ਗੁਰਬਾਣੀ ਵਿਚ ਪੌਰਾਣਕ ਕਥਾਵਾਂ (ਕਿਸ਼ਤ ਨੰ: 18)

  • Date: June 19, 2024
  • Writer :ਪ੍ਰੋ: ਇੰਦਰ ਸਿੰਘ ‘ਘੱਗਾ’

(ਲੜੀ ਜੋੜਨ ਲਈ ਪਿਛਲੇ ਹਫਤੇ ਦਾ ਲੇਖ ਪੜ੍ਹੋ ਜੀ)

ਕਰਣ- ''ਕੀ ਦੁੱਖ ਹੈ ਪੰਡਿਤ ਜੀ। ਮੈਨੂੰ ਦੱਸੋ ਮੈਂ ਤੁਹਾਡਾ ਦੁੱਖ ਦੂਰ ਕਰਨ ਲਈ ਹਰ ਕੋਸ਼ਿਸ਼ ਕਰਾਂਗਾ''।

ਬ੍ਰਾਹਮਣ- ''ਮਹਾਰਾਜ ਤੁਸੀਂ ਬੜੇ ਦਾਨੀ ਹੋ, ਮੈਂ ਸੁਣਿਆ ਹੈ। ਮੇਰੀ ਔਕੜ ਦੂਰ ਕਰ ਦਿਉਗੇ? ਜੇ ਹਾਂ ਤਾਂ ਪਹਿਲਾਂ ਵਚਨ ਦਿਉ। ਜੋ ਮੰਗਾਂਗਾ ਸੋ ਦੇ ਦਿਉਗੇ''?

ਕਰਣ- ''ਹਾਂ, ਹਾਂ।L ਪੰਡਿਤ ਜੀ ਨਿਝੱਕ ਮੰਗੋ, ਮੈਂ ਵਚਨ ਦਿੰਦਾ ਹਾਂ। ਜੋ ਮੰਗੋਗੇ ਉਹੀ ਦਿਆਂਗਾ। ਇਹ ਮੇਰਾ ਪ੍ਰਣ ਹੈ''।

ਬ੍ਰਾਹਮਣ- ''ਕਰਣ ਦਾਨਵੀਰ। ਜੋ ਸ਼ਿਵ ਭਗਵਾਨ ਜੀ ਦਾ ਅਮੋੜ ਅਜਿੱਤ ਮਾਰੂ ਅਸਤਰ ਤੁਹਾਡੇ ਕੋਲ ਹੈ, ਜਿਸ ਨੂੰ ਤੁਸੀਂ ਕੱਲ੍ਹ ਨੂੰ ਜੰਗ ਵਿਚ ਪ੍ਰਯੋਗ ਕਰਨਾ ਹੈ। ਜਿਸ ਦੇ ਵਰਤਣ ਨਾਲ ਅਰਜਨ ਤੇ ਉਸ ਦੀ ਬਹੁਤੀ ਸੈਨਾ ਭਸਮ ਹੋ ਜਾਵੇਗੀ। ਉਹ ਮਾਰੂ ਅਸਤਰ ਮੈਨੂੰ ਦਾਨ ਵਿਚ ਦੇ ਦਿਉ''। ਕਰਣ ਨੇ ਕੀਤੇ ਵਚਨ ਮੁਤਾਬਿਕ ਦਿਲ ਤੇ ਪੱਥਰ ਰੱਖ ਕੇ ਆਪਣੀ ਮੌਤ ਦੇ ਪਰਵਾਨੇ ਤੇ ਖੁਦ ਹੀ ਮਾਨੋ ਦਸਤਖ਼ਤ ਕਰ ਦਿੱਤੇ। ਉਹ ਮਾਰੂ ਅਸਤਰ, ਬ੍ਰਾਹਮਣ ਦੇ ਹਵਾਲੇ ਕਰ ਦਿੱਤਾ। ਅਸਤਰ ਪ੍ਰਾਪਤ ਕਰਕੇ ਬ੍ਰਾਹਮਣ ਜਾਂਦਾ ਜਾਂਦਾ, ਖਸਿਆਨੀ ਹਾਸੀ ਹੱਸਦਾ ਹੋਇਆ ਦੱਸ ਗਿਆ ਕਿ ਮੈਂ ਹੋਰ ਕੋਈ ਨਹੀਂ, ਅਨੇਕਾਂ ਰੂਪ ਧਾਰਨ ਕਰਨ ਵਾਲਾ ਕਲਾਧਾਰੀ ਕ੍ਰਿਸ਼ਨ ਭਗਵਾਨ ਹਾਂ। ਇਸ ਤਰ੍ਹਾਂ ਦੇ ਅਣਗਿਣਤ ''ਪਰਉਪਕਾਰ'' ਦੇ ਕੰਮ ਕ੍ਰਿਸ਼ਨ ਜੀ ਨੇ ਕੀਤੇ ਸਨ। ਇਸੇ ਕੜੀ ਨੂੰ ਅੱਗੇ ਤੋਰਦਿਆਂ ਜਦੋਂ ਭੀਮ ਨੇ ਜਰਾਸੰਧ ਦਾ ਮਰਣਈ ਘੋਲ ਹੋ ਰਿਹਾ ਸੀ। ਭੀਮ ਤੋਂ ਜਰਾਸੰਧ ਕਾਬੂ ਨਹੀਂ ਆ ਰਿਹਾ ਸੀ। ਉਸ ਵਕਤ ਕੋਲ ਖੜ੍ਹੇ ਕ੍ਰਿਸ਼ਨ ਨੇ, ਇਸ਼ਾਰਾ ਕਰਕੇ ਸਮਝਾਇਆ ਕਿ ਇਸ ਨੂੰ ਲੱਤਾਂ ਤੋਂ ਫੜ੍ਹ ਕੇ ਵਿਚਕਾਰੋਂ ਪਾੜ ਦੇ, ਹੋਰ ਕਿਸੇ ਤਰੀਕੇ ਇਸ ਨੂੰ ਨਹੀਂ ਮਾਰਨਾ। ਕਹਾਣੀ ਮੁਤਾਬਿਕ ਭੀਮ ਨੇ ਇਸ ਤਰਕੀਬ ਅਨੁਸਾਰ ਜਰਾਸੰਧ ਨੂੰ ਦੋਫਾੜ ਕਰਕੇ ਮਾਰ ਮੁਕਾਇਆ। ਇਕ ਹੋਰ ਘਟਨਾ ਵਿਚ ਜਦੋਂ ਵੱਡੀ ਜੰਗ ਕੌਰਵ ਹਾਰ ਗਏ। ਪਾਂਡਵ ਜਿੱਤ ਗਏ, ਦੁਰਯੋਧਨ ਨਾਲ ਲੜਨ ਵਾਸਤੇ ਭੀਮ ਅੱਗੇ ਆਇਆ। ਦੋਵਾਂ ਦਾ ਭਾਰੀ ਮੁਕਾਬਲਾ ਹੋਇਆ। ਸਮਾਂ ਬਹੁਤ ਹੋ ਗਿਆ, ਹਾਰ ਜਿੱਤ ਦਾ ਫੈਸਲਾ ਨਹੀਂ ਹੋ ਰਿਹਾ ਸੀ। ਦੁਰਯੋਧਨ ਦੀ ਇਕ ਕਮਜ਼ੋਰੀ ਦਾ ਕ੍ਰਿਸ਼ਨ ਤੋਂ ਬਿਨਾਂ ਕਿਸੇ ਹੋਰ ਨੂੰ ਪਤਾ ਨਹੀਂ ਸੀ। ਵਕਤ ਤਾੜ ਕੇ ਕ੍ਰਿਸ਼ਨ ਨੇ ਉਹੀ ਕਮਜ਼ੋਰੀ ਭੀਮ ਨੂੰ ਦੱਸ ਦਿੱਤੀ। ਦੱਸੇ ਗਏ ਥਾਂ ਤੇ ਭੀਮ ਨੇ ਕਾਰਵਾਈ ਕੀਤੀ ਤੇ ਦੁਰਯੋਧਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਕੇ ਜ਼ਮੀਨ ਤੇ ਡਿੱਗ ਪਿਆ। ਜੰਗ ਵਿਚ ਤਹਿਸ਼ੁਦਾ ਅਸੂਲਾਂ ਤੋਂ ਉਲਟ ਵਾਰ ਕੀਤਾ ਗਿਆ ਸੀ। ਕਰਵਾਇਆ ਭੀ ''ਭਗਵਾਨ'' ਜੀ ਵੱਲੋਂ ਗਿਆ ਸੀ। ਦੁਰਯੋਧਨ ਨੇ ਮਰਨ ਤੋਂ ਪਹਿਲਾਂ ਕ੍ਰਿਸ਼ਨ ਨੂੰ ਇਸ ਸ਼ਰਮਨਾਕ ਕਾਰੇ ਲਈ ਬੇਅੰਤ ਲਾਹਨਤਾਂ ਪਾਈਆਂ। ਹੇ ਕ੍ਰਿਸ਼ਨ।L ਜੰਗ ਦੇ ਸਾਰੇ ਅਸੂਲ ਤੋੜ ਕੇ, ਸਾਡੇ ਬੰਦੇ ਮਾਰੇ ਗਏ, ਇਹ ਗਲਤ ਕਾਰਵਾਈਆਂ ਦਾ ਜਿੰLਮੇਵਾਰ ਤੂੰ ਹੈ। ਆਪਣੇ ਸੁਭਾਅ ਮੁਤਾਬਿਕ ਕ੍ਰਿਸ਼ਨ ਖੱਚਰੀ ਹਾਸੀ ਹੱਸਦਾ ਰਿਹਾ। ਦੁਰਯੋਧਨ ਦੀ ਮੌਤ ਤੇ ਵੀ ਮੁਸਕਰਾਉਂਦਾ ਰਿਹਾ।

ਦਸਮ ਗ੍ਰੰਥ ਵਿਚ ਤੇਤੀ ਸਵਈਏ ਸਿਰਲੇਖ ਅਧੀਨ ਇਕ ਪ੍ਰਭਾਵਸ਼ਾਲੀ ਰਚਨਾ ਵਿਚ ਕ੍ਰਿਸ਼ਨ ਬਾਰੇ ਇਉਂ ਲਿਖਿਆ ਹੋਇਆ ਹੈ-

ਕਿਉਂ ਕਹੋ ਕ੍ਰਿਸ਼ਨ ਕ੍ਰਿਪਾਨਿਧ ਹੈ, ਕਿਹ ਕਾਜ ਤੇ ਬਧਿਕ ਬਾਣ ਲਗਾਯੋ?

ਅਉਰ ਕੁਲੀਨ ਉਧਾਰਤ ਜੋ, ਕਿਹ ਤੇ ਅਪੁਨੋ ਕੁਲ ਨਾਸ ਕਹਾਯੋ?

ਆਦਿ ਅਜੋਨਿ ਕਹਾਇ ਕਹੋ, ਕਿਸ ਦੇਵਕਿ ਕੇ ਜਠਰੰਤਰ ਆਯੋ?

ਤਾਤ ਨ ਮਾਤ ਕਹੈ ਜਿਹ ਕੋ, ਤਿਹ ਕਿਉ ਬਾਸੁਦੇਵਹਿ ਬਾਪ ਕਹਾਯੋ? (ਦਸਮ ਗ੍ਰੰਥ-33 ਸਵਈਏ)

ਹੇ ਭਾਈ।L ਕਿਸ ਕਾਰਣ ਆਖੀ ਜਾ ਰਹੇ ਹੋ ਕ੍ਰਿਸ਼ਨ ਕ੍ਰਿਪਾ ਕਰਨ ਵਾਲਾ ਹੈ? ਉਹ ਤਾਂ ਆਪਣੇ ਆਪ ਨੂੰ ਭੀ ਬਚਾ ਨਾ ਸਕਿਆ। ਇਕ ਸ਼ਿਕਾਰੀ ਦੇ ਤੀਰ ਨਾਲ ਮਾਰਿਆ ਗਿਆ। ਤੁਹਾਡੀਆਂ ਕੁਲਾਂ ਦਾ ਪਾਰ ਨਿਸਤਾਰਾ ਕਿਵੇਂ ਕਰੇਗਾ, ਜਦੋਂ ਕਿ ਉਸ ਦੀ ਆਪਣੀ ਜਾਦਵ ਕੁਲ ਦੁਰਬਾਸਾ ਰਿਸ਼ੀ ਦੇ ਸਰਾਪ ਨਾਲ ਖਤਮ ਹੋ ਗਈ। ਸਾਰੇ ਸਿਆਣੇ ਪੁਰਸ਼ ਜਾਣਦੇ ਹਨ ਕਿ ਪਰਮੇਸ਼ਰ ਜਨਮ ਰਹਿਤ (ਅਜੂਨੀ ਸੈਭੰ) ਹੈ। ਫਿਰ ਕ੍ਰਿਸ਼ਨ ਤਾਂ ਦੇਵਕੀ ਮਾਂ ਦੇ ਗਰਭ ਤੋਂ ਜਨਮਿਆ ਹੈ, ਇਹ ਰੱਬ ਕਿਵੇਂ ਬਣ ਗਿਆ? ਜਿਸ ਨਿਰੰਕਾਰ ਦਾ ਕੋਈ ਪਿਤਾ ਨਹੀਂ ਹੋ ਸਕਦਾ, ਫਿਰ ਕ੍ਰਿਸ਼ਨ ''ਭਗਵਾਨ'' ਦਾ ਪਿਤਾ ਬਾਸੁਦੇਵ ਕਿਵੇਂ ਬਣ ਗਿਆ? ਇਸ ਲਈ ਉਚਿਤ ਇਹੀ ਹੈ ਕਿ ਪ੍ਰਮਾਤਮਾ ਦੇ ਤੁਲ ਹੋਰ ਕਿਸੇ ਨੂੰ ਨਾ ਮੰਨਿਆ ਜਾਵੇ।

ਜੌ ਕਹੌ ਰਾਮ ਅਜੋਨਿ ਅਜੈ, ਅਭਿ ਕਾਹੇ ਕਉ ਕੌਸਲ ਕੁਖ ਜਯੋ ਜੂ।।

ਕਾਲ ਹੂ ਕਾਨ੍ਹ ਕਹੈ ਜਿਹ ਕੋ, ਕਿਹ ਕਾਰਣ ਕਾਲ ਤੇ ਦੀਨ ਭਯੋ ਜੂ।।

ਸੰਤ ਸਰੂਪ ਬਿਬੋਰ ਕਹਾਇ ਸੁ, ਕਿਉ ਪਥ ਕੋ ਰਥ ਹਾਕ ਧਯੋ ਜੂ।।

ਤਾਂ ਹੀ ਕੋ ਮਾਨ ਪ੍ਰਭੂ ਕਰਿਕੈ, ਜਿਹ ਕੋ ਕੋਊ ਭੇਦ ਨ ਲੈਨ ਲਯੋ ਜੂ।। (ਦਸਮ ਗ੍ਰੰਥ- 33 ਸਵਈਏ)

ਹੇ ਭਾਈ।L ਇਹ ਕਿਵੇਂ ਕਹਿ ਸਕਦੇ ਹੋ ਕਿ ਰਾਮ (ਵਿਸ਼ਨੂੰ ਅਵਤਾਰ) ਭਗਵਾਨ ਹੈ। ਜਦੋਂ ਕਿ ਉਸ ਦਾ ਪਿਤਾ ਦਸ਼ਰਥ ਸੀ ਤੇ ਮਾਤਾ ਕੌਸ਼ਲਿਆ ਸੀ। ਰੱਬ ਕਿਤੇ ਜਨਮ ਲੈਂਦਾ ਹੈ ਭਲਾ? ਪ੍ਰਮਾਤਮਾ ਕਾਲ ਤੋਂ ਰਹਿਤ ਹੈ, ਉਸ ਨੂੰ ਕਦੀ ਮੌਤ ਨਹੀਂ ਆਉਂਦੀ। ਕ੍ਰਿਸ਼ਨ ਤਾਂ ਮੌਤ ਅੱਗੇ ਹਾਰ ਗਿਆ, ਜਰ ਨਾਮੀ ਸ਼ਿਕਾਰੀ ਦੇ ਹੱਥੋਂ ਕ੍ਰਿਸ਼ਨ ਮਾਰਿਆ ਗਿਆ। ਪਰਮੇਸ਼ਰ ਸਾਰਿਆਂ ਨੂੰ ਇਕੋ ਜਿਹਾ ਪਿਆਰ ਕਰਦਾ ਹੈ। ਕਿਸੇ ਨਾਲ ਉਸ ਦਾ ਵੈਰ ਜਾਂ ਵਿਰੋਧ ਨਹੀਂ ਹੈ। ਕ੍ਰਿਸ਼ਨ ਨੇ ਇਕ ਧਿਰ (ਪਾਂਡਵਾਂ) ਦਾ ਸਾਥ ਕਿਉਂ ਦਿੱਤਾ? ਕਿਉਂ ਅਰਜਨ ਦਾ ਰੱਥਵਾਹੀ ਬਣਿਆ ਸੀ? ਭਾਈ।L ਪ੍ਰਭੂ ਕੇਵਲ ਉਸ ਨੂੰ ਮੰਨੋ ਜੋ ਅਭੇਦ ਹੈ, ਅਜੂਨੀ, ਸਰਬ-ਸ਼ਕਤੀਮਾਨ ਹੈ, ਕਦੀ ਪੱਖਪਾਤ ਨਹੀਂ ਕਰਦਾ, ਜੋ ਮੌਤ ਤੋਂ ਰਹਿਤ ਹੈ। ਪਰ ਕ੍ਰਿਸ਼ਨ ਤਾਂ ਅਜਿਹਾ ਨਹੀਂ ਸੀ। ਗੀਤਾ ਵਿਚੋਂ ਪਹਿਲਾਂ ਕੁਝ ਪ੍ਰਮਾਣ ਦਿੱਤੇ ਜਾ ਚੁੱਕੇ ਹਨ। ਕੁਝ ਹੋਰ ਪ੍ਰਮਾਣ ਕ੍ਰਿਸ਼ਨ ਬਾਰੇ ਦੇਣੇ ਬੜੇ ਜ਼ਰੂਰੀ ਜਾਣ ਕੇ ਦੇ ਰਿਹਾ ਹਾਂ, ਧਿਆਨ ਪੂਰਵਕ ਪੜ੍ਹੋ-

ਕ੍ਰਿਸ਼ਨ ਦੀ ਆਪਣੇ ਆਪ ਬਾਰੇ ਲਿਖਤ- ''ਮੈਂ ਮਨੁੱਖਾਂ ਵਿਚ ਆਦਿ ਮਧਿ ਅਤੇ ਅੰਤ ਹਾਂ। ਮੈਂ ਗ੍ਰਿਹਾਂ ਵਿਚ ਚੰਦਰਮਾ ਹਾਂ। ਮੈਂ ਵੇਦਾਂ ਵਿਚੋਂ ਸਾਮਵੇਦ ਹਾਂ। ਮੈਂ ਭਿਆਨਕਤਾ ਵਿਚ ਰੁਦਰ (ਸ਼ਿਵ) ਹਾਂ। ਮੈਂ ਵੇਦ ਰਿਸ਼ੀਆਂ ਵਿਚ ਨਾਰਦ ਹਾਂ। ਮੈਂ ਇਨਸਾਨਾਂ ਵਿਚ ਰਾਜਾ ਹਾਂ। ਮੈਂ ਸੰਤਾਨ ਉਤਪਤੀ ਕਰਨ ਵਾਲਾ ਕਾਮਦੇਵ ਹਾਂ। ਮੈਂ ਤਾਨਾਸ਼ਾਹਾਂ ਵਿਚੋਂ ਯਮਰਾਜ ਹਾਂ। ਮੈਂ ਸ਼ਸਤਰਧਾਰੀਆਂ ਵਿਚੋਂ ਰਾਮ ਹਾਂ। ਮੈਂ ਨਦੀਆਂ ਵਿਚੋਂ ਗੰਗਾ ਨਦੀ ਹਾਂ। ਮੈਂ ਛੱਲ ਕਰਨ ਲਈ ਜੂਆ ਹਾਂ। ਮੈਂ ਪਾਂਡਵਾਂ ਵਿਚੋਂ ਅਰਜਨ ਹਾਂ''। ਇਹ ਸੂਚੀ ਬਹੁਤ ਲੰਮੀ ਹੈ, ਇਸ ਨੂੰ ਅਤੀ ਸੰਕੋਚਵੇਂ ਢੰਗ ਨਾਲ ਲਿਖਿਆ ਗਿਆ ਹੈ। ਜੋ ''ਮਹਾਂਪੁਰਖ'' ਆਪਣੇ ਆਪ ਲਈ ਭਿਆਨਕ ਹੋਣਾ, ਵਾਸ਼ਨਾ ਦਾ ਸਿਖ਼ਰ ਹੋਣਾ, ਯਮਰਾਜ ਵਰਗਾ ਹੋਣਾ ਜਾਂ ਛੱਲ ਫਰੇਬ ਵਿਚ ਜੂਆ ਹੋਣਾ ਵਰਗੇ ਵਿਸ਼ੇਸ਼ਣ ਵਰਤ ਰਿਹਾ ਹੈ ਤਾਂ ਬਹੁਤੀ ਵਿਆਖਿਆ ਦੀ ਗੁੰਜਾਇਸ਼ ਨਹੀਂ ਰਹਿੰਦੀ। ਪਾਠਕਾਂ ਦੀ ਦਿਲਚਸਪੀ ਵਾਸਤੇ ਕੁਝ ਕੁ ''ਪਰਉਪਕਾਰੀ'' ਨੁਕਤੇ ਹੀ ਕਾਫੀ ਹੋਣਗੇ। ਉਂਞ ਕੋਈ ਭੀ ਸੱਭਿਅਕ ਸਮਾਜ ਇਸ ਤਰ੍ਹਾਂ ਦੀਆਂ ''ਖਰਮਸਤੀਆਂ'' ਦੀ ਇਜ਼ਾਜਤ ਨਹੀਂ ਦਿੰਦਾ। ਜਿਸ ਸਮਾਜ ਜਾਂ ਧਰਮ ਦੇ ਮੁਖੀ ਅਵਤਾਰ ਅਜਿਹੇ ਚਰਿੱਤਰ ਵਾਲੇ ਹੋਣ ਉਨ੍ਹਾਂ ਤੋਂ ਕਿਸੇ ਨੇਕੀ ਜਾਂ ਚੰਗਿਆਈ ਦੀ ਆਸ ਕਰਨੀ ਪਾਗਲਪਣ ਹੀ ਹੋਵੇਗਾ।

''ਕ੍ਰਿਸ਼ਨ ਜੀ ਇਕ ਦਿਨ ਜਮੁਨਾ ਦੇ ਤੱਟ ਤੇ ਇਸ਼ਨਾਨ ਕਰਨ ਗਈਆਂ ਜੁਆਨ ਲੜਕੀਆਂ ਦੇ ਕੱਪੜੇ ਚੁੱਕ ਕੇ, ਰੁੱਖ ਤੇ ਚੜ੍ਹ ਕੇ ਬੈਠ ਗਏ। ਇਸ਼ਨਾਨ ਕਰਦੀਆਂ ਕੁੜੀਆਂ ਨੂੰ ਵੇਖਦੇ ਰਹੇ। ਜਦੋਂ ਉਹ ਇਸ਼ਨਾਨ ਕਰਕੇ ਬਾਹਰ ਕੱਪੜਿਆਂ ਵੱਲ ਵਧੀਆ ਤਾਂ ਬਸਤਰ ਨਾ ਵੇਖ ਕੇ ਘਬਰਾ ਕੇ ਫਿਰ ਨਦੀ ਵਿਚ ਵੜ ਗਈਆਂ। ਕ੍ਰਿਸ਼ਨ ਤੋਂ ਮਿੰਨਤਾਂ ਕਰਦਿਆਂ ਕੱਪੜੇ ਮੰਗੇ। ਉਸ ਨੇ ਸ਼ਰਤ ਰੱਖ ਦਿੱਤੀ ਕਿ ਪਹਿਲਾਂ ਪਾਣੀ ਤੋਂ ਬਾਹਰ ਆਓ ਫਿਰ ਕੱਪੜੇ ਦਿਆਂਗਾ। ਮਜਬੂਰੀ ਵੱਸ ਨਗਨ ਅਵਸਥਾ ਵਿੱਚ ਪਾਣੀ ਤੋਂ ਬਾਹਰ ਆ ਗਈਆਂ। ਕ੍ਰਿਸ਼ਨ ਨੇ ਇਹ ਉਪਦੇਸ਼ ਦੇ ਕੇ ਉਨ੍ਹਾਂ ਦੇ ਕੱਪੜੇ ਵਾਪਸ ਕੀਤੇ-''ਹੇ ਸਹੇਲੀਓ।L ਤੁਸੀਂ ਨੰਗੀਆਂ ਹੋ ਕੇ ਨਦੀ ਵਿੱਚ ਇਸ਼ਨਾਨ ਕੀਤਾ ਹੈ, ਇਹ ਬਹੁਤ ਬੁਰਾ ਕੰਮ ਹੈ ਕਿੳਂਕਿ ਇਸ ਤਰ੍ਹਾਂ ਨਾਲ ਪਾਣੀ ਦੇਵਤਾ (ਵਰੁਣ) ਨਰਾਜ਼ ਹੋ ਜਾਂਦਾ ਹੈ। ਉਸ ਦਾ ਅਪਮਾਨ ਹੋ ਜਾਂਦਾ ਹੈ ਨੰਗੇ ਨਹਾਉਣ ਨਾਲ। ਤੁਸੀਂ ਸਾਰੀਆਂ ਵਰੁਣ ਦੇਵਤਾ ਤੋਂ ਮੁਆਫੀ ਮੰਗੋ। ਆਪਣੇ ਮੱਥੇ ਨਾਲ ਆਪਣੇ ਦੋਵੇਂ ਹੱਥ ਜੋੜ ਕੇ ਮੁਆਫੀ ਮੰਗੋ, ਫਿਰ ਆਪਣੇ ਕੱਪੜੇ ਪਹਿਨੋ''। ਕ੍ਰਿਸ਼ਨ ਵੱਲੋਂ ਗੋਪੀਆਂ (ਬੇਗਾਨੀਆਂ ਕੁੜੀਆਂ) ਨਾਲ ਲਿਪਟਣਾ, ਗਲਵਕੜੀ ਪਾਉਣੀ, ਉਨ੍ਹਾਂ ਦੇ ਹੱਥ ਫੜਨੇ, ਵਾਲਾਂ ਵਿਚ ਹੱਥ ਫੇਰਨਾ, ਲੱਕ ਦੁਆਲੇ ਬਾਂਹ ਵਲਾਉਣੀ, ਦੁਧੀਆਂ ਨੂੰ ਪਲੋਸਣਾ, ਆਪਣੇ ਨਹੁੰ ਪਿੱਠ ਵਿਚ ਖੋਭ ਦੇਣਾ, ਕਾਮੀ ਛੇੜਖਾਨੀ, ਉਨ੍ਹਾਂ ਨੂੰ ਕਾਮਵਾਸਨਾ ਲਈ ਉਤੇਜਿਤ ਕਰਕੇ ''ਰੰਗ ਰਲੀਆਂ'' ਕਰਨੀਆਂ''। ਸਾਰੀ ਸਾਰੀ ਰਾਤ ਅਣਗਿਣਤ ਇਸਤਰੀਆਂ ਨਾਲ ਭੋਗ ਕਰਕੇ ਭੀ ਕ੍ਰਿਸ਼ਨ ਉਸੇ ਤਰ੍ਹਾਂ ਤਰੋ ਤਾਜਾ ਰਹਿੰਦੇ ਸਨ। (ਹਵਾਲਾ ਪੁਸਤਕ ''ਹਿੰਦੂ ਧਰਮ ਕਿ ਕਲੰਕ''? ਪੰਨਾ 164, ਲੇਖਕ ਐਲ. ਆਰ. ਬਾਲੀ ਛਾਪ 1988)

ਗੁਰਬਾਣੀ ਵੱਲੋਂ ਕ੍ਰਿਸ਼ਨ ਸਮੇਤ ਸਾਰੇ ਅਵਤਾਰਾਂ ਦਾ ਚੰਗਾ ਮੱਕੂ ਠੱਪਿਆ ਗਿਆ ਹੈ। ਇਕ ਸ਼ਬਦ ਵਿਸ਼ੇਸ਼ ਤੌਰ ਤੇ ਕ੍ਰਿਸ਼ਨ ਜਨਮ ਅਸ਼ਟਮੀ ਨਾਲ ਸੰਬੰਧਿਤ ਹੈ, ਦਰਸ਼ਨ ਕਰੋ-

ਸਗਲੀ ਥੀਤਿ ਪਾਸਿ ਡਾਰਿ ਰਾਖੀ।। ਅਸਟਮ ਥੀਤਿ ਗੋਵਿੰਦ ਜਨਮਾਸੀ।।

ਭਰਮਿ ਭੂਲੇ ਨਰ ਕਰਤ ਕਚਰਾਇਆ।। ਜਨਮ ਮਰਣ ਤੇ ਰਹਤ ਨਾਰਾਇਣ।।ਰਹਾਉ।।

ਕਰਿ ਪੰਜੀਰ ਖਵਾਇਓ ਚੋਰ।। ਉਹ ਜਨਮ ਨ ਮਰੈ ਰੇ ਸਾਕਤ ਢੋਰ।।

ਸਗਲ ਪ੍ਰਾਧ ਦੇਹਿ ਲੋਰੋਨੀ।। ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ।।

ਜਨਮਿ ਨ ਮਰੈ ਨ ਆਵੈ ਨ ਜਾਇ।। ਨਾਨਕ ਕਾ ਪ੍ਰਭੁ ਰਹਿਓ ਸਮਾਇ।। ( ਮ:ਪ-1136)

ਗੁਰੂ ਅਰਜਨ ਸਾਹਿਬ ਜੀ ਅਵਤਾਰ ਵਾਦ 'ਚੋਂ ਗਰਕਣੋ ਬਚਾਉਂਦੇ ਹੋਏ ਸਮਝਾਉਂਦੇ ਲਿਖਦੇ ਹਨ ਕਿ ਹੇ ਭਾਈ।L ਬਾਕੀ ਸਾਰੀਆਂ ਥਿਤਾਂ ਨਿਕੰਮੀਆਂ ਹੋ ਗਈਆਂ, ਇਕ (ਅੱਠੇ) ਅਸ਼ਟਮੀ ਪਵਿੱਤਰ ਹੋ ਗਈ ਕਿਉਂਕਿ ਗੋਵਿੰਦ ਅੱਠੇਂ ਨੂੰ ਜੰਮਿਆ ਸੀ। ਭਰਮਾਂ ਵਿਚ ਉਲਝ ਕੇ ਮਨੁੱਖ ਕੱਚੀਆਂ ਗੱਲਾਂ ਕਰਦੇ ਹਨ। ਅਕਾਲ ਪੁਰਖ ਜਨਮ ਮਰਣ ਤੋਂ ਰਹਿਤ ਹੈ। ਪੁਜਾਰੀ ਲੋਕ ਸੇਵਕਾਂ ਤੋਂ ਪੰਜੀਰੀ ਬਣਵਾ ਕੇ ਮੰਗਵਾ ਲੈਂਦੇ ਹਨ। ਖਾਂਦੇ ਖੁਦ ਹਨ, ਆਖ ਦਿੰਦੇ ਹਨ ਭਗਵਾਨ ਦੀ ਮਾਂ ਨੇ ਖਾ ਲਈ ਹੈ। ਅੱਗ ਪਵੇ ਉਸ ਮੂੰਹ ਵਿਚ ਜੋ ਇਹ ਆਖਦਾ ਹੈ ਕਿ ਭਗਵਾਨ ਜਨਮ ਲੈਂਦਾ ਹੈ। ਸਭ ਪਾਪਾਂ ਦਾ ਮੂਲ ਇਹੀ ਹੈ ਜਦੋਂ ਰੱਬ ਨੂੰ ਜਨਮ ਮਰਨ ਦੇ ਗੇੜ ਵਿਚ ਪਾ ਦਿੰਦੇ ਹੋ। ਮੂਰਤੀ ਨੂੰ ਝੂਲੇ ਵਿਚ ਪਾ ਕੇ ਬੱਚੇ ਦੀ ਨਿਆਈ ਲੋਰੀਆਂ ਤੇ ਝੂਟੇ ਭੀ ਦਿੰਦੇ ਹੋ। ਮਾਨੋ ਇਹ ਵੱਡਾ ਅਪਰਾਧ ਹੈ। ਸਮਾਜ ਨੂੰ ਗੁੰਮਰਾਹ ਕਰਕੇ ਲੁੱਟਿਆ ਜਾ ਰਿਹਾ ਹੈ। ਸਾਡਾ ਰੱਬ ਤਾਂ ਘਟ-ਘਟ ਵਿਚ ਹੈ, ਨਾ ਆਉਂਦਾ ਹੈ ਨਾ ਜਾਂਦਾ ਹੈ। ਇਥੇ ਹੀ ਸਦਾ ਸਾਡੇ ਨਾਲ ਹੈ। ਇਸ ਪਰਥਾਇ ਕਬੀਰ ਜੀ ਦਾ ਇਕ ਸ਼ਬਦ ਵਿਚਾਰਨਾ ਭੀ ਅਤੀ ਜ਼ਰੂਰੀ ਹੈ-

ਲਖ ਚਉਰਾਸੀਹ ਜੀਅ ਜੋਨਿ ਮਹਿ, ਭ੍ਰਮਤ ਨੰਦੁ ਬਹੁ ਥਾਕੋ ਰੇ।।

ਭਗਤਿ ਹੇਤਿ ਅਵਤਾਰੁ ਲੀਓ ਹੈ, ਭਾਗੁ ਬਡੋ ਬਪੁਰਾ ਕੋ ਰੇ।।

ਤੁਮ੍ਹ ਜੁ ਕਹਤ ਹਉ ਨੰਦ ਕੋ ਨੰਦਨੁ, ਨੰਦ ਸੁ ਨੰਦਨ ਕਾਕੋ ਰੇ।।

ਧਰਨਿ ਅਕਾਸੁ ਦਸੋ ਦਿਸ ਨਾਚੀ, ਤਬ ਇਹੁ ਨੰਦੁ ਕਹਾ ਥੋ ਰੇ।।

ਸੰਕਟਿ ਨਹੀ ਪਰੈ, ਜੋਨਿ ਨਹੀ ਆਵੈ, ਨਾਮੁ ਨਿਰੰਜਨ ਜਾ ਕੋ ਰੇ।।

ਕਬੀਰ ਕੋ ਸੁਆਮੀ ਐਸੋ ਠਾਕੁਰੁ ਜਾ ਕੇ ਮਾਈ ਨ ਬਾਪੋ ਰੇ।। (338)

ਹੇ ਭਾਈ।L ਵਿਚਾਰਾ ਕ੍ਰਿਸ਼ਨ ਤਾਂ ਜੋਨਾਂ ਭੋਗਦਾ ਬੁਰੀ ਤਰ੍ਹਾਂ ਹੰਭ ਗਿਆ ਹੋਵੇਗਾ। ਕਹਿੰਦੇ ਨੇ ਹਰ ਵਾਰ ਉਸ ਨੂੰ ਖਾਸ ਭਗਤੀ ਕਰਨੀ ਪੈਂਦੀ ਹੈ, ਫਿਰ ਮਨੁੱਖਾ ਜਨਮ ਮਿਲਦਾ ਹੈ। ਵਿਚਾਰੇ ਕ੍ਰਿਸ਼ਨ ਨੂੰ ਮਨੁੱਖਾ ਜਨਮ ਤਾਂ ਮਿਲ ਗਿਆ, ਪਰ ਕੀਤਾ ਕੀ ਇਥੇ ਆ ਕੇ, ਰੰਗ ਰਲੀਆਂ, ਐਸ਼-ਪ੍ਰਸਤੀ? ਤੁਸੀਂ ਦੱਸਦੇ ਹੋ ਕਿ ''ਭਗਵਾਨ'' ਨੰਦ ਦਾ ਪੁੱਤਰ ਹੈ। ਫਿਰ ਤਾਂ ਨੰਦ ਵੱਡਾ ਹੋਇਆ ਜਿਸ ਨੇ ਰੱਬ ਪੈਦਾ ਕੀਤਾ। ਸੋਚੋ ਨੰਦ ਨੂੰ ਪੈਦਾ ਕਰਨ ਵਾਲਾ ਕੌਣ ਸੀ? ਸਭ ਤੋਂ ਪਹਿਲਾਂ ਕੌਣ ਸੀ? ਕਹਿਣਾ ਪਵੇਗਾ ਪ੍ਰਮਾਤਮਾ ਹੀ ਸੀ।

ਜੇ ਕ੍ਰਿਸ਼ਨ ਰੱਬ ਹੈ ਜਦੋਂ ਸ੍ਰਿਸ਼ਟੀ ਸਾਜੀ ਨਹੀਂ ਸੀ, ਧਰਤੀ ਆਕਾਸ਼ ਨਹੀਂ ਸਨ, ਉਸ ਵਕਤ ਇਹ ਨੰਦ ਪੁੱਤਰ ਕਿੱਥੇ ਸੀ? ਇਸ ਤੇ ਤਾਂ ਅਨੇਕ ਵਾਰੀ ਮੁਸੀਬਤਾਂ ਆਈਆਂ। ਸਾਡੇ ਜੋ ਪਰਮੇਸ਼ਰ ਹੈ ਉਸ ਤੇ ਕਦੀ ਸੰਕਟ ਨਹੀਂ ਆਉਂਦਾ। ਉਹ ਜੂਨਾਂ ਵਿਚ ਨਹੀਂ ਆਉਂਦਾ, ਉਸ ਦਾ ਨਾਂ ਕ੍ਰਿਸ਼ਨ ਨਹੀਂ ਹੈ ਸਗੋਂ ਨਿਰੰਜਨ ਹੈ। ਕਬੀਰ ਦਾ ਮਾਲਕ ਇਸ ਤਰ੍ਹਾਂ ਦਾ ਹੈ ਕਿ ਉਹ ਕਿਸੇ ਮਾਤਾ-ਪਿਤਾ ਰਾਹੀਂ ਜਨਮ ਨਹੀਂ ਲੈਂਦਾ।

ਭਾਈ ਗੁਰਦਾਸ ਜੀ ਨੇ ਆਪਣੀ ਫਿਲਾਸਫੀ ਦੀਆਂ ਸਿਖ਼ਰਾ ਛੂਹਣ ਵਾਲੀ ਰਚਨਾ ''ਕਬਿਤ ਸਵਈਏ'' ਵਿਚ ਕ੍ਰਿਸ਼ਨ ਬਾਰੇ ਬੜਾ ਬੇਬਾਕੀ ਨਾਲ ਲਿਖਿਆ ਹੈ ਪੜ੍ਹੋ-

ਜਾ ਕੋ ਨਾਮੁ ਹੈ ਅਜੋਨੀ ਕੈਸੇ ਕੈ ਜਨਮ ਲੈ, ਕਹਾਂ ਜਾਨ ਬ੍ਰਤ ਜਨਮ ਅਸਟਮੀ ਕੋ ਕੀਨੋ ਹੈ।।

ਜਾ ਕੋ ਜਗ ਜੀਵਨ, ਅਕਾਲ ਅਬਿਨਾਸੀ ਨਾਮੁ, ਕੈਸੇ ਕੈ ਬਧਿਕ ਮਾਰਿਓ, ਅਪ ਜਸ ਲੀਨੋ ਹੈ।।

ਨਿਰਮਲ ਨਿਰਦੋਖ, ਮੋਖ ਪਦੁ ਜਾ ਕੇ ਨਾਮਿ, ਗੋਪੀਨਾਥ ਕੈਸੇ ਹੁਇ ਬਿਰਹ ਦੁਖ ਦੀਨੋ ਹੈ।।

ਪਾਹਨ ਕੀ ਪ੍ਰਤਿਮਾ ਕੋ ਅੰਧ ਕੰਧ ਹੈ ਪੁਜਾਰੀ, ਅੰਤਰਿ ਅਗਿਆਨ ਮਤਿ ਗਿਆਨ ਗੁਰ ਹੀਨੋ ਹੈ।।
(ਕਬਿਤ ਸਵਈਏ ਭਾਈ ਗੁਰਦਾਸ ਜੀ - 485)

ਜਿਸ ਵਾਹਿਗੁਰੂ ਦਾ ਨਾਮ ਅਜੂਨੀ ਹੈ, ਉਸ ਨੇ ਜਨਮ ਕਿਵੇਂ ਲੈ ਲਿਆ? ਅਗਿਆਨੀ ਮਨੁੱਖਾਂ ਨੇ ਕੀ ਸਮਝ ਕੇ ਕ੍ਰਿਸ਼ਨ ਦੀ ਜਨਮ ਅਸ਼ਟਮੀ ਦਾ ਵਰਤ ਰੱਖਣ ਦਾ ਦਿਨ ਮਿੱਥ ਲਿਆ? ਜੋ ਵਾਹਿਗੁਰੂ ਅਕਾਲ ਰੂਪ ਹੈ (ਕਾਲ ਤੋਂ ਰਹਿਤ) ਸਦਾ ਥਿਰ ਹੈ, ਸਾਰੇ ਸੰਸਾਰ ਦੇ ਜੀਵਾਂ ਦਾ ਪੈਦਾ ਕਰਨ ਵਾਲਾ ਹੈ, ਉਸ ਨੂੰ ਇਕ ਸ਼ਿਕਾਰੀ ਨੇ ਕਿਵੇਂ ਮਾਰ ਮੁਕਾਇਆ? ਜਿਸ ਵਾਹਿਗੁਰੂ ਦੀ ਸ਼ਖਸੀਅਤ ਲਾਮਿਸਾਲ ਹੈ, ਅਤੀ ਪਵਿੱਤਰ ਹੈ, ਉਹ ਗੋਪੀਆਂ ਨਾਲ ਕਾਮ ਕ੍ਰੀੜਾ ਕਿਵੇਂ ਕਰੇਗਾ? ਜੇ ਕੋਈ ਇਸ ਤਰ੍ਹਾਂ ਕਰਦਾ ਹੈ ਤਾਂ ਉਹ ਪ੍ਰਮਾਤਮਾ (ਪਰਮੇਸ਼ਰ) ਅਖਵਾਉਣ ਦਾ ਅਧਿਕਾਰੀ ਕਿਵੇਂ ਹੋਇਆ?

ਸਤਿਗੁਰੂ ਜੀ ਦੇ ਗਿਆਨ ਤੋਂ ਸੱਖਣੇ ਮਨੁੱਖ ਅੰਨ੍ਹੇ ਹੁੰਦੇ ਹਨ। ਅਗਿਆਨਤਾ ਕਾਰਨ ਹੀ ਅਜਿਹੇ ਲੋਕ, ਪੱਥਰ ਦੀਆਂ ਮੂਰਤੀਆਂ ਤ੍ਰਾਸ਼ ਕੇ, ਉਨ੍ਹਾਂ ਵਿਚ ਦੇਵਤਿਆਂ ਦੀ ਆਤਮਾ ਦਾ ਨਿਵਾਸ ਮੰਨ ਕੇ, ਅਗਿਆਨ ਵਸ ਉਨ੍ਹਾਂ ਦੀ ਪੂਜਾ ਕਰੀ ਜਾਂਦੇ ਹਨ। ਇਹਦੇ ਵਿਚ ਕੋਈ ਪ੍ਰਾਪਤੀ ਨਹੀਂ ਹੈ, ਗੁਰੂ ਦੇ ਗਿਆਨ ਤੋਂ ਬਿਨਾਂ ਮਨੁੱਖਾ ਜੀਵਨ ਸਫਲ ਨਹੀਂ ਹੋਵੇਗਾ।

ਇਸ ਪ੍ਰਥਾਇ ਆਸਾ ਦੀ ਵਾਰ ਵਿਚ ਭਰਪੂਰ ਗਿਆਨ ਮੌਜੂਦ ਹੈ। ਸਤਿਗੁਰੂ ਜੀ ਨੇ ਕੋਈ ਕਸਰ ਬਾਕੀ ਨਹੀਂ ਛੱਡੀ। ਸਾਡੇ ਕਥਾ ਵਾਚਕ, ਸਾਧ ਲਾਣਾ ਤੇ ਕੀਰਤਨੀਏ, ਕ੍ਰਿਸ਼ਨ ਦੇ ਹੀ ਸੋਹਲੇ ਥਾਂ-ਥਾਂ ਗਾਉਂਦੇ ਸੁਣੇ ਜਾ ਸਕਦੇ ਹਨ। ਜਨਮ ਅਸ਼ਟਮੀ ਵਾਲੇ ਦਿਨ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸਾਰਾ ਦਿਨ ''ਛਡਿ ਸਿੰਘਾਸਣ ਹਰਿ ਜੀ ਆਏ, ਜਾਂ ਧਨਿ ਧਨਿ ਤੂ ਮਾਤਾ ਦੇਵਕੀ।।'' (988) ਦਾ ਗਾਇਨ ਦਿਨ ਭਰ ਹੁੰਦਾ ਰਹਿੰਦਾ ਹੈ। ਇਸ ਦਾ ਇਹ ਮਤਲਬ ਨਹੀਂ ਕਿ ਇਹ ਬਾਣੀ ਨਹੀਂ ਹੈ। ਸਗੋਂ ਮੂਰਖਤਾ ਕਾਰਨ ਜਾਂ ਇੱਕ ਦਹਿਸ਼ਤ ਕਾਰਨ (ਹਿੰਦੂ ਸਮਾਜ ਤੋਂ) ਕ੍ਰਿਸ਼ਨ ਦੀ ਉਪਮਾ ਬਣਾ ਕੇ ਪੇਸ਼ ਕਰੀ ਜਾਂਦੇ ਹਨ। ਜਦੋਂ ਕਿ ਕ੍ਰਿਸ਼ਨ ਦੀ ਤਾਰੀਫ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਕੀਤੀ ਗਈ। ਜੇ ਕਿਤੇ ਅਜਿਹਾ ਪ੍ਰਤੀਤ ਹੁੰਦਾ ਹੈ ਤਾਂ ਸਾਡੀ ਅਕਲ ਦੀ ਕਮੀ ਹੋ ਸਕਦੀ ਹੈ। ਸਾਨੂੰ ਗੁਰਬਾਣੀ ਦਾ ਗਿਆਨ ਸੀਮਿਤ ਹੋ ਸਕਦਾ ਹੈ। ਉਂਞ ਅਵਤਾਰਵਾਦ ਜਾਂ ਦੇਵੀ ਦੇਵਤੇ ਨੂੰ ਗੁਰੂ ਜੀ ਨੇ ਲੰਮੇ ਹੱਥੀਂ ਲਿਆ ਹੈ। ਆਓ ਆਸਾ ਕੀ ਵਾਰ ਵਿਚੋਂ ਪੜ੍ਹੀਏ-

ਨਾਨਕ ਨਿਰਭਉ ਨਿਰੰਕਾਰੁ ਹੋਰਿ ਕੇਤੇ ਰਾਮ ਰਵਾਲ।। ਕੇਤੀਆ ਕੰਨ੍ਹ ਕਹਾਣੀਆ ਕੇਤੇ ਬੇਦ ਬੀਚਾਰ।।

ਕੇਤੇ ਨਚਹਿ ਮੰਗਤੇ ਗਿੜਿ ਮੁੜਿ ਪੂਰਹਿ ਤਾਲ।। ਬਾਜਾਰੀ ਬਾਜਾਰ ਮਹਿ ਆਇ ਕਢਹਿ ਬਾਜਾਰ।।

ਗਾਵਹਿ ਰਾਜੇ ਰਾਣੀਆ ਬੋਲਹਿ ਆਲ ਪਤਾਲ।। ਲਖ ਟਕਿਆਂ ਕੇ ਮੁੰਦੜੇ ਲਖ ਟਕਿਆਂ ਕੇ ਹਾਰੇ।।

ਜਿਤੁ ਤਨਿ ਪਾਈਅਹਿ ਨਾਨਕਾ ਸੇ ਤਨ ਹੋਵਹਿ ਛਾਰ।। ਗਿਆਨੁ ਨ ਗਲੀਈ ਢੂਢੀਐ ਕਥਨਾ ਕਰੜਾ ਸਾਰ।।

ਕਰਮਿ ਮਿਲੈ ਤਾ ਪਾਈਐ ਹੋਰ ਹਿਕਮਤ ਹੁਕਮੁ ਖੁਆਰੁ।। (465)

ਸਤਿਗੁਰੂ ਜੀ ਸਮਝਾ ਰਹੇ ਹਨ, ਹੇ ਭਾਈ।L ਨਿਰਭਉ ਨਿਰਵੈਰ ਕੇਵਲ ਨਿਰੰਕਾਰ (ਨਿਰਆਕਾਰ) ਹੈ। ਹੋਰ ਤਾਂ ਕਿੰਨੇ ਸਾਰੇ ਰਾਮ ਚੰਦਰ ਵਰਗੇ ਅਵਤਾਰ ਆਦਿ ਖਾਕ ਵਿਚ ਮਿਲ ਗਏ ਹਨ। ਕੋਈ ਥਿਰ ਨਹੀਂ ਹੈ। ਕਿੰਨੇ ਹੀ ਕ੍ਰਿਸ਼ਨ ਵਰਗੇ ਅਵਤਾਰ ਹੋ ਗੁਜ਼ਰੇ, ਕਿੰਨੇ ਲੋਕ ਉਨ੍ਹਾਂ ਦੀਆਂ ਮਨੋਕਲਪਤ ਕਹਾਣੀਆਂ ਸੁਣਾਉਂਦੇ ਖਤਮ ਹੋ ਗਏ। ਕਿੰਨੇ ਲੋਕ ਵੇਦਾਂ ਦੀ ਵਿਚਾਰ ਚਰਚਾ ਕਰਦੇ ਹੰਭ ਗਏ। ਉਨ੍ਹਾਂ ਦੀਆਂ ਕਹਾਣੀਆਂ ਪਾਉਣ ਵਾਲੇ ਮੰਗਤਿਆਂ ਵਾਲੇ ਕੰਮ ਕਰਦੇ ਹਨ। ਸਾਜ਼ਾਂ ਦੀ ਆਵਾਜ਼ ਨਾਲ ਮਿਲ ਕੇ ਨੱਚਦੇ-ਗਾਉਂਦੇ ਹਨ। ਇਹ ਤਾਂ ਦੁਕਾਨਦਾਰੀਆਂ ਹਨ ਪੈਸੇ ਕਮਾਉਣ ਲਈ, ਧਰਮ ਤਾਂ ਇਨ੍ਹਾਂ ਵਿਚ ਕਿਤੇ ਭੀ ਨਹੀਂ ਹੈ। ਰਾਜੇ ਰਾਣੀਆਂ ਦੇ ਸਾਂਗ ਬਣਾ ਕੇ ਨਾਟਕ ਕਰਦੇ ਹਨ, ਗਾਉਂਦੇ ਹਨ, ਝੂਠ ਫਰੇਬ, ਊਲ-ਜਲੂਲ ਬੋਲਦੇ ਹਨ। ਉਂਞ ਬੜੇ ਕੀਮਤੀ ਵਸਤਰ, ਗਹਿਣੇ ਲੱਖਾਂ ਦੇ ਪਹਿਨਦੇ ਹਨ। ਇਹ ਗਿਆਨ ਵਿਹੂਣੇ ਭੁੱਲ ਗਏ ਕਿ ਨਾ ਗਹਿਣੇ ਤੇ ਇਹ ਰੰਗ ਤਮਾਸ਼ੇ ਰਹਿਣੇ ਨਾ ਤੁਹਾਡੇ ਇਹ ਸਰੀਰ ਰਹਿਣੇ ਹਨ। ਗਿਆਨ ਇਨ੍ਹਾਂ ਲੋਕਾਂ ਦੇ ਨੇੜੇ-ਤੇੜੇ ਭੀ ਨਹੀਂ ਹੈ। ਇਹ ਭੀ ਸੱਚ ਹੈ ਕਿ ਗਿਆਨ ਕੇਵਲ ਮੋਮੋਠੱਗਣੀਆਂ ਗੱਲਾਂ ਨਾਲ ਨਹੀਂ ਮਿਲਦਾ। ਇਸ ਦੇ ਲਈ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਅਕਾਲ ਪੁਰਖ ਦੀ ਬਖਸ਼ਿਸ਼ ਹੋ ਜਾਵੇ ਤਾਂ ਹੀ ਜੀਵਨ ਸਫਲਾ ਹੋ ਸਕਦਾ ਹੈ। ਇਨ੍ਹਾਂ ਵਿਖਾਵੇ ਦੇ ਸਾਧਨਾਂ ਨਾਲ ਪ੍ਰਮਾਤਮਾ ਦਾ ਕੋਈ ਸਰੋਕਾਰ ਨਹੀਂ।

ਅੱਜ ਸਿੱਖਾਂ ਦੀਆਂ ਸਟੇਜਾਂ ਤੇ ਭੀ ਇਹੀ ''ਰੋਟੀਆਂ ਕਾਰਣਿ ਪੂਰਹਿ ਤਾਲ.....'' ਵਾਲਾ ਹੀ ਕਾਰੋਬਾਰ ਹੋ ਰਿਹਾ ਹੈ। ਨਾ ਤਾਂ ਪ੍ਰਚਾਰਕ ਕੀਰਤਨੀਏ ਗਿਆਨਵਾਨ ਹਨ ਤੇ ਨਾ ਸੰਗਤਾਂ ਨੂੰ ਗਿਆਨ ਦੇਣ ਦੇ ਸਮਰੱਥ ਹਨ। ਸਤਿਗੁਰੂ ਜੀ ਫੁਰਮਾ ਰਹੇ ਹਨ-

ਵਾਇਨਿ ਚੇਲੇ ਨਚਨਿ ਗੁਰ।। ਪੈਰ ਹਲਾਇਨਿ ਫੇਰਨਿ ਸਿਰ।।

ਉਡਿ ਉਡਿ ਰਾਵਾ ਝਾਟੈ ਪਾਇ।। ਵੇਖੈ ਲੋਕੁ ਹਸੈ ਘਰਿ ਜਾਇ।।

ਰੋਟੀਆ ਕਾਰਣਿ ਪੂਰਹਿ ਤਾਲ।। ਆਪੁ ਪਛਾੜਹਿ ਧਰਤੀ ਨਾਲਿ।।

ਗਾਵਨਿ ਗੋਪੀਆ ਗਾਵਨਿ ਕਾਨ੍ਹ।। ਗਾਵਨਿ ਸੀਤਾ ਰਾਜੇ ਰਾਮ।।

ਨਿਰਭਉ ਨਿਰੰਕਾਰੁ ਸਚੁ ਨਾਮੁ।। ਜਾ ਕਾ ਕੀਆ ਸਗਲ ਜਹਾਨੁ।। (465)

ਹੇ ਭਾਈ।L ਚੇਲੇ ਸਾਜ਼ ਵਜਾਉਂਦੇ ਹਨ, ਗੁਰੂ ਅਖਵਾਣ ਵਾਲੇ ਨਾਚ ਕਰਦੇ ਹਨ, ਰਾਸਾਂ ਪਾਉਂਦੇ ਹਨ। ਕਦੀ ਪੈਰਾਂ ਨਾਲ ਕਦੀ ਸਿਰ ਘੁਮਾ ਕੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਹਨ। ਜਦੋਂ ਨੱਚਦੇ ਹਨ ਧੂੜਾਂ ਪੁੱਟ ਦਿੰਦੇ ਹਨ, ਉਹ ਘੱਟਾ ਇਨ੍ਹਾਂ ਦੇ ਆਪਣੇ ਸਿਰ ਵਿਚ ਤੇ ਲੋਕਾਂ ਦੇ ਸਿਰਾਂ ਵਿਚ ਪੈਂਦਾ ਹੈ। ਲੋਕੀ ਤਮਾਸ਼ੇ ਵੇਖ ਕੇ ਹੱਸਦੇ ਹੋਏ ਘਰਾਂ ਨੂੰ ਚਲੇ ਜਾਂਦੇ ਹਨ। ਭਲਾ ਇਹ ਲੋਕ ਤਮਾਸ਼ਾ ਕਿਉਂ ਕਰਦੇ ਹਨ? ਰੋਟੀਆਂ ਲਈ। ਜੇ ਲੋਕੀ ਇਹਨਾਂ ਰਾਸਧਾਰੀਆਂ ਨੂੰ ਪੈਸੇ ਨਾ ਦੇਣ ਤਾਂ ਇਹ ਕਦੀ ਤਮਾਸ਼ਾ ਨਾਂ ਕਰਨ। ਇਹ ਤਾਂ ਜਿਉਂ ਜਿਉਂ ਪੈਸੇ ਆਉਂਦੇ ਹਨ, ਤਿਉਂ ਤਿਉਂ ਜੋਸ਼ ਵਿਚ ਆਕੇ, ਟਪੂਸੀਆਂ ਮਾਰਦੇ ਹਨ। ਦੁਹਰੇ ਹੋ ਕੇ ਧਰਤੀ ਨਾਲ ਲੱਗ ਜਾਂਦੇ ਹਨ, ਮਾਇਆ ਕਾਰਨ। ਕੋਈ ਇਹਨਾ ਵਿੱਚ ਗੋਪੀਆਂ ਦਾ ਸ਼ਾਮ ਧਾਰਨ ਕਰਦੇ ਹਨ। ਕੋਈ ਕ੍ਰਿਸ਼ਨ ਦਾ ਵੇਸ ਬਣਾ ਲੈਂਦਾ ਹੈ। ਕਦੀ ਸੀਤਾ ਦੇ ਰਾਮ ਦੀ ਰਾਮਲੀਲਾ ਕਰਕੇ ਵਿਖਾਉਂਦੇ ਰਹਿੰਦੇ ਹਨ। ਭਾਈ ਰੱਬ ਤਾਂ ਨਿਰਭਉ ਹੈ, ਨਿਰਵੈਰ ਹੈ ਨਿਰੰਕਾਰ ਹੈ। ਉਸਦਾ ਨਾਮ ਸਦਾ ਥਿਰ ਹੈ। ਉਸ ਨਿਰੰਕਾਰ ਦੀ ਪਰਮ ਸ਼ਕਤੀ ਦੁਆਰਾ ਸਾਰੀ ਸ਼ਿ੍ਰਸਟੀ ਸਾਜੀ ਗਈ ਹੈ। ਉਸ ਵਾਹਿਗੁਰੂ ਦਾ ਹੋਰ ਕੋਈ ਰਾਜਾ ਰਾਣੀ ਬ੍ਰਾਬਰੀ ਨਹੀਂ ਕਰ ਸਕਦਾ। ਪਰਉਪਕਾਰ ਦੀ ਸਾਖਸ਼ਾਤ ਮੂਰਤ ਸਤਿਗੁਰੂ ਜੀ ਨੂੰ ਤਿਆਗ ਕੇ ਕਿਸੇ ਹੋਰ ਦੀ ਸ਼ਰਨ ਪੈਣ ਵਾਲੇ ਨੂੰ, ਭਾਈ ਗੁਰਦਾਸ ਜੀ ਕਿਵੇਂ ਫਿਟਕਾਰਾਂ ਪਾਉਂਦੇ ਹਨ ਇਹ ਕਬਿੱਤ ਪੜ੍ਹ ਵੇਖੋ:-

ਬੀਜ ਬੋਇ ਕਾਲਰ ਮੈਂ ਨਿਪਜੈ ਨ ਧਾਨ ਪਾਨ, ਮੂਲ ਥੋਇ ਰੋਵੈ, ਪੁਨਿ ਰਾਜ ਡੰਡ ਲਾਗਈ।।

ਸਲਿਲ ਬਿਲੋਇ ਜੈਸੇ, ਨਿਕਸਤ ਨਾਹਿ ਘ੍ਰਿਤ ਮਟੁਕੀ ਮਥਨੀਆ ਹੂ ਫੋਰਿ ਤੋਰਿ ਭਾਗਈ।।

ਭੂਤਨ ਪੈ ਪੂਤ ਮਾਂਗੈ, ਹੋਤ ਨ ਸਪੂਤੀ ਕੋਊ, ਜੀਅ ਕੈ ਪਰਤ ਸੰਸੋ ਤਿਆਗੈ ਹੂ ਨ ਤਿਆਗਈ।।

ਬਿਨ ਗੁਰਦੇਵ ਸੇਵ, ਆਨ ਸੇਵ ਦੁਖਦਾਇਕ ਹੈ, ਲੋਕ ਪ੍ਰਲੋਕ ਸੋਕਿ ਜਾਹਿ ਅਨੁਰਾਗਈ।। (476)

ਗੁਰਬਾਣੀ ਦੇ ਅੰਤਰੀਵ ਭਾਵਾਂ ਨੂੰ ਗਹਿਰਾਈ ਨਾਲ ਸਮਝਣ ਵਾਲੇ, ਤੀਜੇ ਚੌਥੇ, ਪੰਜਵੇਂ ਅਤੇ ਛੇਵੇਂ ਗੁਰੂ ਦੀ ਹਜੂਰੀ ਮਾਨਣ ਵਾਲੇ, ਪ੍ਰਸਿੱਧ ਵਿਦਵਾਨ ਭਾਈ ਗੁਰਦਾਸ ਜੀ ਇਸ ਕਬਿੱਤ ਵਿੱਚ ਸਮਝਾਉਂਦੇ ਹਨ। ਹੇ ਗੁਰਸਿੱਖੋ ! ਜੇ ਕੋਈ ਨਾ ਸਮਝ ਕਿਸਾਨ ਸਾਂਭ ਕੇ ਰੱਖਿਆ ਬੀਜ, ਚੰਗੀ ਉਪਜਾਉ ਜਮੀਨ ਵਿਚ ਬੀਜਣ ਦੀ ਥਾਂ, ਕੱਲਰ ਵਿਚ ਬੀਜ ਦੇਵੇ, ਉਥੇ ਫਸਲ ਕੋਈ ਨਹੀਂ ਉੱਗਣੀ। ਸਗੋਂ ਘਰੋਂ ਦਾਣੇ ਲਿਜਾ ਕੇ ਕੱਲਰ ਵਿਚ ਬੀਜਕੇ, ਬਰਬਾਦ ਕਰ ਲਏ, ਮੂਲ ਭੀ ਗਿਆ। ਉੱਤੋਂ ਸਰਕਾਰੀ ਮਾਮਲਾ (ਖੇਤੀ ਦਾ ਟੈਕਸ) ਵਾਧੂ ਪੈ ਗਿਆ। ਇਹ ਕਿਉਂ ਵਾਪਰਿਆ ਨਾ ਸਮਝੀ ਦੇ ਕਾਰਨ। ਪੜ੍ਹੋ:-

ਤੇਤੀਸ ਕਰੋੜੀ ਦਾਸ ਤੁਮਾਰੇ ਰਿਧਿ ਸਿਧਿ ਪ੍ਰਾਣ ਅਧਾਰੀ।।

ਤਾ ਕੇ ਰੂਪ ਨ ਜਾਹੀ ਲਖਣੇ ਕਿਆ ਕਰਿ ਆਖਿ ਵੀਚਾਰੀ।।

ਜੁਗਹ ਜੁਗਹ ਕੇ ਰਾਜ ਕੀਏ ਗਾਵਹਿ ਕਰਿ ਅਵਤਾਰੀ।।

ਤਿਨ ਭੀ ਅੰਤੁ ਨ ਪਾਇਆ ਤਾ ਕਾ ਕਿਆ ਕਰਿ ਆਖਿ ਵੀਚਾਰੀ।।

ਜੀਅ ਉਪਾਇ ਜੁਗਤਿ ਹਥਿ ਕੀਨੀ ਕਾਲੀ ਨਥਿ ਕਿਆ ਵਡਾ ਭਇਆ?

ਕਿਸੁ ਤੂੰ ਪੁਰਖੁ ਜੋਰੂ ਕਉਣ ਕਹੀਐ ਸਰਬ ਨਿਰੰਤਰਿ ਰਵਿ ਰਹਿਆ।।

ਨਾਲਿ ਕੁਟੰਬੁ ਸਾਥਿ ਵਰਦਾਤਾ ਬ੍ਰਹਮਾ ਭਾਲਣ ਸ੍ਰਿਸਟਿ ਗਇਆ।।

ਅਗੈ ਅੰਤੁ ਨ ਪਾਇਓ ਤਾ ਕਾ ਕੰਸੁ ਛੇਦਿ ਕਿਆ ਵਡਾ ਭਇਆ? (350)

ਹੇ ਭਾਈ ! ਸਾਰੇ ਜੀਵਾਂ ਨੂੰ ਪੈਦਾ ਕਰਕੇ ਉਹਨਾਂ ਦੀ ਜੀਵਨ ਡੋਰੀ (ਜੀਵਨ ਤੇ ਮੌਤ) ਵਾਹਿਗੁਰੂ ਨੇ ਆਪਣੇ ਹੱਥ ਰੱਖੀ ਹੋਈ ਹੈ। ਤੁਸੀ ਕ੍ਰਿਸ਼ਨ ਕੇਵਲ ਇਸੇ ਲਈ ਮਹਾਨ ਆਖ ਰਹੇ ਹੋ ਕਿ ਉਸਨੇ ਵੱਡੇ ਕਾਲੇ ਸੱਪ ਨੂੰ ਕਾਬੂ ਕਰ ਲਿਆ? ਨਿਰੰਕਾਰ ਨੇ ਕੁਲ ਕਾਇਨਾਤ ਨੂੰ ਧਰਤੀ ਆਕਾਸ਼ ਨੂੰ ਸੂਰਜ ਚੰਦ ਨੂੰ ਕਾਬੂ ਵਿੱਚ ਕੀਤਾ ਹੋਇਆ ਹੈ। ਉਹੀ ਮਹਾਨ ਹੈ। ਪਰਮੇਸ਼ਰ ਨੂੰ ਪੁਰਖ ਜਾਂ ਔਰਤ ਆਦਿ ਕੁਝ ਨਹੀਂ ਕਿਹਾ ਜਾ ਸਕਦਾ। ਉਸਦਾ ਕੋਈ ਪਤੀ ਜਾਂ ਪਤਨੀ ਨਹੀਂ ਹੈ। ਬਸ ਤੂੰ ਹਰ ਥਾਂ ਸਰਬ ਨਿਰੰਤਰ ਹੈਂ। ਬ੍ਰਹਮਾ ਸ੍ਰਿਸ਼ਟੀ ਦਾ ਅੰਤ ਲੱਭਣ ਵਾਸਤੇ ਜਿਸ ਕੰਵਲ ਵਿਚੋ ਪੈਦਾ ਹੋਇਆ ਮੰਨਾਦਾ ਹੈ, ਉਸੇ ਨਾਲੀ ਵਿਚ ਫੜ ਕੇ ਹੇਠਾਂ ਉਤਰਦਾ ਚਲਾ ਗਿਆ। ਕਦੀ ਵਾਪਸ ਨਾਂ ਪਰਤਿਆ, ਅੰਤ ਨਾਂ ਪਾ ਸਕਿਆ। ਕ੍ਰਿਸ਼ਨ ਨੂੰ ਇਸ ਕਾਰਨ ਭੀ ਮਹਾਨ ਜਾਂ ਭਗਵਾਨ ਮੰਨਦੇ ਹੋ ਕਿ ਉਸਨੇ ਕੰਸ ਨੂੰ ਮਾਰ ਦਿੱਤਾ ਸੀ। ਇਹ ਕੋਈ ਵਡਿਆਈ ਨਹੀਂ ਮੰਨੀ ਜਾ ਸਕਦੀ। ਕੰਸ ਨਾਲ ਉਸਦੀ ਜਾਤੀ ਦੁਸ਼ਮਣੀ ਸੀ ਤਾਂ ਮਾਰ ਮੁਕਾਇਆ ਸੀ। ਪਰਮਾਤਮਾ ਪੂਰੀ ਸ਼ਿ੍ਰਸਟੀ ਨੂੰ ਅੱਖ ਪਲਕਾਰੇ ਜਿੰਨੇ ਸਮੇਂ ਵਿੱਚ ਫਨਾਹ ਕਰ ਸਕਦਾ ਹੈ। ਇੱਕ ਵਿਅਕਤੀ ਨੂੰ ਮਾਰਨਾ ਕੋਈ ਵਡਿਆਈ ਨਹੀਂ ਹੈ। ਪ੍ਰਮਾਤਮਾ ਦੀ ਵਡਿਆਈ ਅਸੀਮਤ ਹੈ, ਉਸ ਨੂੰ ਸੰਪੂਰਣ ਤੌਰ ਤੇ ਕੋਈ ਬਿਆਨ ਹੀ ਨਹੀਂ ਕਰ ਸਕਦਾ। ਇਸ ਲਈ ਕ੍ਰਿਸ਼ਨ ਨੂੰ ਨਹੀਂ ਰਬ ਨੂੰ ਹਿਰਦੇ ਵਸਾਓ।

Prayer Cap

Qty: 01

$15
Attar Perfume

Qty: 01

$25
Special T-shirt

Qty: 01

$30
  • Subtotal$70
  • Shipping Charge$05
  • Total$75