਹਨਾਂ ਨੂੰ ਅਕਲ ਤਾਂ ਨਹੀਂ ਆਈ? ਜਾਨਵਰਾਂ ਵਾਂਗ ਇਹ ਪੁਜਾਰੀਆਂ ਨੂੰ ਰੱਥਾਂ ਤੇ ਬਿਠਾ ਕੇ ਖਿੱਚ ਰਹੇ ਹਨ। ਭੇਟਾ ਚੰਗੀ ਚੜ੍ਹਾ ਰਹੇ ਹਨ। ਉਤਸ਼ਾਹ ਅਜੇ ਪਹਿਲਾਂ ਵਾਂਗ ਹੀ ਬਾਕੀ ਹੈ। ਕਾਮ ਵਾਸਨਾ ਭੜਕਾਉਣ ਵਾਲੀਆਂ ਮੂਰਤੀਆਂ ਮੰਦਰ ਦੇ ਅੰਦਰ ਹੋਣ ਦੇ ਬਾਵਜੂਦ ਇਹ ਲੋਕ ਆਪਣੀਆਂ ਬਹੁੂ ਬੇਟੀਆਂ ਨੂੰ ਇੱਥੇ ਆਉਣ ਤੋਂ ਰੋਕ ਕਿਉਂ ਨਹੀਂ ਰਹੇ?

ਖਾਸ ਸਮੇਂ ਤੇ ਇਥੇ ''ਜਗਨ ਨਾਥ'' ਜੀ ਨੂੰ ਖੁਸ਼ ਕਰਨ ਵਾਸਤੇ ਸੁੰਦਰ ਤੇ ਜਵਾਨ ਲੜਕੀਆਂ ਸ਼ਾਨਦਾਰ ਨਾਚ ਨੱਚਦੀਆਂ ਹਨ। ਆਮ ਲੋਕਾਂ ਦਾ ਉਸ ਵਕਤ ਅੰਦਰ ਦਾਖਲਾ ਵਰਜਿਤ ਹੁੰਦਾ ਹੈ। ਕੇਵਲ ਚੌਣਵੇਂ ਪੁਜਾਰੀ ਅਤੇ ਉਹਨਾਂ ਦੇ ਚਹੇਤੇ ਹੀ ਅੰਦਰ ਹੁੰਦੇ ਹਨ। ਸਾਰੇ ਤਰ੍ਹਾਂ ਦੇ ਹਾਵ-ਭਾਵ, ਨਾਚ ਦੀਆਂ ਵਿਧੀਆਂ ਸਿਰੇ ਲੱਗ ਜਾਣ ਤੋਂ ਬਾਅਦ, ਇਥੋਂ ਦੀਆਂ ਨਰਤਕੀਆਂ ਹੌਲੀ-ਹੌਲੀ ਖਾਸ ਅੰਦਾਜ਼ ਤੇ ਅਦਾ ਨਾਲ ਇੱਕ-ਇੱਕ ਕਰਕੇ ਸਰੀਰ ਤੋਂ ਵਸਤਰ ਉਤਾਰਨੇ ਸ਼ੁਰੂ ਕਰਦੀਆਂ ਹਨ। ਇਹਨਾਂ ਕੁੜੀਆਂ ਦੀ ਗਿਣਤੀ ਇੱਕ ਸੌ ਤੋਂ ਲੈ ਕੇ ਵਧਾਈ ਘਟਾਈ ਜਾ ਸਕਦੀ ਹੈ। ਜਦੋਂ ਇਹ ਪੂਰੀ ਤਰ੍ਹਾਂ ਨੱਚ ਕੇ ਹੰਭ ਜਾਂਦੀਆਂ ਹਨ ਤੇ ਸਰੀਰ ਦੇ ਸਾਰੇ ਵਸਤਰ ਉਤਾਰ ਚੁੱਕੀਆਂ ਹੁੰਦੀਆਂ ਹਨ ਉਸ ਵਕਤ ਮੁਖੀ ਪੁਜਾਰੀ ਐਲਾਨ ਕਰਦਾ ਹੈ ਕਿ ਹੁਣ ''ਭਗਵਾਨ ਜਗਨ ਨਾਥ ਜੀ'' ਅਤਿ ਪ੍ਰਸੰਨ ਹੋ ਗਏ ਹਨ ਤੇ ਇਹ ਸਾਰੀਆਂ ਕੁੜੀਆਂ ਪੁਜਾਰੀਆਂ ਦੇ ਬੈੱਡ ਰੂਮਾਂ ਵਿਚ ਪਹੁੰਚ ਜਾਂਦੀਆਂ ਹਨ.....। ਇਹ ਵਰਤਾਰਾ ਅੱਜ ਤੱਕ ਨਿਰੰਤਰ ਚਲਦਾ ਆ ਰਿਹਾ ਹੈ। ਪੁਜਾਰੀਆਂ ਦੀ ਵਾਸਨਾ ਪੂਰਤੀ ਲਈ ਆਈਆਂ ਲਗਭਗ ਗਰੀਬ ਅਨਪੜ੍ਹ ਤੇ ਨੀਵੀਆਂ ਜਾਤਾਂ ਦੇ ਲੋਕਾਂ ਦੀਆਂ ਧੀਆਂ ਹੁੰਦੀਆਂ ਹਨ। ਉਹ ਗਰੀਬ ਮਾਪੇ ''ਭਗਵਾਨ ਦੀ ਖੁਸ਼ੀ ਅਤੇ ਸਵਰਗ ਦੀ ਆਸਾ'' ਵਿਚ ਆਪਣੀਆਂ ਬੱਚੀਆਂ ਦੀ ਬਲੀ ਦੇ ਦਿੰਦੇ ਹਨ। ਇੱਕ ਸਾਲ ਮਗਰੋਂ ਆਉਣ ਵਾਲੇ ਵੱਡੇ ਸਮਾਗਮ ਤੋਂ ਪਹਿਲਾਂ ਇਹਨਾਂ ਅਭਾਗਣਾਂ ਨੂੰ ਵੇਸਵਾਵਾਂ ਦੇ ਅੱਡਿਆਂ ਤੇ ਵੇਚ ਦਿੱਤਾ ਜਾਂਦਾ ਹੈ ਤਾਂ ਕਿ ਨਵੀਆਂ ਦੇਵਦਾਸੀਆਂ, ਰਾਮਜਨੀਆਂ ਲਈ ਜਗ੍ਹਾ ਖਾਲੀ ਕੀਤੀ ਜਾ ਸਕੇ। ਪੁਜਾਰੀ ਪੁਰਾਣੇ ਮਾਲ ਨੂੰ ਕਬਾੜ ਬਣ ਚੁੱਕੇ ਨੂੰ ''ਆਪਣੇ ਭਗਵਾਨ ਜੀ'' ਦੇ ਮੰਦਰ ਵਿਚ ਕਿਉਂ ਰਹਿਣ ਦੇਣ?

ਇਕ ਬਹੁਤ ਹੀ ਦਲੇਰ ਤੇ ਸਿਆਣੀ ਬੀਬੀ ਨੇ ਸ਼ਬਾਨਾਅਜ਼ਮੀ ਪ੍ਰਸਿੱਧ ਅਭਿਨੇਤਰੀ ਨੂੰ ਲੈ ਕੇ ਇਸ ਪਾਪ ਕਰਮ ਨੂੰ ਨੰਗਾ ਕਰਨ ਵਾਲੀ ਫਿਲਮ ਬਣਾਉਣ ਦੀ ਤਿਆਰੀ ਕਰ ਲਈ। ਉਹ ਪੂਰੀ ਟੀਮ ਸਮੇਤ ਬਨਾਰਸ (ਕਾਸ਼ੀ) ਪੁੱਜ ਗਈ। ਸ਼ਬਾਨਾਅਜ਼ਮੀ ਨੇ ਆਪਣੇ ਸਿਰ ਦੇ ਲੰਮੇ ਸੋਹਣੇ ਕੇਸ ਵੀ ਕਟਵਾ ਦਿੱਤੇ ਕਿਉਂਕਿ ਉਥੇ ਦੀਆਂ ਦੇਵਦਾਸੀਆਂ ਵਾਲਾ ਰੂਪ ਪ੍ਰਗਟ ਕਰਨਾ ਸੀ। ਜਦੋਂ ਸ਼ੂਟਿੰਗ ਹੋਣ ਲੱਗੀ ਤਾਂ ਹਿੰਦੂ ਜਨੂੰਨੀਆਂ ਨੇ ਸਾਰੀ ਫਿਲਮੀ ਟੀਮ ਦਾ ਕੁੱਟਮਾਰ ਕਰਕੇ ਬੁਰਾ ਹਾਲ ਕਰ ਦਿੱਤਾ। ਕੀਮਤੀ ਕੈਮਰੇ ਤੋੜ ਦਿੱਤੇ। ਅੱਗੇ ਤੋਂ ਇਸ ਬਾਰੇ ਜੇ ਮਨ ਵਿਚ ਖਿਆਲ ਭੀ ਪੈਦਾ ਕਰ ਲਿਆ ਤਾਂ ਕਤਲ ਕਰ ਦਿੱਤੇ ਜਾਉਗੇ। ਐਲਾਨ ਸੁਣਾ ਦਿੱਤਾ। ਉਹ ਨਿਰਾਸ਼ ਵਾਪਸ ਆ ਗਏ ਕਿਉਂਕਿ ਫਿਲਮ ਬਣਨ ਨਾਲ ਉਨ੍ਹਾਂ ਦੇ ਧਰਮ ਨੂੰ ਖਤਰਾ ਸੀ। ਭਾਰਤੀ ਪ੍ਰੈਸ ਅਤੇ ਮੀਡੀਏ ਨੇ ਕਸਮ ਖਾਧੀ ਹੋਈ ਲੱਗਦੀ ਹੈ ਕਿ ਇਸ ਮਨੁੱਖਤਾ ਤੋਂ ਗਿਰੀ ਹੋਈ ਕਮੀਨਗੀ ਨੂੰ ਆਪਣੇ ਸਾਧਨਾਂ ਰਾਹੀਂ ਕਦੇ ਭੰਡਣਾ ਨਹੀਂ। ਧਰਮ ਅਸਥਾਨਾਂ ਵਿਚ ਦੁਰਾਚਾਰ ਹੁੰਦੇ ਰਹਿਣ, ਬੇਬਸ ਅਬਲਾਵਾਂ ਤੜਪਦੀਆਂ ਰਹਿਣ, ਖੂੰਖਾਰ ਦਰਿੰਦੇ (ਪੁਜਾਰੀ ਵੇਸ ਵਿਚ) ਉਨ੍ਹਾਂ ਦੇ ਸਰੀਰ ਨੂੰ ਨੋਚਦੇ ਰਹਿਣ, ਉਨ੍ਹਾਂ ਦੀਆਂ ਆਤਮਾਵਾਂ ਨੂੰ ਕੁਚਲ ਦਿੱਤਾ ਜਾਵੇ, ਉਹ ਕੋਠਿਆਂ ਤੇ ਵਿੱਕ ਜਾਣ, ਪਰ ਉਨ੍ਹਾਂ ਦੀ ਆਵਾਜ਼ ਕਿਤੇ ਬਾਹਰ ਨਾ ਨਿਕਲ ਜਾਵੇ। ਉਨ੍ਹਾਂ ਨਾਲ ਹੋਏ ਦੁਰਾਚਾਰ ਜੇ ਅਖਬਾਰਾਂ ਜਾਂ ਟੀ.ਵੀ. ਚੈਨਲਾਂ ਤੇ ਪ੍ਰਗਟ ਹੋ ਗਏ ਤਾਂ ''ਧਰਮ ਨੂੰ ਖ਼ਤਰਾ'' ਪੈ ਜਾਣਾ ਹੈ......। ਇਹ ਦੁਸ਼ਟ ਕਰਮ ਕਿਸੇ ਇਕ ਥਾਵੇਂ ਨਹੀਂ ਬਲਕਿ ਭਾਰਤ ਦੇ ਸੈਂਕੜੇ ਮੰਦਰਾਂ ਵਿਚ ਹੋ ਰਹੇ ਹਨ। ਸਾਰੇ ਪਾਪ ਕਰਮ ਇਨਸਾਨੀਅਤ ਦੀ ਘੋਰ ਬਰਬਾਦੀ ਲੰਮੇ ਸਮੇਂ ਤੋਂ ਰਿਸ਼ੀਆਂ ਮੁਨੀਆਂ, ਅਵਤਾਰਾਂ, ਭਗਵਾਨਾਂ ਦੇ ਨਾਮ ਉ ੱਤੇ ਉਨ੍ਹਾਂ ਲਈ ਨਾਮਜ਼ਦ ਮੰਦਰਾਂ ਵਿਚ ਭਗਵਾਨਾਂ ਦੇ ਵਿਚੋਲੇ ਪੁਜਾਰੀ ਬੜੀ ਨਿਰਲੱਜਤਾ ਨਾਲ ਕਰਦੇ ਆ ਰਹੇ ਹਨ। ਸਿੱਖਾਂ ਵਿਚ ਪੈਦਾ ਹੋਇਆ ਇਕ ਖਾਸ ਵਰਗ ਜੋ ਆਪਣੇ ਆਪ ਨੂੰ ਸਿੱਖ ਨਹੀਂ ਮੰਨਦਾ, ਸਗੋਂ ਸਿੱਖਾਂ ਨਾਲੋਂ ਬਹੁਤ ਉ ੱਚਾ ਸਮਝਦਾ ਹੈ। ਜਿਸ ਨੇ ਹਿੱਕ ਦੇ ਤਾਣ ਆਪਣੇ ਨਾਮ ਤੋਂ ਪਹਿਲਾਂ ''ਸੰਤ ਬ੍ਰਹਮ ਗਿਆਨੀ, 1008'' ਆਦਿ ਲਾ ਲਿਆ ਹੈ, ਉਹ ਭੀ ਇਹੀ ਮੰਦ ਕਾਰ ਕਰਦਾ ਆਮ ਵੇਖਿਆ ਜਾ ਸਕਦਾ ਹੈ। ਜਿਸ ਪਾਪ ਕਰਮਾਂ ਵਾਲੀ ਹਨ੍ਹੇਰੀ ਖਾਈ ਵਿਚੋਂ ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖਤਾ ਨੂੰ ਕੱਢਣਾ ਚਾਹਿਆ ਸੀ। ਇਹ ਸਾਧ ਟੋਲਾ ਸਿੱਖ ਪੰਥ ਨੂੰ ਉਸੇ ਗੰਦੀ ਖੱਡ ਵੱਲ ਗਰਕ ਕਰਨ ਲਈ ਹੱਕੀ ਚਲਿਆ ਜਾ ਰਿਹਾ ਹੈ। ਆਓ ਅੱਗੇ ਵਿਸ਼ਨੂੰ ਦੇ ਅੱਠਵੇਂ ਅਵਤਾਰ, ਸੋਲਾਂ ਕਲਾਂ ਸੰਪੂਰਨ ਭਗਵਾਨ ਜੀ ਦੀਆਂ ਹੋਰ ''ਜੀਵਨ ਲੀਲਾਵਾਂ'' ਦੇ ਦਰਸ਼ਨ ਕਰੀਏ।

ਅੱਗੇ ਕ੍ਰਿਸ਼ਨ ਦੀ ਇਕ ਮਹਾਨਤਾ ਇਹ ਦੱਸੀ ਗਈ ਹੈ ਕਿ ਇਸ ਨੇ ਇੰਦਰ ਦੀ ਪੂਜਾ ਰੁਕਵਾ ਦਿੱਤੀ। ਆਪਣੀ ਪੂਜਾ ਨਾ ਹੋਣ ਤੇ ਇੰਦਰ ਬਹੁਤ ਗੁੱਸੇ ਵਿਚ ਆਇਆ ਤੇ ਸਾਰੇ ਨਗਰ ਨੂੰ ਬਹੁਤੀ ਬਰਸਾਤ ਕਰਕੇ ਪਾਣੀ ਵਿਚ ਡੋਬ ਦੇਣਾ ਚਾਹਿਆ। ਕ੍ਰਿਸ਼ਨ ਨੇ ਆਪਣੇ ਲੋਕਾਂ ਦੇ ਬਚਾਉ ਵਾਸਤੇ ਸਾਰਾ ਨਗਰ ਆਪਣੀ ਇਕ ਚੀਚੀ (ਛੋਟੀ) ਉਂਗਲ ਤੇ ਸੱਤ ਦਿਨ ਚੁੱਕੀ ਰੱਖਿਆ। ਲੋਕ ਬੱਚ ਗਏ, ਇੰਦਰ ਹਾਰ ਮੰਨ ਗਿਆ। ਬੜੀ ਬਾ-ਕਮਾਲ ''ਧਰਮ ਕਥਾ'' ਹੈ। ਬੜਾ ਪ੍ਰਤਾਪੀ ਦੇਵਤਾ ਹੈ ਇੰਦਰ, ਜੋ ਪੂਜਾ ਨਾ ਹੋਣ ਕਰਕੇ ਇਨਾਂ ਗੁੱਸੇ ਵਿਚ ਆਇਆ ਕਿ ਸਾਰੇ ਲੋਕਾਂ ਨੂੰ ਮਾਰ ਹੀ ਦੇਣ ਲੱਗਾ ਸੀ। ਆਪਣੀ ਪੂਜਾ ਦੀ ਇੰਨੀ ਹਿਰਸ।L ਅਜਿਹੇ ਵਿਅਕਤੀ ਨੂੰ ਦੇਵਤਾ ਕਿਹਾ ਜਾਣਾ ਕੀ ਵਾਜਬ ਹੈ? ਕ੍ਰਿਸ਼ਨ ਨੇ ਇਸ ਹਾਲਾਤ ਦਾ ਬੜਾ ਵਿਗਿਆਨਿਕ ਤਰੀਕੇ ਟਾਕਰਾ ਕੀਤਾ। ਜੇ ਪਤਾ ਲੱਗ ਗਿਆ ਸੀ ਕਿ ਮੀਂਹ ਬਹੁਤ ਪਵੇਗਾ ਤਾਂ ਆਪਣੇ ਲੋਕਾਂ ਸਮੇਂ ਸਿਰ ਖਾਣੇ-ਦਾਣੇ ਸਮੇਤ, ਕਿਸੇ ਉ ੱਚੀ ਟਿੱਬੀ ਤੇ ਪਹੁੰਚਾਉਣ ਦੀ ਥਾਵੇਂ, ਸਾਰੇ ਨਗਰ ਨੂੰ ਉਂਗਲ ਤੇ ਚੁੱਕ ਲਿਆ। ਹਫਤਾ ਭਰ ਚੁੱਕੀ ਰੱਖਿਆ। ਮੀਂਹ ਨਾਲ ਜਲ-ਥਲ ਹੋ ਗਿਆ, ਕ੍ਰਿਸ਼ਨ ਧਰਤੀ ਚੁੱਕ ਕੇ ਖੁਦ ਕਿਥੇ ਖੜ੍ਹਾ ਹੋਇਆ ਸੀ? ਕੀ ਕੋਈ ਵਿਅਕਤੀ ਇਸ ਤਰ੍ਹਾਂ ਇਕ ਸ਼ਹਿਰ ਨੂੰ ਉਂਗਲ ਤੇ ਚੁੱਕ ਸਕਦਾ ਹੈ? ਕੀ ਇਹਨਾਂ ਕੁਫਰ ਕਹਾਣੀਆਂ ਵਾਲੇ ਗ੍ਰੰਥਾਂ ਨੂੰ ਧਰਮ ਪੁਸਤਕਾਂ ਮੰਨਿਆ ਜਾਣਾ ਚਾਹੀਦਾ ਹੈ? ਅਜਿਹਾ ਕੂੜ ਪ੍ਰਚਾਰ ਕਰਕੇ ਆਪਣੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਠੱਗ ਜਾਂ ''420'' ਨਹੀਂ ਆਖਿਆ ਜਾਣਾ ਚਾਹੀਦਾ?

ਕ੍ਰਿਸ਼ਨ ਆਪਣੀ ਬੰਸਰੀ ਵਿਚੋਂ ਮਨੋਹਰ ਸੰਗੀਤਕ ਧੁਨਾਂ ਪੈਦਾ ਕਰਕੇ ਗੋਪੀਆਂ ਦਾ ਮਨ ਮੋਹ ਲੈਂਦਾ ਸੀ, ਉਨ੍ਹਾਂ ਨਾਲ ਸੁੰਦਰ ਨਾਚ ਨੱਚਦਾ ਸੀ ਤੇ ਖਰਮਸਤੀਆਂ ਕਰਦਾ ਸੀ......। ਵਾਹ ਜੀ ਵਾਹ।L ''ਧਰਮੀ ਪੁਰਖ ਅਵਤਾਰੀ ਸ਼ਕਤੀਆਂ ਦੇ ਮਾਲਕ ਜਗਤ ਤਾਰਕ'', ਵਿਸ਼ਨੂੰ ਦੇ ਅੱਠਵੇਂ ਅਵਤਾਰ ਜੀ ਧਰਤੀ ਤੇ ਖਰਮਸਤੀਆਂ ਕਰਦੇ ਹਨ। ਅਨੇਕ ਹਾਰ ਸਿੰLਗਾਰ ਕਰਕੇ ਬਹੁਤ ਸਾਰੀਆਂ ਜਨਾਨੀਆਂ ਵਿਚਕਾਰ ''ਮੋਰ ਪੈਲਾਂ'' ਪਾਉਂਦੇ ਹਨ, ਬਸ ''ਇਹੀ ਧਰਮ'' ਨਿਭਾਉਂਦੇ ਹਨ। ਕ੍ਰਿਸ਼ਨ ਦੇ ਹਰਮ ਵਿਚ 16108 ਜਨਾਨੀਆਂ ਰੱਖੀਆਂ ਹੋਈਆਂ ਸਨ। ਕਮਾਲ ਇਹ ਕਿ ਇਕ ਭੀ ਔਰਤ ਕ੍ਰਿਸ਼ਨ ਨੇ ਵਿਧੀ ਪੂਰਵਕ ਵਿਆਹ ਕੇ ਨਹੀਂ ਲਿਆਂਦੀ ਸੀ। ਸਾਰੀਆਂ ਹੀ ਜ਼ਬਰਦਸਤੀ ਜਾਂ ਛੱਲ ਫਰੇਬ ਨਾਲ ਆਪਣੇ ਅਧੀਨ ਕੀਤੀਆਂ ਸਨ। ਰਾਧਿਕਾ ਤਾਂ ਕ੍ਰਿਸ਼ਨ ਦੀ ਸਕੀ ਮਾਮੀ ਲੱਗਦੀ ਸੀ, ਜੋ ਆਪਣੇ ਘਰ ਦੀ ਬਣਾ ਲਈ। ਚੰਦਰਾਵਲੀ ਨੂੰ ਤਾਕਤ ਦੀ ਵਰਤੋਂ ਅਤੇ ਧੋਖੇ ਨਾਲ ਲੈ ਆਂਦਾ। ਸਤਭਾਮਾ ਨੂੰ ਲਾਲਚ ਦੇ ਕੇ ਲੈ ਆਂਦਾ। ਕਈ ਵਾਰੀ ਕ੍ਰਿਸ਼ਨ ਦੇ ਵਿਰੋਧੀ ਰਾਜਿਆਂ ਨਾਲ ਜੰਗ ਭੀ ਹੁੰਦੇ ਸਨ। ਉਨ੍ਹਾਂ ਨੂੰ ਹਰਾ ਕੇ ਉਨ੍ਹਾਂ ਦੇ ਇਲਾਕਿਆਂ ਵਿਚੋਂ ਚੁਣ-ਚੁਣ ਕੇ ਸੋਹਣੀਆਂ ਜਵਾਨ ਔਰਤਾਂ ਜਬਰੀ ਲੈ ਆਉਂਦਾ ਸੀ। ਇਸ ਤਰ੍ਹਾਂ ਸੋਲ੍ਹਾਂ ਹਜ਼ਾਰ ਤੋਂ ਵੱਧ ਦਾ ਵੱਗ ਆਪਣੇ ਦੁਆਲੇ ਇਕੱਠਾ ਕਰ ਲਿਆ। ਕੀ ਕੋਈ ਇਕ ਮਨੁੱਖ ਹਜ਼ਾਰਾਂ ਇਸਤਰੀਆਂ ਦੀ ਸਰੀਰੀ ਭੁੱਖ ਸੰਤੁਸ਼ਟ ਕਰ ਸਕਦਾ ਹੈ? ਕੀ ਇਕ ਆਦਮੀ ਉਨ੍ਹਾਂ ਦੇ ਦੁੱਖ-ਸੁੱਖ ਸੁਣਨ ਲਈ ਇਤਨਾ ਵਕਤ ਕੱਢ ਸਕਦਾ ਹੈ? ਕੁਦਰਤੀ ਨਿਯਮਾਂ ਮੁਤਾਬਿਕ ਇਕ ਆਦਮੀ ਨੂੰ ਇੰਨੀਆਂ ਤੀਵੀਆਂ ਆਪਣੇ ਕੋਲ ਬੰਦ ਕਰਕੇ ਰੱਖਣ ਦਾ ਅਧਿਕਾਰ ਹੋਣਾ ਚਾਹੀਦਾ ਹੈ? ਇਨ੍ਹਾਂ ਸਾਰੀਆਂ ਤੋਂ ਜਨਮੇ ਇਕ ਲੱਖ ਅੱਸੀ ਹਜ਼ਾਰ ਪੁੱਤਰਾਂ ਨਾਲ ਪਿਤਾ ਵਾਲਾ ਫਰਜ਼ ਅਦਾ ਕਰ ਸਕਦਾ ਹੈ? ਜਵਾਬ ਹਰ ਥਾਂ ਨਾਂਹ ਵਿਚ ਹੀ ਮਿਲੇਗਾ। ਗੁਰੂ ਵਰੋਸਾਏ ਸਿੰਘਾਂ ਨੇ ਦੁਸ਼ਮਣ ਦੀ ਬਹੂ-ਬੇਟੀ ਨਾਲ ਕਦੀ ਬਦਸਲੂਕੀ ਨਹੀਂ ਕੀਤੀ। ਸਗੋਂ ਜਾਬਰ ਬਦੇਸ਼ੀ ਹਮਲਾਵਰ ਭਾਰਤੀ ਲੜਕੀਆਂ ਨੂੰ ਜਬਰੀ ਉਧਾਲ ਕੇ ਲੈ ਜਾਂਦਿਆਂ ਨੂੰ ਰਾਹ ਵਿਚ ਘੇਰ ਕੇ ਜਾਨਾਂ ਦੀ ਪਰਵਾਹ ਨਾ ਕਰਦਿਆਂ, ਛੁਡਾ ਕੇ ਵਾਪਸ ਘਰੋ-ਘਰੀ ਪਹੁੰਚਾਉਂਦੇ ਰਹੇ ਸਨ। ਹਜ਼ਾਰਾਂ ਹੀ ਜ਼ੁਲਮ ਦਾ ਸ਼ਿਕਾਰ ਹੋਈਆਂ ਲੜਕੀਆਂ ਨੂੰ ਮੁਕਤ ਕਰਾਉਣ ਕਰਕੇ, ਸਿੰਘਾਂ ਨੂੰ ਹਿੰਦੂ ਸਮਾਜ ਵੱਲੋਂ ''ਬੰਦੀ ਛੋੜ'' ਕਿਹਾ ਜਾਣ ਲੱਗ ਪਿਆ ਸੀ। ਪਰ ਸਾਡੇ ਅਨ੍ਹਪੜ੍ਹ ਪ੍ਰਚਾਰਕ ਤੇ ਡੇਰੇਦਾਰ ਸਾਧ, ਬੰਦੀ ਛੋੜ ਸਿੰਘਾਂ ਦੀਆਂ ਬਹਾਦਰੀ ਭਰੀਆਂ ਕਥਾਵਾਂ ਸਟੇਜਾਂ ਤੇ ਨਹੀਂ ਸੁਣਾਉਂਦੇ। ਕ੍ਰਿਸ਼ਨ ਦੀਆਂ ਲੀਲਾਵਾਂ ਜਾਂ ਖਰਮਸਤੀਆਂ ਨੂੰ ਮਸਾਲੇ ਲਾ-ਲਾ ਕੇ, ਸਿੱਖ ਸੰਗਤ ਨੂੰ ਸੁਣਾਉਂਦੇ ਹਨ। ਇਨ੍ਹਾਂ ਲੋਕਾਂ ਦਾ ਮਾਡਲ ਕ੍ਰਿਸ਼ਨ ਹੈ, ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਨਹੀਂ। ਨਵਾਬ ਕਪੂਰ ਸਿੰਘ, ਸਰਦਾਰ ਚੜ੍ਹਤ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਬਘੇਲ ਸਿੰਘ ਨਹੀਂ ਰਹੇ। ਉਨ੍ਹਾਂ ਦੀ ਸੂਰਮਗਤੀ ਇਨ੍ਹਾਂ ਮਨਮੁਖਾਂ ਨੇ ਘੱਟੇ ਰੋਲ ਦਿੱਤੀ ਹੈ।''ਕ੍ਰਿਸ਼ਨ ਭਗਵਾਨ ਜੀ'' ਹਰ ਢੰਗ-ਤਰੀਕਾ ਵਰਤ ਕੇ, ਬੜੀ ਢੀਠਤਾਈ ਨਾਲ ਸਿੱਖਾਂ ਦੇ ਅੰਦਰ ਧੱਕਿਆ ਜਾ ਰਿਹਾ ਹੈ। ਜਨਮ ਅਸ਼ਟਮੀ ਨੂੰ ਜਾਂ ਹੋਰ ਖਾਸ ਸਮੇਂ ਤੇ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਹੋਰ ਵੱਡੇ ਛੋਟੇ ਗੁਰਦੁਆਰਿਆਂ ਵਿਚ ਦੇਸਾਂ ਵਿਦੇਸਾਂ ਵਿਚ, ਮੂਰਖਤਾ ਦੀਆਂ ਸਭ ਹੱਦਾਂ ਪਾਰ ਕਰਦਿਆਂ, ਭਾਈ ਗੁਰਦਾਸ ਦੀ ਦਸਵੀਂ ਵਾਰ ਦੀ ਨੌਵੀਂ ਪੌੜੀ ਨੂੰ ਆਪਣੀ ਹਿੱਕ ਦੇ ਤਾਣ ਗਲਤ ਤਰਤੀਬ ਨਾਲ ਗਾ ਕੇ ਕ੍ਰਿਸ਼ਨ ਦੀ ਸੋਭਾ ਕਰ ਰਹੇ ਹਨ। ''ਦੂਰਹੁ ਦੇਖਿ ਡੰਡਾਉਤ ਕਰਿ, ਛਡਿ ਸਿੰਘਾਸਣੁ ਹਰਿ ਜੀ ਆਏ.....ਹਰਿ ਜੀ ਆਏ''। ਉਨ੍ਹਾਂ ਨੂੰ ਸਤਿਗੁਰੂ ਜੀ ਦੇ ਇਹ ਬਚਨ ਭੁੱਲ ਹੀ ਗਏ........

ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ ਕਾਨ੍ਹ ਕ੍ਰਿਸਨੁ ਜਾਦਮੁ ਭਇਆ।।

ਪਾਰਜਾਤੁ ਗੋਪੀ ਲੈ ਆਇਆ ਬ੍ਰਿੰਦਾਬਨ ਮਹਿ ਰੰਗੁ ਕੀਆ।। (470)

ਗੁਰੂ ਨਾਨਕ ਸਾਹਿਬ ਬੜੀ ਬੇਬਾਕੀ ਨਾਲ ਲੋਕਾਈ ਦੇ ਸਨਮੁਖ ਸੱਚ ਰੱਖਦੇ ਹੋਏ ਸਮਝਾਉਂਦੇ ਹਨ- ਹੇ ਭਾਈ ਦੁਆਪੁਰ ਯੁੱਗ (ਕਥਾਵਾਂ ਮੁਤਾਬਕ) ਤੇ ਯੁਜਰਵੇਦ ਮਾਨੋ ਆਪਣਾ ਰੰਗ ਵਿਖਾ ਰਹੇ ਹਨ। ਇਸ ਵੇਦ ਦੀ ਸਿੱਖਿਆ ਸਾਕਾਰ ਹੋ ਰਹੀ ਹੈ। ਕ੍ਰਿਸ਼ਨ ਦੀ ਪਹਿਲਾਂ ਹੀ ਇੰਦਰ ਨਾਲ ਖੜਕੀ ਹੋਈ ਸੀ। ਕ੍ਰਿਸ਼ਨ ਨੇ ਸਤਭਾਮਾ ਤੇ ਚੰਦਰਾਵਲੀ ਆਦਿ ਪਤਨੀਆਂ ਨੂੰ ਖੁਸ਼ ਕਰਨ ਲਈ ਕਈ ਕੰਮ ਕੀਤੇ। ਉਨ੍ਹਾਂ ਨੇ ਆਪਣੀ ਖੁਸ਼ੀ ਲਈ ਪਾਰਜਾਤ ਸਵਰਗੀ ਰੁੱਖ ਲਿਆ ਕੇ ਦੇਣ ਦੀ ਸਿਫਾਰਸ਼ ਕਰ ਦਿੱਤੀ। ਕ੍ਰਿਸ਼ਨ ਇੰਦਰ ਨੂੰ ਮਿਲਣ ਦੇ ਬਹਾਨੇ ਸਵਰਗ ਵਿਚ ਚਲਾ ਗਿਆ। ਇੰਦਰ ਨੇ ਨਾਂਹ ਕਰ ਦਿੱਤੀ। ਦੋਵਾਂ ਦੀ ਖੂਨੀ ਜੰਗ ਹੋਈ। ਕ੍ਰਿਸ਼ਨ ਭਾਰੂ ਸੀ, ਕਰਾਮਾਤੀ ਰੁੱਖ ਲੈ ਕੇ ਵਾਪਸ ਆ ਗਿਆ। ਆਪਣੇ ਬਾਗ ਵਿਚ ਰੁੱਖ ਲਾ ਦਿੱਤਾ ਤੇ ਆਪਣੀਆਂ ਪਤਨੀਆਂ ਨੂੰ ਖੁਸ਼ ਕੀਤਾ। ਉਨ੍ਹਾਂ ਦੀ ਖੁਸ਼ੀ ਦਾ ਮਤਲਬ? ਕ੍ਰਿਸ਼ਨ ਗੋਪੀਆਂ ਨਾਲ ਬਿੰਦਰਾਵਨ ਵਿਚ ''ਰੰਗ ਰਲੀਆਂ'' ਮਨਾਉਂਦਾ ਰਿਹਾ। ਇਸ ਕੰਮ ਵਿਚ ਨਾ ਤਾਂ ਕੋਈ ਸਚਾਈ ਹੈ, ਨਾ ਇਸ ਵਿਚ ਮਨੁੱਖਤਾ ਦਾ ਭਲਾ ਹੈ। ਉਂਞ ਤਾਂ ਸੁਰਗ ਬੜੀ ਦੂਰ ਦੱਸਿਆ ਜਾਂਦਾ ਹੈ। ਪਰ ਦੇਵਤੇ ਅਵਤਾਰ ਜਦੋਂ ਜੀ ਚਾਹੇ ਹੇਠਾਂ-ਉਪਰ ਯਾਤਰਾ ਕਰਦੇ ਰਹਿਣ, ਕੋਈ ਮੁਸ਼ਕਿਲ ਨਹੀਂ। ਨਾ ਟਿਕਟ ਖਰੀਦਣਾ (ਜਹਾਜਾਂ ਦਾ), ਨਾ ਵੀਜ਼ਾ ਲਗਵਾਉਣਾ, ਨਾ ਤੇਲ ਫੁਕਣਾ। ਬਸ ਅੱਖ ਦੇ ਪਲਕਾਰੇ ਵਿਚ ਜਿੱਥੇ ਜੀ ਚਾਹੇ, ਆਉ-ਜਾਉ। ਅੱਗੇ ਕਮਾਲ ਦੀ ਕਹਾਣੀ ਇਹ ਹੈ ਕਿ ਜਦੋਂ ਕ੍ਰਿਸ਼ਨ ਦੀ ਮੌਤ ਹੋ ਗਈ ਤਾਂ ਇਹ ਅਨੋਖਾ ਬੂਟਾ ਪਾਰਜਾਤ ਬਿਨਾਂ ਕਿਸੇ ਦੀ ਸਹਾਇਤਾ ਤੋਂ ਆਪੇ ਹੀ ''ਛੂ ਮੰਤਰ'' ਹੋ ਕੇ ਸਵਰਗ ਵੱਲ ਉਡਾਰੀ ਮਾਰ ਗਿਆ। ਸਤਿਗੁਰੂ ਜੀ ਹਰ ਥਾਂ ਬਾ-ਦਲੀਲ ਤੇ ਬਾ-ਕਮਾਲ ਗੱਲ ਕਰਦੇ ਹਨ। ਪੜ੍ਹੋ ਗੁਰਬਾਣੀ ਪਰਮਾਣ -

ਏਕ ਕ੍ਰਿਸਨੰ, ਸਰਬ ਦੇਵਾ ਦੇਵ, ਦੇਵਾ ਤ ਆਤਮਾ।।

ਆਤਮਾ ਬਾਸੁਦੇਵਸਿ੍ਹ ਜੇ ਕੋ ਜਾਣੈ ਭੇਉ।।

ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ।। (469)

ਹੇ ਭਾਈ ਇਕ ਨੂੰ ਤੁਸੀਂ ਦੇਵਤਿਆਂ ਦਾ ਪ੍ਰਮੁੱਖ ਦੇਵਤਾ ਆਖ ਰਹੇ ਹੋ ਜੋ ਠੀਕ ਨਹੀਂ ਹੈ। ਅਸਲ ਵਿਚ ਦੇਵਤਿਆਂ ਦਾ ਵੱਡਾ ਦੇਵਤਾ ਵਾਹਿਗੁਰੂ ਹੀ ਹੈ। ਕਿਉਂਕਿ ਕ੍ਰਿਸ਼ਨ ਭੀ ਵਾਸੂਦੇਵ ਪਿਤਾ ਰਾਹੀਂ ਜਨਮਿਆ ਹੈ। ਵਾਸੂਦੇਵ ਨੂੰ ਭੀ ਕਿਸੇ ਹੋਰ ਵੱਡੀ ਸ਼ਕਤੀ (ਰੱਬ) ਨੇ ਜਨਮ ਦਿੱਤਾ ਹੈ। ਜੇ ਉਸ ਨਿਰੰਕਾਰ ਨੂੰ ਸਮਝ ਲਈਏ ਤਾਂ ਮਹਿਸੂਸ ਹੁੰਦਾ ਹੈ ਕਿ ਸਭ ਨੂੰ ਪੈਦਾ ਕਰਨ ਵਾਲਾ ਵਾਹਿਗੁਰੂ ਹੀ ਹੈ। ਸੇਵਕ ਨਾਨਕ ਉਸ ਨਿਰੰਕਾਰ ਦਾ ਭਗਤ ਹੈ ਜੋ ਕਿ ਸਭ ਤੋਂ ਸ਼੍ਰੋਮਣੀ ਹੈ। ---ਚਲਦਾ

Prayer Cap

Qty: 01

$15
Attar Perfume

Qty: 01

$25
Special T-shirt

Qty: 01

$30
  • Subtotal$70
  • Shipping Charge$05
  • Total$75