ਗੁਰਬਾਣੀ ਵਿਚ ਪੌਰਾਣਕ ਕਥਾਵਾਂ (ਕਿਸ਼ਤ ਨੰ: 21)
ਗੰਗਾ :- ਸ਼ਿਵ ਦੀ ਕਾਮ ਅਗਨੀ ਤ੍ਰਿਪਤ ਕਰਨ ਤੋਂ ਇਨਕਾਰ ਕਰਨ ਤੇ, ਇਸ ਦੀ ਕਰੋਪੀ ਤੋਂ ਬਚਣ ਲਈ ਗੰਗਾ ਨੇ ਵਿਸ਼ਨੂੰ ਦੇ ਚਰਨਾਂ ਵਿਚ ਜਾ ਪਨਾਹ ਲਈ। ਕਪਿਲ ਰਿਸ਼ੀ ਦੀ ਕਰੋਧ ਅਗਨੀ ਨਾਲ ਸੜ ਚੁੱਕੇ ਰਾਜੇ ਸਾਗਰ ਦੇ 60 ਹਜ਼ਾਰ ਪੁੱਤਰਾਂ ਦੀ ਮੁਕਤੀ ਵਾਸਤੇ, ਭਗੀਰਥ ਨੇ ਦਸ ਹਜ਼ਾਰ ਬਰਸ ਤਪ ਕਰਕੇ, ਗੰਗਾ ਧਰਤੀ ਤੇ ਲਿਆਂਦੀ। ਵਿਸ਼ਨੂੰ ਵੱਲੋਂ ਗੰਗਾ ਨੂੰ ਜਦੋਂ ਧਰਤੀ ਤੇ ਜਾਣ ਲਈ ਕਿਹਾ ਗਿਆ ਤਾਂ ਉਹ ਕਰੋਧ ਵਿਚ ਆ ਗਈ। ਇਸ ਨੇ ਧਰਤੀ ਨੂੰ ਤਬਾਹ ਕਰਨ ਦੀ ਠਾਣ ਲਈ। ਸ਼ਿਵ ਨੇ ਗੰਗਾ ਨੂੰ ਆਪਣੀਆਂ ਜਟਾਵਾਂ ਵਿਚ ਧਾਰਨ ਕਰ ਲਿਆ। ਜਦੋਂ ਸਵਰਗ ਤੋਂ ਉਤਰੀ, ਉਸ ਵਕਤ ਜਹਨੂੰ ਰਿਸ਼ੀ ਜੱਗ ਕਰ ਰਿਹਾ ਸੀ। ਗੰਗਾ ਨੂੰ ਜੱਗ ਵਿਚ ਵਿਘਨਕਾਰੀ ਜਾਣਕੇ ਉਹ ਸਾਰੀ ਨੂੰ ਡੀਕ ਲਾਕੇ ਪੀ ਗਿਆ। ਫਿਰ ਮਿੰਨਤਾ ਤਰਲੇ ਕਰਨ ਤੇ ਉਸਨੇ ਗੰਗਾ ਨੂੰ ਆਪਣੇ ਕੰਨ ਰਾਹੀਂ ਬਾਹਰ ਆਉਣ ਦੀ ਆਗਿਆ ਦੇ ਦਿੱਤੀ। ਦੇਵੀ ਜਾਣਕੇ ਗੰਗਾ ਨੂੰ ਹਿਮਾਲਾ ਤੇ ਮੇਨਾ ਦੀ ਬੇਟੀ, ਅਤੇ ਉਮਾ ਦੀ ਭੈਣ ਕਿਹਾ ਜਾਂਦਾ ਹੈ। ਇੱਕ ਸਮੇਂ ਇਹ ਰਾਜੇ ਸ਼ਾਂਤਨੂੰ ਦੀ ਪਤਨੀ ਬਣੀ। ਜਿਥੇ ਇਸ ਨੇ ਸੱਤ ਪੁੱਤਰਾਂ ਨੂੰ ਜਨਮ ਦਿੱਤਾ। ਪਹਿਲੇ ਛੇ ਪੁੱਤਰ ਇਸ ਨੇ ਇੱਕ ਸ਼ਰਾਪ ਪੂਰਾ ਕਰਨ ਲਈ ਖੁਦ ਮਾਰ ਦਿੱਤੇ। ਆਖਰੀ ਸੱਤਵਾਂ ਪੁੱਤਰ ਭੀਸ਼ਮ ਰਾਜੇ ਨੇ ਬਚਾ ਲਿਆ। ਇਹ ਮੁੜ ਗੰਗਾ ਵਿਚ ਸਮਾ ਗਈ। ਇਹ ਕਾਰਤਕੇਯ ਦੀ ਮਾਂ ਭੀ ਦੱਸੀਦੀ ਹੈ। ਗੰਗਾ ਨੇ ਸੋਨੇ ਨੂੰ ਅਗਨੀ ਭੇਟ ਕਰਨ ਲਈ ਜਨਮ ਦਿੱਤਾ। ਕਿਉਂਕਿ ਸੋਨੇ ਨੇ ਹੀ ਗੰਗਾ ਨੂੰ ਗਰਭਵਤੀ ਕੀਤਾ ਸੀ। (ਹਿੰਦੂ ਮਿਥਿਹਾਸ ਕੋਸ ਪੰਨਾ 211, ਮਹਾਨਕੋਸ਼ ਪੰਨਾ - 432) ਵਿਚਾਰ :- ਗੰਗਾ ਇੱਕ ਦਰਿਆ ਹੈ, ਭਾਰਤ ਦੇ ਬਾਕੀ ਦਰਿਆਵਾਂ ਵਰਗਾ ਆਮ ਦਰਿਆ। ਇਸੇ ਦਰਿਆ ਦੇ ਆਸ ਪਾਸ ਬਦੇਸ਼ ਵਿਚੋਂ ਆਏ ਆਰੀਅਨ ਹਮਲਾਵਰ ਆਬਾਦ ਹੋਏ। ਗੰਗਾ ਨਦੀ ਦੇ ਨਾਲ ਨਾਲ ਆਬਾਦ ਤੇ ਪ੍ਰਫੁੱਲਤ ਹੋਈ ਆਰੀਅਨ ਲੋਕਾਂ ਦੀ ਨਸਲ ਨੂੰ, ਗੰਗਾ ਘਾਟੀ ਦੀ ਸਭਿਅਤਾ ਦਾ ਨਾਮ ਦਿੱਤਾ ਗਿਆ। ਪਾਣੀ ਜਿੰਦਗੀ ਦੀ ਮਹੱਤਵ ਪੂਰਨ ਲੋੜ ਹੈ। ਇਸੇ ਲਈ ਆਰੀਅਨ ਲੋਕਾਂ ਨੇ ਇਸ ਨਦੀ ਨਾਲ, ਅਨੰਤ ਕਰਾਮਾਤੀ ਕਹਾਣੀਆਂ ਨੱਥੀ ਕਰ ਦਿੱਤੀਆਂ। ਇਹ ਵੱਧਦੀਆਂ ਕਿਤੇ ਦੀ ਕਿਤੇ ਪੁੱਜ ਗਈਆਂ। ਅੱਜ ਜਦੋਂ ਇਹਨਾਂ ਕਹਾਣੀਆਂ ਨੂੰ ਪੜ੍ਹੀਏ ਤਾਂ ਸਿਰ ਚਕਰਾ ਜਾਂਦਾ ਹੈ। ਅਜਿਹੀਆਂ ਕੁਫਰ ਕਹਾਣੀਆਂ ਘੜਨ ਵਾਲੇ ਲੋਕ ਕਿਸ ਮਿੱਟੀ ਦੇ ਬਣੇ ਹੋਏ ਹੋਣਗੇ? ਇਸ ਨਦੀ ਨਾਲ ਅਣਗਿਣਤ ਕਰਾਮਾਤੀ ਕਹਾਣੀਆਂ ਜੋੜਕੇ, ਮਨੋਕਾਮਨਾਵਾਂ ਦੀ ਪੂਰਤੀ ਦਾ ਵਿਸ਼ਵਾਸ਼ ਦੁਆਕੇ, ਸਦੀਆਂ ਤੋਂ ਲੋਕਾਂ ਨੂੰ ਲੁੱਟਿਆ ਗਿਆ ਹੈ। ਇਸਦੇ ਹੱਕ ਵਿਚ ਇੰਨਾਂ ਜ਼ੋਰਦਾਰ ਪ੍ਰਚਾਰ ਕੀਤਾ ਗਿਆ ਹੈ ਕਿ ਇੱਕ ਹਿੰਦੂ ਨੂੰ ਰੱਬ ਯਾਦ ਰਹੇ ਚਾਹੇ ਨਾ ਰਹੇ, ਬ੍ਰਾਹਮਣ ਤੇ ਗੰਗਾ ਮਈਆ ਜਰੂਰ ਯਾਦ ਰਹਿੰਦੇ ਹਨ। ਜਨਮ ਲੈਦਿਆਂ ਹੀ ਸਭ ਤੋਂ ਪਹਿਲਾਂ ਬੱਚੇ ਦੇ ਮੂੰਹ ਵਿਚ ਗੰਗਾ ਜਲ ਪਾਇਆ ਜਾਂਦਾ ਹੈ। ਜੇ ਮਜਬੂਰੀ ਵਸ ਗੰਗਾ ਜਲ ਘਰ ਵਿਚ ਨਾ ਹੋਵੇ, ਕਿਤੇ ਨੇੜਿਓ ਮਿਲੇ ਭੀ ਨਾ, ਉਸ ਹਾਲਤ ਵਿਚ ਗਊ ਦਾ ਮੂਤਰ ਪਿਲਾਇਆ ਜਾ ਸਕਦਾ ਹੈ। ਇੱਕ ਹਿੰਦੂ ਨੇ ਆਪਣੀ ਉਮਰ ਵਿਚ, ਜਿੰਨੀਵਾਰ ਵੱਧ ਤੋਂ ਵੱਧ ਹੋ ਸਕੇ, ਗੰਗਾ ਇਸ਼ਨਾਨ ਕਰਨਾ ਹੁੰਦਾ ਹੈ। ਮਰਣ ਕਿਨਾਰੇ ਪਏ ਵਿਅਕਤੀ ਨੂੰ ਭੀ ਗੰਗਾ ਪਾਣੀ ਪਿਆਉਣਾ ਪੁੰਨ ਕਰਮ ਮੰਨਿਆ ਜਾਂਦਾ ਹੈ। ਮਰੇ ਦੀਆਂ ਹੱਡੀਆਂ ਤੇ ਸੁਆਹ ਭੀ ਗੰਗਾ ਵਿਚ ਪਾਈ ਜਾਂਦੀ ਹੈ। ਇਹ ਤਾਂ ਸੀ ਇੱਕ ਹਿੰਦੂ ਦੀ ਸਹਿਜ ਵਿਚ ਕੀਤੀ ਗਈ ਕਿਰਿਆ। ਅਉ ਹੁਣ ਇਸ ਦੀ ਚੀਰ ਫਾੜ ਕਰਕੇ ਵੇਖੀਏ ਕਿ ਉੱਪਰ ਵਰਣਿਤ ਕਹਾਣੀਆਂ ਦੀ ਕੀ ਵਿਗਿਆਨਕ ਵੁੱਕਤ ਹੈ। ਇਹ ਇੱਕ ਨਦੀ ਹੈ, ਇਸ ਨਦੀ ਨਾਲ ਸ਼ਿਵ ਕਾਮ ਆਤੁਰ ਹੋ ਕੇ ਸੰਭੋਗ ਕਰਨਾ ਚਾਹੁੰਦਾ ਹੈ। ਨਦੀ ਨਾਲ ਸਰੀਰਕ ਸਬੰਧ? ਜੀ ਹਾਂ ਇਹਨਾਂ ਦੀਆਂ ‘‘ਧਰਮ ਪੁਸਤਕਾਂ`` ਵਿਚ ਸਭ ਕੁਝ ਜਾਇਜ਼ ਹੈ। ਇਹਨਾਂ ਦੇ ‘‘ਮਹਾਤਮਾ ਲੋਕ`` ਇਸ ਅਸ਼ਲੀਲ ਤੇ ਕੂੜ ਕਿਰਿਆ ਨੂੰ ਧਰਮ ਦੀ ਮੋਹਰ ਲਾ ਕੇ ਲਗਾਤਾਰ ਸਟੇਜਾਂ ਤੋਂ ਪ੍ਰਚਾਰਦੇ ਆ ਰਹੇ ਹਨ। ਸ਼ਿਵ ਇੱਕ ਦੇਵਤਾ (?) ਹੈ। ਅਜਿਹਾ ਕਿ ਉਸਨੂੰ ਵਾਸ਼ਨਾ ਪੂਰਤੀ ਤੋਂ ਸਿਵਾਏ ਹੋਰ ਕੁੱਝ ਸੁੱਝਦਾ ਹੀ ਨਹੀਂ। ਅਖੌਤੀ ਦੇਵੀਆਂ ਨਾਲ ਤਾਂ ਜੋ ਕੁਝ ਕਰਦਾ ਹੈ ਸੋ ਹੈ, ਆਹ ਨਦੀ ਨਾਲ ਸੰਭੋਗ ਦੀ ਇੱਛਾ? ਨਦੀ ਆਪਣਾ ਕੁਆਰਾਪਣ ਬਚਾਉਂਦੀ ਕਿੱਥੇ ਗਈ, ਵਿਸ਼ਨੂੰ ਦੀ ਸ਼ਰਨ ਵਿਚ। ਅੱਗੋਂ ਉਹ ਕਿਹੜਾ ਘੱਟ ਹੈ ਇਹਨਾਂ ਦੀ ਮੰਦ ਕਰਤੂਤਾਂ ਦਾ ਮਾਲਕ ਵਿਸ਼ਨੂੰ ਹੈ। ਜੇ ਇਹ ਗੰਗਾ ਇਸਤਰੀ ਸਰੀਰ ਵਾਲੀ ਹੈ, ਫਿਰ ਵਿਸ਼ਨੂੰ ਭੀ ਅੱਗੋਂ ਕਿਹੜਾ ਘੱਟ ਗੁਜਾਰੇਗਾ? ਇੱਕ ਨਦੀ ਨੂੰ ਭਾਰਤ ਦੇ ਭਾਗ ਵਿਧਾਤਾ ਬ੍ਰਾਹਮਣਾਂ ਨੇ ਕੀ ਬਣਾ ਕੇ ਪੇਸ਼ ਕਰ ਦਿੱਤਾ ਹੈ। ਕਿਸੇ ਦੀ ਹੈ ਮਜਾਲ ਕਿ ਵਿਰੋਧ ਵਿਚ ਆਵਾਜ਼ ਭੀ ਕੱਢ ਸਕੇ? ਵਿਸ਼ਨੂੰ ਦਾ ਨਿਵਾਸ ਅਸਥਾਨ ਭੀ ਕਿਤੇ ਬਹੁਤ ਉੱਚੇ ਥਾਂ ਤੇ ਹੈ, ਉੱਥੇ ਹੀ ਵਿਚਾਰੀ ਗੰਗਾ ਗੁੱਛਾ ਮੁੱਛਾ ਹੋਈ ਸਦੀਆਂ ਤੱਕ ਬੈਠੀ ਰਹੀ, ਠੀਕ ਹੈ ਨਾ? ਇੱਕ ਹੋਰ ਮਹਾਨ ਰਿਸ਼ੀ ਪਰਉਪਕਾਰ ਕਰ ਗਿਆ ਇਸਦਾ ਨਾਮ ਸੀ ਕਪਿਲ। ਕਿਸੇ ਮਾਮੂਲੀ ਜਿਹੀ ਗੱਲ ਤੇ ਕਪਿਲ ਦਾ ਪਾਰਾ ਸਤਵੇਂ ਆਸਮਾਨ ਤੇ ਜਾ ਚੜ੍ਹਿਆ। ਇਸ ਨੇ ਸਰਾਪ ਰੁੂਪੀ ਸ਼ਕਤੀਸ਼ਾਲੀ ਅਜਿਹਾ ਅਗਨ ਬਾਣ ਛੱਡਿਆ ਕਿ ਸਗਰ ਰਾਜੇ ਦੇ 60 ਹਜ਼ਾਰ ਪੁੱਤਰ ਭਸਮ (ਸੁਆਹ) ਹੋ ਗਏ। ਹੇ ਭਗਵਾਨ ! ਇੱਕੋ ਵਿਅਕਤੀ ਦੇ ਸੱਠ ਹਜ਼ਾਰ ਪੁੱਤਰ? ਇਹਨਾਂ ਦੇ ਸਭ ਕੁੱਝ ਚੱਲਦਾ ਹੈ ਜੀ, ਬਿਨਾਂ ਦਿਮਾਗ ਦੀ ਵਰਤੋਂ ਕੀਤੇ ਸਾਰਾ ਕੁੱਝ ਮੈਨੂੰ ਪੜ੍ਹਨਾ ਪਿਆ ਹੈ। ਮੈਂ ਤੁਹਾਨੂੰ ਭੀ ਇਹੀ ਨੇਕ ਸਲਾਹ ਦਿਆਂਗਾ ਕਿ ਦਿਮਾਗ ਦੀ ਵਰਤੋਂ ਨਾ ਕਰਿਓ, ਬਸ ਕਹਾਣੀਆਂ ਸੁਣਦੇ ਜਾਉ। ਕਿਉਂਕਿ ਇਹ ‘‘ਧਾਰਮਕ ਕਥਾਵਾਂ`` ਹਨ। ਅਤੇ ਇੱਕੋ ਰਾਜੇ ਦੇ ਸੱਠ ਹਜ਼ਾਰ ਪੁੱਤਰ? ਲਹੌਲ ਵਿਲਾ ਕੂਵਤ, ਝੂਠ ਦੀ ਭੀ ਆਪਣੀ ਕੋਈ ਸੀਮਾ ਹੁੰਦੀ ਹੈ। ਇਹਨਾਂ ਕਹਾਣੀਆਂ ਵਿਚਲੇ ਝੂਠ ਸੀਮਾਂ ਤੋਂ ਪਰ੍ਹੇ ਹਨ ‘‘ਬ੍ਰਹਮੰਡੀ ਝੂਠ``। ਜਿਵੇਂ ਬ੍ਰਹਿਮੰਡ ਅੰਦਾਜ਼ੇ ਤੋਂ ਪਰ੍ਹੇ ਹੈ, ਇਵੇਂ ਹੀ ਇਹਨਾਂ ਪੌਰਾਣਕ ਗ੍ਰ੍ਰੰਥਾਂ ਵਿਚ ਝੂਠ ਮੰਨੇ ਜਾ ਸਕਦੇ ਹਨ। ਵੇਖੋ ਨਾ ਇੱਕੋ ਵਿਅਕਤੀ ਸੱਠ ਹਜ਼ਾਰ ਬੱਚਿਆਂ ਨੂੰ ਜਨਮ ਦੇ ਸਕਦਾ ਹੈ। ਉਸਦੀ ਪਤਨੀ ਪੰਜ ਦਸ ਵੀਹ ਪਤਨੀਆਂ ਰਲਕੇ ਭੀ ਕੀ ਸੱਠ ਹਜ਼ਾਰ ਪੁੱਤਰਾਂ ਨੂੰ ਜਨਮ ਦੇ ਸਕਦੀਆਂ ਹਨ? ਇਤਨੇ ਪੁੱਤਰ ਕੇਵਲ ਕਾਰਖਾਨੇ ਵਿਚ ਕੋਈ ਮਸ਼ੀਨ ਤਾਂ ਭਾਵਂੇ ਬਣਾ ਦੇਵੇ। ਬੰਦੇ ਦੇ ਪੁੱਤ ਬਣਾਉਣ ਵਾਲੀ ਫੈਕਟਰੀ ਹਾਲੀ ਤੱਕ ਕਿਧਰੇ ਸੁਣੀ ਵੇਖੀ ਨਹੀਂ। ਬਸ ਇਹਨਾਂ ਹਿੰਦੂ ਗ੍ਰੰਥਾਂ ਵਿਚ ਹੀ ਕੁਫਰ ਪੜ੍ਹਨ ਲਈ ਮਿਲ ਜਾਂਦਾ ਹੈ। ਅੱਗੋਂ ਹੋਰ ਕਹਾਣੀ ਘੜੀ ਗਈ ਕਿ ਉਹਨਾਂ ਸੱਠ ਹਜ਼ਾਰ ਕਾਕਿਆਂ ਦੀ ਮੁਕਤੀ ਵਾਸਤੇ ਕੋਈ ‘‘ਗਿੱਦੜ ਸਿੰਗੀ`` ਲੱਭੀ ਜਾਵੇ। ਸੋ ਉਹ ਲੱਭ ਲਿਆਂਦੀ ਗੰਗਾ ਦੇ ਰੂਪ ਵਿਚ। ਇਸ ਗੰਗਾ ਮਈਆ ਵਿਚ ਉਹਨਾਂ ਮਰ ਚੁੱਕੇ ਵਿਅਕਤੀਆਂ ਦੀ ਸੁਆਹ ਪਾ ਦਿਓ ‘‘ਮੁਕਤ`` ਹੋ ਜਾਣਗੇ। ਜ਼ਿੰਦਗੀ ਵਿਚ ਇਸੇ ਕਾਰਨ ਹਿੰਦੂ ਲੋਕ ਕੋਈ ਚੰਗਾ ਕੰਮ ਕਰਨ ਦੀ ਕੋਸ਼ਿਸ਼ ਨਹੀ ਕਰਦੇ। ਕੀ ਲੋੜ ਹੈ ਔਖੇ ਹੋਣ ਦੀ? ਜ਼ਿੰਦਗੀ ਭਰ ਝੂਠ ਬੋਲੋ ਲੁੱਟ ਮਚਾਓ, ਰਿਸ਼ਵਤਾਂ ਲਓ, ਬਲਾਤਕਾਰ ਕਰੋ, ਕਤਲ ਕਰੋ...। ਮਰਨ ਤੋਂ ਬਾਦ ਸੁਆਹ ਗੰਗਾ ਦੇ ਪਾਣੀ ਵਿਚ ਪਾ ਦਿਓ, ਸਾਰੇ ਬੱਜਰ ਪਾਪ ਮੁਆਫ। ਇਸ ਧਰਤੀ ਤੇ ਜਿਤਨੀ ਦੇਰ ਅਜਿਹਾ ਗੰਦਾ ਪ੍ਰਚਾਰ ਹੁੰਦਾ ਰਹੇਗਾ, ਉਤਨੀ ਦੇਰ ਲੋਕਾਂ ਦਾ ਸੁਧਾਰ ਹੋਣ ਦੀ ਕੋਈ ਆਸ ਨਹੀ ਕੀਤੀ ਜਾ ਸਕਦੀ। ਜਦੋਂ ਵਿਸ਼ਨੂੰ ਨੇ ਗੰਗਾ ਨੂੰ ਧਰਤੀ ਤੇ ਚਲੀ ਜਾਣ ਲਈ ਕਿਹਾ ਤਾਂ ਇਹ ਗੁੱਸੇ ਵਿਚ ਅੱਗ ਬਬੂਲਾ ਹੋ ਗਈ। ਵਾਹ ਜੀ ਵਾਹ ! ਨਦੀ ਨੂੰ ਭੀ ਗੁੱਸਾ ਆ ਜਾਂਦਾ ਹੈ? ਗੁੱਸੇ ਵਿਚ ਫੁੰਕਾਰਦੀ ਆਖਣ ਲੱਗੀ; ‘‘ਮੈਂ ਸਾਰੀ ਧਰਤੀ ਨੂੰ ਤਬਾਹ ਕਰ ਦਿਆਂਗੀ``। ਵਾਹ ਮੇਰੇ ਭਗਵਾਨ ! ਨਦੀ ਗੱਲਾਂ ਕਰਦੀ ਹੈ ਕ੍ਰੋਧ ਵਿਚ ਆ ਕੇ ਧਰਤੀ ਨੂੰ ਤਬਾਹ ਕਰਨ ਦੀਆਂ ਗਿੱਦੜ ਭਬਕੀਆਂ ਭੀ ਮਾਰਦੀ ਹੈ। ਅੱਗੇ ਸ਼ਿਵ ਤਿਆਰ ਬਰ ਤਿਆਰ ਸੀ। ਪਹਿਲਾਂ ਤਾਂ ਉਸਦੇ ਬਲਾਤਕਾਰ ਤੋਂ ਬਚ ਗਈ ਸੀ, ਐਤਕੀ ਕਿਵੇਂ ਬਚੇਗੀ? ਸ਼ਿਵ ਨੇ ਆਪਣੀਆਂ ਜਟਾਵਾਂ ਵਿਚ ਉਤਾਰ ਲਈ। ਕਈ ਹਜ਼ਾਰ ਸਾਲ ਤੱਕ ਜਟਾਵਾਂ ਵਿਚ ਉਲਝੀ ਹੋਈ ‘‘ਪਸੀਨੋ ਪਸੀਨਾ`` ਹੁੰਦੀ, ਟੱਂਕਰਾਂ ਮਾਰਦੀ ਰਹੀ। ਜਟਾਂ ਵਿਚੋਂ ਬਾਹਰ ਨਿਕਲਣ ਦਾ ਰਾਹ ਲਾ ਲੱਭ ਸਕੀ। ਉਧਰ ਭਗੀਰਥ ਰਿਸ਼ੀ ਵਰਗੇ ਸ਼ਿਵ ਨੂੰ ਮਨਾਉਣ ਲਈ, ਹਜ਼ਾਰਾਂ ਸਾਲ ਤਰਲੇ ਕਰਦੇ ਰਹੇ। ਆਖਰ ਗੰਗਾ ਨੇ ਭੀ ਸ਼ਿਵ ਤੋਂ ਮੁਆਫੀ ਮੰਗੀ। ਸ਼ਿਵ ਨੇ ਪ੍ਰਸੰਨ ਹੋ ਕੇ, ਗੰਗਾ ਨੂੰ ਜਟਾਵਾਂ ਵਿਚੋਂ ਬਾਹਰ ਜਾਣ ਦੀ ਆਗਿਆ ਦੇ ਦਿੱਤੀ। ਤਾਂ ਕਿਤੇ ਵਿਚਾਰੀ ਨੂੰ ਸਾਹ ਆਇਆ ਸੋਖੀ ਹੋਈ। ਵਾਹ ਗੰਗਾ ਮਈਆ ਜੀ ......। ਜੈ ਹੋਵੇ ..... । ਅਫਸੋਸ ਕਿ ਹੰਕਾਰੀ ਹੋਈ ਗੰਗਾ ਦਾ ਪਹਿਲਾਂ ਤਾਂ ਸ਼ਿਵ ਨੇ ਹੰਕਾਰ ਤੋੜਿਆ। ਸ਼ਿਵ ਤੋਂ ਮੁਕਤ ਹੋ ਕੇ, ਫਿਰ ਮਨਆਈਆਂ ਤੇ ਉਤਰ ਆਈ, ਲੱਗੀ ਖੌਰੂ ਪਾਉਣ। ਇਥੇ ਇੱਕ ‘‘ਮਹਾਨ ਤਪਸਵੀ ਰਿਸ਼ੀ ਜਹਨੂੰ`` ਜੱਗ ਕਰ ਰਿਹਾ ਸੀ। ਜਦੋਂ ਉਸ ਨੇ ਸ਼ੋਰ ਸੁਣਿਆ ਤਾਂ ਗੁੱਸੇ ਵਿਚ ਭੜਕ ਉਠਿਆ। ਕੌਣ ਹੈ ਜੋ ਮੇਰੇ ਜੱਗ ਦੇ ਮੰਤਰ ਪੜ੍ਹਨ ਵਿਚ ਵਿਘਨ ਪਾ ਰਿਹਾ ਹੈ? ਕੌਣ ਹੈ ਜੋ ਮੇਰੇ ਜੱਗ ਦੇ ਮੰਤਰ ਪੜ੍ਹਨ ਵਿਚ ਵਿਘਨ ਪਾ ਰਿਹਾ ਹੈ? ਕੌਣ ਹੋ ਜੋ ਮੇਰੀ ਬਿਰਤੀ ਭੰਗ ਕਰ ਰਿਹਾ ਹੈ? ਪਤਾ ਕੀਤਾ ਤਾਂ ਗੰਗਾ ਦੀ ਸ਼ਰਾਰਤ ਦਿੱਸ ਆਈ। ਹੈਂ ਇੱਕ ਜਨਾਨੀ ਇਸ ਤਰਾਂ ਦਹਾੜੇ, ਖੌਰੂ ਪਾਵੇ? ਅਸੰਭਵ...। ਤੇ ਰਿਸ਼ੀ ਜੀ ਨੇ ਡੀਕ ਲਾ ਕੇ ਸਾਰੀ ਗੰਗਾ ਨੂੰ ਪੀ ਪਿਆ। ਵਿਸ਼ਨੂੰ ਤੇ ਸ਼ਿਵ ਦੋਵੇਂ ਬਿੱਟ ਬਿੱਟ ਵੇਖਦੇ ਹੀ ਰਹਿ ਗਏ। ਦੋਵਾਂ ਵਿਚੋਂ ਮੱਦਤ ਲਈ ਔਖੇ ਵੇਲੇ ਕੋਈ ਨਾ ਬਹੁੜਿਆ। ਵਿਚਾਰੀ ਤੀਵੀਂ ਮਾਨੀ, ਕੱਲੀ ਕਾਰੀ, ਸਾਧ ਦੇ ਅੜਿੱਕੇ ਆ ਗਈ...। ਦੁਰ ਫਿੱਟੇ ਮੂੰਹ ਐਹੋ ਜਿਹੀਆਂ ਕਹਾਣੀਆਂ ਲਿਖਣ ਵਾਲਿਆਂ ਦੇ। ਸਿਰ ਵਿਚ ਸੁਆਹ ਇਹਨਾਂ ਨੂੰ ਉਭਾਰਨ ਪ੍ਰਚਾਰਨ ਵਾਲਿਆਂ ਦੇ। ਗੰਗਾ, ਭਗੀਰਥ ਤੇ ਹੋਰ ਸਬੰਧਤ ਲੋਕਾਂ ਨੇ ਜਹਨੂੰ ਰਿਸ਼ੀ ਦੇ ਹਜ਼ਾਰਾਂ ਸਾਲ ਤਕ ਤਰਲੇ ਕੀਤੇ, ਭਗਤੀ ਕੀਤੀ। ਉਸਨੇ ਅੱਗੋਂ ਬਾਹਰ ਕੱਢ ਦਿੱਤੀ। ਸ਼ੁਕਰ ਹੈ ਵਿਚਾਰੀ ਦੀ ਜਾਨ ਬਚ ਗਈ। ਨਾਲੇ ਜੇ ਪਿਸ਼ਾਬ ਦੇ ਰਸਤੇ ਬਾਹਰ ਕਢਵਾ ਦਿੰਦੇ ਤਾਂ ਵਿਚਾਰੀ ਨੇ ਅਪਵਿੱਤਰ ਹੋ ਜਾਣਾ ਸੀ। ਜਹਨੂੰ ਰਿਸ਼ੀ ਦੇ ਰਹੀ ਤਾਂ ਢਿੱਡ ਵਿਚ ਹੀ ਸੀ, ਜਿਥੇ ਟੱਟੀ ਪਿਸ਼ਾਬ ਮੌਜੂਦ ਹੈ। ਬਸ ਇਹ ਰਿਆਇਤ ਕਰ ਦਿੱਤੀ ਕਿ ਕੰਨ ਥਾਣੀਂ ਬਾਹਰ ਆਉਣ ਦੀ ਆਗਿਆ ਦੇ ਦਿੱਤੀ। ਇਹ ਗੰਗਾ ਬੀਬੀ ਕੇਵਲ ਨਦੀ ਨਹੀਂ ਹੈ, ਇੱਕ ਦੇਵੀ ਭੀ ਮੰਨੀਂਦੀ ਹੈ। ਹਿਮਾਲਾ ਇਸਦਾ ਪਿਤਾ, ਮੇਨਾ ਇਸ ਦੀ ਮਾਤਾ ਤੇ ਉਮਾ ਇਸ ਦੀ ਭੈਣ ਹੈ। ਐਵੇਂ ਨਾ ਕੋਈ ਮਜ਼ਾਕ ਕਰੇ ਇਹਨਾਂ ਲੋਕਾਂ ਦੇ ਨਦੀਆਂ ਭੀ ਮਾਂ ਬਾਪ ਦੇ ਸੰਯੋਗ ਤੋਂ ਜੰਮਦੀਆਂ ਹਨ। ਕੋਈ ਸੱਚ ਨਹੀਂ ਮੰਨਦਾ ਨਾ ਮੰਨੇ, ਫਿਰ ਕਿਹੜਾ ਇਹਨਾਂ ਦੀ ਲੱਤ ਟੁੱਟ ਜਾਣੀ ਹੈ? ਬ੍ਰਾਹਮਣ ਅਤੇ ਸਾਧ ਲੋਕ ਦਿਨ ਰਾਤ ਜ਼ੋਰ ਸ਼ੋਰ ਨਾਲ, ਇਹਨਾਂ ਕਰਾਣੀਆਂ ਨੂੰ ਪ੍ਰਚਾਰ ਰਹੇ ਹਨ। ਵਿਚਾਰਾ ਹਿੰਦੂ ਸਮਾਜ, ਬੇਬੱਸ ਲਾਚਾਰ ਇਸ ਕੁਫਰ ਨੂੰ ਸਦੀਆਂ ਤੋਂ ਸੁਣਦਾ ਆ ਰਿਹਾ ਹੈ। ਲਗਭਗ ਪਾਗਲਪਣ ਦੀ ਹਾਲਤ ਵਿਚ ਜਾਂ ਕੋਮਾ (ਅਰਧ ਚੇਤਨ ਅਵਸਥਾ) ਵਿਚ ਹਿੰਦੂ ਸਮਾਜ ਨਿੱਘਰ ਗਿਆ ਹੈ। ਉਹਨਾਂ ਦੇ ਪ੍ਰਚਾਰ ਸਦਕਾ, ਆਪਣੇ ਆਪਨੂੰ ਸਿੱਖ ਅਖਵਾਣ ਵਾਲੇ, ਬੇਅੰਤ ਪੈਸਾ ਤੇ ਸਮਾਂ ਬਰਬਾਦ ਕਰਕੇ ਮੁਰਦੇ ਦੀਆਂ ਹੱਡੀਆਂ (ਅਸਥੀਆਂ) ਪਾਉਣ ਅਜੇ ਭੀ ਧਾਈ ਕਰਦੇ ਗੰਗਾ ਨਦੀ ਵੱਲ ਪਾਗਲਾਂ ਵਾਂਗ ਨੱਸੇ ਚਲੇ ਜਾ ਰਹੇ ਹਨ। ਦੇਸ਼ ਵਿਚਲੇ ਹੀ ਨਹੀ ਅਮ੍ਰੀਕਾ ਕੈਨੇਡਾ ਇੰਗਲੈਂਡ ਆਦਿ ਤੋਂ ਚੱਲਕੇ, ਮਰਿਆਂ ਦੀ ਸੁਆਹ ਤੇ ਹੱਡੀਆਂ ਲੈ ਕੇ ਲੱਖਾਂ ਰੁਪੈ ਖਰਚ ਕਰਕੇ, ਗੰਗਾ ਜਿਹੀ ਨਦੀ ਦੇ ਰਾਹਾਂ ਦੀ ਧੂੜ ਫੱਕਦੇ ਫਿਰਦੇ ਹਨ। ਬਹੁਤ ਸਾਰਾ ‘‘ਭੇਡਾਂ ਦਾ ਇੱਜੜ`` ਗੰਗਾ ਇਸ਼ਨਾਨ ਕਰਨ ਜਾ ਰਿਹਾ ਜਨਮ ਜਨਮਾਂਤਰਾਂ ਦੀ ਮੈਲ ਕੱਟਣ ਵਾਲਾ ਭੀ ਵੇਖਿਆ ਜਾ ਸਕਦਾ ਹੈ। ਆਮ ਵਿਅਕਤੀਆਂ ਦੀ ਕੀ ਗੱਲ ਕਰਨੀ ਹੋਈ। ਅਮ੍ਰੀਕਾ ਵਿਚ ‘‘ਸਿੱਖੀ ਦੇ ਝੰਡੇ ਝੁਲਾਉਣ ਵਾਲੇ`` ਭਾਈ ਮਨਜੀਤ ਸਿੰਘ (ਜਥੇਦਾਰ) ਵੱਲੋਂ ‘‘ਸ੍ਰੀ ਸਿੰਘ ਸਾਹਿਬ`` ਦਾ ਖਿਤਾਬ ਪ੍ਰਾਪਤ ਕਰਨ ਵਾਲੇ, ਯੋਗੀ ਹਰਭਜਨ ਸਿੰਘ ਦੇ ਚਲਾਣਾ ਕਰ ਜਾਣ ਤੇ, ਉਹਨਾਂ ਦੇ ਸਜਾਏ ਸਿੱਖ, ਯੋਗੀ ਜੀ ਦੀਆਂ ਅਸਥੀਆਂ ਲੈ ਕੇ ਗੰਗਾ ਮਈਆ ਦੇ ਚਰਨਾਂ ਵਿਚ ਅਰਪਣ ਕਰਨ, ਵਿਸ਼ੇਸ਼ ਤੌਰ ਤੇ ਕਈ ਲੱਖ ਰੁਪੈ ਖਰਚ ਕੇ ਆਏ। ਪੰਥ ਦੇ ਬਹੁਤ ਹੀ ਪ੍ਰਸਿਧ ਕੀਰਤਨੀ ਜਥਿਆਂ ਨੇ ਗੰਗਾ ਘਾਟ ਤੇ ਬੈਠ ਕੇ, ਮਰ ਗਏ ਯੋਗੀ ਜੀ ਨਮਿਤ ਮਨੋਹਰ ਕੀਰਤਨ ਕੀਤਾ। ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀਆਂ ਨੇ। ਸ਼ਾਇਦ ਇਹ ਸ਼ਬਦ ਭੀ ਰਾਗੀਆਂ ਸੇਵਾਦਾਰਾਂ ਨੇ ਪੜ੍ਹਿਆ ਹੋਵੇ, ਇਸਦਾ ਕੀਰਤਨ ਭੀ ਕੀਤਾ ਹੋਵੇਗਾ? ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ।। ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ।। ਪਿੰਡੁ ਪਿਤਲਿ ਮੇਰੀ ਕੇਸਉ ਕਿਰਿਆ ਸਚੁ ਨਾਮੁ ਕਰਤਾਰੁ।। ਐਥੈ ਓਥੈ ਆਗੈ ਪਾਛੈ ਏਹੁ ਮੇਰਾ ਆਧਾਰੁ।। ਗੰਗ ਬਨਾਰਸਿ ਸਿਫਤਿ ਤੁਮਾਰੀ ਨਾਵੈ ਆਤਮ ਰਾਓੁ।। ਸਚਾ ਨਾਵਣੁ ਤਾਂ ਥੀਐ ਜਾਂ ਅਹਿਨਿਸਿ ਲਾਗੈ ਭਾਉ।। ਇਹ ਲੋਕੀ ਹੋਰੁ ਛਮਿਛਰੀ ਬ੍ਰਾਹਮਣੁ ਵਟਿ ਪਿੰਡੁ ਖਾਇ।। ਨਾਨਕ ਪਿੰਡੁ ਬਖਸੀਸ ਕਾ ਕਬਹੂੰ ਨਿਖੁਅਸਿ ਨਾਹਿ।। (358) ਹੇ ਭਾਈ ਵਾਹਿਗੁਰੂ ਦਾ ਨਾਮ ਹੀ ਮੇਰਾ ਰਾਹ ਦਸੇਰਾ ਦੀਵਾ ਹੈ। ਨਾਮ ਰੂਪੀ ਦੀਵੇ ਵਿਚ ਦੁੱਖ ਰੂਪੀ ਤੇਲ ਪੈਂਦਾ ਹੈ, ਤੇ ਸਾਰੇ ਦੁੱਖ ਸੜ ਜਾਂਦੇ ਹਨ। ਗਿਆਨ ਦਾ ਚਾਨਣ ਹੋਣ ਨਾਲ ਅਗਿਆਨਤਾ ਦੇ ਜਮ ਨੱਸ ਜਾਂਦੇ ਹਨ। ਹੇ ਸੰਸਾਰ ਦੇ ਅਗਿਆਨਤਾ ਵਿਚ ਡੁੱਬੇ ਲੋਕੋ, ਫਜੂਲ ਗੱਲਾਂ ਵਿਚ ਨਾ ਪਵੋ। ਗੁਰੂ ਦਾ ਗਿਆਨ ਇਸ ਤਰ੍ਹਾਂ ਹੈ ਜਿਵੇਂ ਅਨੰਤ ਮਣਾਂ ਰੂੰਈ ਨੂੰ, ਇੱਕ ਚਿੰਗਾਰੀ ਸਾੜਨ ਦੇ ਸਮਰੱਥ ਹੁੰਦੀ ਹੈ। ਪਿੰਡ ਭਰਾਉਣੇ ਦੀਵਾ ਵੱਟੀ ਕਿਰਿਆ ਕਰਨੀ, ਇਹ ਫਜੂਲ ਰਸਮਾਂ ਹਨ। ਮੈਂ ਕੇਵਲ ਵਾਹਿਗੁਰੂ ਦੇ ਗੁਣ ਗਾਉਣੇ ਹੀ ਪ੍ਰਵਾਨ ਕਰਦਾ ਹਾਂ। ਵਾਹਿਗੁਰੂ ਦਾ ਸਹਾਰਾ ਹੀ ਹਰ ਥਾਂ ਅਗਵਾਈ ਬਖਸ਼ਦਾ ਹੈ। ਗੰਗਾ ਤੇ ਅਸਥੀਆਂ ਪਾਉਣੀਆਂ ਪਿੰਡ ਭਰਾਉਣੇ ਬ੍ਰਾਹਮਣਾਂ ਨੂੰ ਦਾਨ ਕਰਨਾ ਉੱਕਾ ਹੀ ਮੂਰਖਪੁਣਾ ਹੈ। ਵਾਹਿਗੁਰੂ ਦੀ ਯਾਦ ਗੁਰੂ ਦੀ ਸਿੱਖਿਆ ਹੀ ਸਭ ਤੋ ਸ੍ਰੇਸ਼ਠ ਹੈ। ਕਾਸ਼ੀ (ਬਨਾਰਸ) ਜਾਣ ਦਾ ਕੋਈ ਮਹਾਤਮ ਨਹੀਂ। ਅਸਲੀ ਇਸ਼ਨਾਨ ਇਹ ਹੈ ਕਿ ਮਨੁੱਖ ਵਾਹਿਗੁਰੂ ਦੀ ਯਾਦ ਵਿਚ ਜੁੜਿਆ ਰਹੇ। ਪਿਤਰਾਂ ਨਮਿੱਤ ਦਿੱਤਾ ਗਿਆ ਦਾਨ, ਉੱਪਰ ਕਿਤੇ ਨਹੀਂ ਜਾਂਦਾ। ਇਥੇ ਹੀ ਸਾਰਾ ਕੁੱਝ ਬ੍ਰਾਹਮਣ ਪੁਜਾਰੀ ਹੜੱਪ ਕਰ ਜਾਂਦੇ ਹਨ। ਇਹ ਪਿੰਨੀਆਂ ਦਾਨ ਪੁੰਨ ਗੰਗਾ ਤੇ ਆ ਕੇ ਕਰਨਾ ਨਿਰ੍ਹਾ ਹੀ ਫਰੇਬ ਹੈ ਲੁੱਟ ਹੈ। ਅਸਲੀ ਤਾਂ ਪਰਮਾਤਮਾ ਦੀ ਬਖਸ਼ਿਸ਼ ਰੂਪੀ ਪਿੰਨੀ ਮਿਲ ਜਾਵੇ, ਸਭ ਤੋਂ ਉੱਤਮ ਹੈ। ਮਹਿਤੇ ਚੌਕ ਵਾਲੇ ਟਕਸਾਲੀਏ ਬ੍ਰਾਹਮਣਾਂ ਤੋਂ ਭੀ ਕਈ ਮੀਲ ਅੱਗੇ ਨਜਰ ਆਉਂਦੇ ਹਨ। ਜੋ ਕੁਝ ਉਹਨਾਂ ਦੀਆਂ ਪੁਸਤਕਾਂ ਵਿਚ, ਬ੍ਰਾਹਮਣੀ ਕਰਮਕਾਂਡ ਨੱਕਾ ਨੱਕ ਭਰੇ ਪਏ ਹਨ, ਮੈਂ ਆਪਣੀ ਦੂਜੀ ਪੁਸਤਕ ‘‘ਸਾਡਾ ਬੇੜਾ ਇਉਂ ਗਰਕਿਆ`` ਵਿਚ ਦੇ ਚੁੱਕਿਆ ਹਾਂ। ਇੱਥੇ ਨਵੀਂ ਵਾਪਰੀ ਘਟਨਾ ਪਾਠਕਾਂ ਨੂੰ ਦੱਸਣੀ ਜ਼ਰੂਰੀ ਬਣਦੀ ਹੈ। ਬਾਬਾ ਠਾਕੁਰ ਸਿੰਘ ਦੇ ਮਰਨ ਤੇ, ਇਹਨਾਂ ਦੇ ਦੋ ਮੁਖੀ ਬਣ ਗਏ। ਇੱਕ ਪਾਸੇ ਗਿਆਨੀ ਹਰਨਾਮ ਸਿੰਘ ਧੁੰਮਾ, ਦੂਜੇ ਪਾਸੇ ਗਿਆਨੀ ਰਾਮ ਸਿੰਘ। ਭਾਈ ਰਾਮ ਸਿੰਘ ਨੇ ਸਨਸਨੀਖੇਜ਼ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਟਕਸਾਲ ਦੇ ਨਵੇਂ ਮੁਖੀ, ਧੁੰਮਾ ਜੀ ਨੇ ਚਾਲੀ ਦਿਨ ਲਗਾਤਾਰ ਵਿਦਿਆਰਥੀਆਂ ਦੀ ਪੜ੍ਹਾਈ ਰੁਕਵਾ ਦਿੱਤੀ। ਟਕਸਾਲ ਦੀਆਂ ਇਮਾਰਤਾਂ ਦੇ ਦਰਵਾਜ਼ੇ ਬੰਦ ਕਰਵਾ ਦਿੱਤੇ। ਟਕਸਾਲ ਦੇ ਹੱੈਡ ਕੁਆਟਰ ਮਹਿਤੇ ਚੌਕ ਵਿਖੇ, ਚਾਲੀ ਦਿਨ ਹਵਨ ਕੀਤਾ ਗਿਆ। ਫਿਰ ਗਿਆਨੀ ਹਰਨਾਮ ਸਿੰਘ ਧੁੰਮਾ, ਗੰਗਾ ਮਈਆ ਨੂੰ ਨਮਸ਼ਕਾਰ ਕਰਨ ਲਈ, ਹਰਦਵਾਰ ਪੁੱਜਿਆ। ਭਗਵੇਂ ਬਸਤਰ ਪਹਿਨੇ ਗੰਗਾ ਵਿਚ ਚੁੱਭੀਆਂ ਲਾਈਆਂ। ਹਿੰਦੂ ਸਾਧਾਂ ਦੇ ਪੈਰ ਪੂਜੇ, ਆਸ਼ੀਰਵਾਦ ਪ੍ਰਾਪਤ ਕੀਤਾ ਫੁੱਲ ਅਰਪਣ ਕੀਤੇ। (ਅਜੀਤ - 24-8-05 ਪੰਨਾ - 6) ਵਾਹ ਮੇਰੇ ਬਾਬਾ ਨਾਨਕ ਜੀ, ਤੁਸੀ ਐਹੋ ਜਿਹੇ ਸਿੱਖ ਬਣਾਏ ਸਨ.....? ਇੱਕ ਰਾਜਾ ਸੀ ਸਾਂਤਨੂੰ ਉਸਦੇ ਮਨ ਵਿਚ ਵਿਆਹ ਕਰਾਉਣ ਦੀ ਇੱਛਾ ਜਾਗੀ। ਸੈਰ ਕਰਦਾ ਗੰਗਾ ਕਿਨਾਰੇ ਟਹਿਲ ਰਿਹਾ ਸੀ ਕਿ ਇੱਕ ਬਹੁਤ ਸੁੰਦਰ ਤੇ ਜਵਾਨ ਔਰਤ ਸਾਹਮਣੇ ਖੜੀ ਨਜ਼ਰ ਆਈ। ਸਾਂਤਨੂੰ ਨੇ ਇਸ ਬੀਬੀ ਅੱਗੇ ਵਿਆਹ ਦਾ ਪ੍ਰਸਤਾਵ ਰੱਖਿਆ। ਉਹ ਮੰਨ ਤਾਂ ਗਈ ਪਰ ਆਪਣੀਆਂ ਕੁੱਝ ਸ਼ਰਤਾਂ ਅਧੀਨ। ਕਹਿਣ ਲੱਗੀ ਮੇਰੇ ਤੋਂ ਜਿਤਨੇ ਬੱਚੇ ਜਨਮ ਲੈਣਗੇ, ਉਹਨਾਂ ਤੇ ਤੇਰਾ ਕੋਈ ਅਧਿਕਾਰ ਨਹੀ ਹੋਵੇਗਾ। ਤੂੰ ਪੁਛੇਂਗਾ ਭੀ ਨਹੀਂ ਕਿ ਨਵ ਜਨਮੇ ਬੱਚੇ ਦਾ ਕੀ ਬਣਿਆ? ਸਾਂਤਨੂੰ ਸਹਿਮਤ ਹੋ ਗਿਆ। ਬੀਬੀ ਗੰਗਾ ਰਾਜੇ ਦੇ ਘਰ ਆ ਗਈ। ਬੱਚੇ ਪੈਦਾ ਹੋਣ ਲੱਗੇ, ਤੇ ਗੰਗਾ ਉਹਨਾਂ ਨੂੰ ਜਮਦਿਆਂ ਨੂੰ ਹੀ ਮਾਰਨ ਲੱਗ ਪਈ। ਪਹਿਲੇ ਛੇ ਬੱਚੇ ਮਾਰਨ ਤੋਂ ਬਾਦ, ਸੱਤਵਾਂ ਬੱਚਾ ਰਾਜੇ ਨੇ ਖੋਹ ਲਿਆ। ਅਖੇ ਮੈਂ ਇਸਨੂੰ ਨਹੀ ਮਾਰਨ ਦਿਆਂਗਾ। ਗੰਗਾ ਆਖਣ ਲੱਗੀ ਫਿਰ ਤੇਰਾ ਮੇਰਾ ਇਕਰਾਰਨਾਮਾ ਖਤਮ ਅੱਜ ਤੋਂ ਹੀ। ਮੈਂ ਇਸੇ ਵਕਤ ਜਿੱਥੋਂ ਆਈ ਵਾਪਸ ਜਾ ਰਹੀ ਹਾਂ। ਸਾਂਤਨੂੰ ਨੇ ਮਿੰਨਤ ਨਾਲ ਪੁੱਛਿਆ, ਕਿ ਆਖਰ ਦੱਸ ਤਾਂ ਜਾਹ ਤੂੰ ਹੈਂ ਕੋਣ? ਉਸਨੇ ਫਿਰ ਸਾਰੀ ਵਿਥਿਆ ਬਿਆਨ ਕੀਤੀ ‘‘ਸੱਤ ਨੌਜਵਾਨਾਂ ਨੇ ਸਾਧੂਆਂ ਦੇ ਵੱਛੇ ਚੋਰੀ ਕਰ ਲਏ ਸਨ। ਪਤਾ ਲੱਗਣ ਤੇ ਸਾਧੂਆਂ ਨੇ ਉਹਨਾਂ ਸੱਤੇ ਮੁੰਡਿਆਂ ਨੂੰ ਮਾਤ ਲੋਕ ਵਿਚ ਜਨਮ ਲੈਣ ਦਾ ਸਰਾਪ ਦੇ ਦਿੱਤਾ। ਉਹ ਸਵਰਗੀ ਜੀਵ ਰੋਣ ਲੱਗੇ, ਕਿ ਗਲਤੀ ਮੁਆਫ ਕਰ ਦਿਓ, ਅਸੀਂ ਸਵਰਗ ਛੱਡ ਕੇ ਜਾਣਾ ਨਹੀਂ ਚਾਹੁੰਦੇ। ਉਹਨਾਂ ਦੇ ਪਿਤਾ ਰਿਸ਼ੀ ਨੇ ਭੀ ਬੱਚਿਆਂ ਤੇ ਤਰਸ ਕਰਨ ਲਈ ਬੇਨਤੀ ਕੀਤੀ। ਰਿਸ਼ੀ ਕਹਿਣ ਲੱਗਿਆ, ਠੀਕ ਹੈ ਗੰਗਾ ਨੂੰ ਸੱਦੋ, ਬੀਬੀ ਗੰਗਾ ਇੱਥੇ ਭੀ ਆਣ ਹਾਜ਼ਰ ਹੋਈ। ਅਖੇ ਕਾਕੇ ਜ਼ਿੱਦ ਕਰਦੇ ਐ ਸਰਾਪ ਪੂਰਾ ਕਰਨ ਮਾਤ ਲੋਕ ਨਹੀਂ ਜਾ ਰਹੇ। ਜੇ ਤੂੰ ਇਹਨਾਂ ਨੂੰ ਗਰਭ ਵਿਚ ਪਾਲੇਂ ਤੇ ਜਨਮ ਦੇ ਕੇ ਤੁਰੰਤ ਹੀ ਮਾਰ ਦਿਆਂ ਕਰੇਂ, ਤਾਂ ਜੁਆਕਾਂ ਦਾ ਸਰਾਪ ਭੀ ਪੂਰਾ ਹੋ ਜਾਵੇਗਾ। ਛੇਤੀ ਵਾਪਸ ਸਵਰਗ ਵਿਚ ਭੀ ਮੁੜ ਆਉਣਗੇ। ਵਿਚਾਰੀ ਪਰਉਪਕਾਰੀ ਗੰਗਾ ਮੰਨ ਗਈ। ਇਸ ਸਰਾਪ ਨੂੰ ਪੂਰਾ ਕਰਨ ਲਈ ਰਾਜਾ ਸ਼ਾਤਨੂੰ ਨਾਲ ਵਿਆਹ ਰਚਾਇਆ। ਪਹਿਲੇ ਛੇ ਪੁੱਤਰ ਛੇਤੀ ਛੇਤੀ ਮਾਰਕੇ ਸਵਰਗ ਨੂੰ ਭੇਜ ਦਿੱਤੇ ਅਖੀਰਲੇ ਦੀ ਕਿਸਮਤ ਬੁਰੀ ਉਸਨੂੰ ਰਾਜੇ ਨੇ ਮਾਰਨ ਨਾ ਦਿੱਤਾ। ਇਹੀ ਭੀਸ਼ਮ ਪਿਤਾਮਾ ਬਣਿਆ। ਇਹ ਸਾਰੀ ਆਪਣੇ ਬਾਰੇ ‘‘ਸੱਚੋ ਸੱਚ`` ਕਹਾਣੀ ਗੰਗਾ ਬੀਬੀ ਨੇ ਰਾਜੇ ਨੂੰ ਸੁਣਾਈ। ਵਾਪਸ ਫਿਰ ਨਦੀ ਬਣਕੇ ਵਹਿਣ ਲੱਗੀ। ਬੋਲ ਗੰਗਾ ਮਈਆ ਕੀ ਜੈ। ਪਾਠਕ ਜਨ ਧਿਆਨ ਨਾਲ ਵੇਖਣ ਪਰਖਣ, ਇਹਨਾਂ ਲਿਖਾਰੀਆਂ ਨੇ ਕਸਮ ਖਾਧੀ ਹੋਈ ਹੈ ਕਿ ‘‘ਜੋ ਕੁਛ ਕਹੂੰਗਾ ਝੂਠ ਕਹੂੰਗਾ, ਝੂਠ ਕੇ ਸਿਵਾ ਕੁਛ ਨਹੀਂ ਕਹੂੰਗਾ``। ਇੱਕ ਸਾਡੇ ਮਹਾਂਪੁਰਖ ਪਰਚਾਰਕ ਤੇ ਜਥੇਦਾਰ ਜੋ ਹਨ, ਇਹਨਾਂ ਕੁਫਰ ਦੀਆਂ ਪੰਡਾਂ ਨੂੰ ਸਿੱਖ ਸਮਾਜ ਦੇ ਅੰਦਰ ਧੱਕੀ ਤੁਰੇ ਜਾ ਰਹੇ ਹਨ। ਵਿਚਾਰੇ ਸਿੱਖਾਂ ਦੀਆਂ ਕੇਵਲ ਸ਼ਕਲਾਂ ਹੀ ਸਿੱਖਾਂ ਵਾਲੀਆਂ ਕਿਤੇ ਕਿਤੇ ਨਜ਼ਰ ਪਂੈਦੀਆਂ ਹਨ, ਉਂਞ ਸਾਰੇ ਪਾਸੇ ਬ੍ਰਾਹਮਣ ਧਾੜਾਂ ਤੁਰੀਆਂ ਫਿਰਦੀਆਂ ਹਨ। ਦਰਬਾਰ ਸਾਹਿਬ ਦਾ ਨਾਮ ਹਰ ਰੋਜ਼ ਦਿਨ ਵਿਚ ਜਿੰਨੀ ਵਾਰੀ ਅਰਦਾਸ ਹੁੰਦੀ ਹੈ ‘‘ਵਿਸ਼ਨੂੰ ਦਾ ਮੰਦਰ`` ਕਹਿ ਕੇ ਅਰਦਾਸ ਹੁੰਦੀ ਹੈ। ‘‘ਹਰੀ`` ਵਿਸ਼ਨੂੰ ਨੂੰ ਆਖਿਆ ਜਾਂਦਾ ਹੈ, ‘‘ਮੰਦਰ`` ਹਿੰਦੂਆਂ ਦੇ ਠਾਕਰ ਦੁਆਰੇ ਲਈ ਹੈ। ਇਸ ਧਰਮ ਅਸਥਾਨ ਵਾਸਤੇ ਸ਼ਬਦ ‘‘ਦਰਬਾਰ ਸਾਹਿਬ`` ਹੈ। ਸ਼੍ਰੋਮਣੀ ਕਮੇਟੀ ਆਪਣੇ ਮਤੇ ਵਿਚ ਪਾਸ ਕਰ ਚੁੱਕੀ ਹੈ ਕਿ ‘‘ਇਸ ਨੂੰ ਹਰ ਮਾਈ ਭਾਈ ਹਰੀ ਮੰਦਰ ਨਾ ਲਿਖੇ ਨਾ ਬੋਲੇ, ਦਰਬਾਰ ਸਾਹਿਬ ਨਾਮ ਵਰਤੇ``। ਵੈਸੇ ਤਾਂ ਇਸ ਗੰਗਾ ਮਾਈ ਦੀ ਖੁਦ ਹਿੰਦੂਆਂ ਨੇ ਬੜੀ ਬੇਪਤੀ ਕੀਤੀ ਹੈ। ਇਹ ਉਹਨਾਂ ਦਾ ਮਸਲਾ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਹੋਰ ਕੋਈ ਕੌਮ, ਸਮਾਜ ਦੇਸ਼ ਦੇ ਲੋਕ ਆਪਣੀ ਮਾਂ ਦੀ ਕਿਤੇ ਇੰਨੀ ਬੇਪਤੀ ਕਰਦੇ ਨਹੀਂ ਮਿਲਣਗੇ। ਕੇਵਲ ਹਿੰਦੂ ਹੀ ਦੁਨੀਆ ਵਿਚ ਅਜਿਹੇ ਲੋਕ ਹਨ ਕਿ ਪੂਜਨੀਕ ਮਾਤਾ ਨੂੰ ਵਿਲ੍ਹਕਦੀ ਤੜਪਦੀ ਰੋਂਦੀ ਵਿਖਾ ਕੇ ਖੁਸ਼ ਹੁੰਦੇ ਹਨ। ਸਗੋਂ ਬਲਾਤਕਾਰ ਕਰਾਉਣ ਤੋਂ ਭੀ ਸ਼ਰਮ ਨਹੀਂ ਕਰਦੇ। ਹੋਰ ਹਨੇਰਗਰਦੀ ਇਹ ਕਿ ਇਹਨਾਂ ਕੁਫਰ ਕਥਾਵਾਂ ਨੂੰ ਧਾਰਮਕ ਕਥਾਵਾਂ ਦੱਸੀ ਜਾ ਰਹੇ ਹਨ। ਅਜਿਹੇ ਕੂੜ ਕਪਟ ਨੂੰ, ਦੁਨੀਆ ਵਿਚ ਕਿਤੇ ਭੀ ਧਾਰਮਕ ਮਾਨਤਾ ਨਹੀਂ ਮਿਲੀ ਹੋਈ, ਇਹ ਕੇਵਲ ਇਥੇ ਹੀ ਹੈ। ਆਪਣੇ ਭੋਲੇ ਭਾਲੇ ਲੋਕਾਂ ਦੇ ਭਵਿੱਖ ਦੀ ਅਖੌਤੀ ਧਰਮ ਮੁਖੀਆਂ ਨੂੰ ਕੋਈ ਚਿੰਤਾ ਨਹੀਂ। ਕ੍ਰਿਸ਼ਨ ਖੰਡ ਵਿਚ ਜ਼ਿਕਰ ਕੀਤਾ ਗਿਆ ਸੀ ਪਈ ਕ੍ਰਿਸ਼ਨ ਨੇ ਗੋਪੀਆਂ ਨੂੰ ਬਿਨਾਂ ਵਸਤਰਾਂ ਤੋਂ ਇਸ਼ਨਾਨ ਕਰਨ ਤੇ, ਤਾੜਨਾ ਕੀਤੀ ਸੀ। ਕੱਪੜੇ ਚੁਰਾ ਲਏ ਸਨ, ਵਰੁਣ ਦੇਵਤੇ ਦੀ ਬੇਪਤੀ ਕਰਨ ਦਾ ਇਲਜ਼ਾਮ ਲਾਇਆ ਗਿਆ ਸੀ। ਵਿਚਾਰੀਆਂ ਭੋਲੀਆਂ ਕੁੜੀਆਂ ਤੋਂ ਮੁਆਫੀ ਮੰਗਵਾਈ ਸੀ। ਕ੍ਰਿਸ਼ਨ ਜੀ ਜਾਣੀ ਜਾਣ ਹੋਣਗੇ। ਕੀ ਉਹ ਨਹੀ ਜਾਣਦੇ ਕਿ ‘‘ਗੰਗਾ ਮਾਤਾ`` ਵਿਚ ਕਿੰਨੇ ਸਾਧ ਨੰਗੇ ਨਹਾਉਂਦੇ ਹਨ? ਹਜ਼ਾਰਾਂ ਹੀ ਅਲਫ ਨੰਗੇ ਸਾਧ ਬੇਸ਼ਰਮੀ ਦੀਆਂ ਸਭ ਹੱਦਾਂ ਤੋੜ ਕੇ, ਸ਼ਰੇਆਮ ਤੁਰੇ ਫਿਰ ਰਹੇ ਹਨ। ਤੀਰਥਾਂ ਤੇ ਪੁੱਜੇ ਸ਼ਰਧਾਲੂ ਬੜੀ ਸ਼ਰਧਾ ਭਾਵਨਾ ਨਾਲ ਉਹਨਾਂ ਦੀ ਸੇਵਾ ਕਰਦੇ ਹਨ। ਪੁੱਤਰ ਪ੍ਰਾਪਤੀ ਦੀ ਇੱਛਾ ਰੱਖਣ ਵਾਲੀਆਂ ਅੰਨ੍ਹੀਆਂ ਸ਼ਰਧਾਲੂ ਬੀਬੀਆਂ, ਉਹਨਾਂ ਨਾਂਗੇ ਸਾਧਾਂ ਦੇ ਲਿੰਗ ਨੂੰ ਕੱਚੀ ਲੱਸੀ ਨਾਲ ਧੋਦੀਆਂ ਹਨ। ਉਸ ਗੰਦੀ ਹੋਈ ਲੱਸੀ ਨੂੰ ਅੰਮ੍ਰਿਤ ਜਾਣ ਕੇ ਪੀਂਦੀਆਂ ਹਨ। ਇਸ ਮੂਰਖਤਾ ਅਤੇ ਬੇਸ਼ਰਮੀ ਵਾਲੀ ਪੂਜਾ ਨੂੰ, ਧਰਮ ਦਾ ਅੰਗ ਜਾਣਕੇ, ਹਰ ਵੱਡੇ ਇਕੱਠ ਵਿਚ ਅਨੇਕਾਂ ਔਰਤਾਂ ਦੁਹਰਾਉਂਦੀਆਂ ਹਨ। ਹਾਂ ਜੀ ਸ਼ਿਵ ‘‘ਭਗਵਾਨ`` ਜੀ ਨੂੰ ਗੰਗਾ ਨਾਲ ਜਬਰ ਜਿਨਾਹ ਕਰਨ ਲਈ ਜਦੋਂ ਤਿਆਰ ਵੇਖਿਆ, ਉਸ ਵਕਤ ਗੰਗਾ ਆਪਣੀ ਇੱਜ਼ਤ ਬਚਾਉਣ ਲਈ ਵਿਸ਼ਨੂੰ ਦੇ ਚਰਨਾਂ ਨਾਲ ਲਿਪਟ ਗਈ। ਵਿਸ਼ਨੂੰ ਨੇ ਇਸ ਨੂੰ ਬਚਾਅ ਲਿਆ ਦੱਸਦੇ ਹਨ। ਆਹ ਜੋ ਹਜਾਰਾਂ ਬੂਬਨੇ ਸਾਧ ਅਲਫ ਨੰਗੇ ਹੋ ਕੇ ਗੰਗਾ ਵਿਚ ਡੁਬਕੀਆਂ ਲਾਉਂਦੇ ਨੇ, ਇਸ ਕਰਤੂਤ ਨੂੰ ਗੰਗਾ ਨਾਲ ਬਲਾਤਕਾਰ ਨਹੀਂ ਮੰਨਿਆ ਜਾਵੇਗਾ? ਇਸੇ ਗੰਗਾ ਨੂੰ ਮਾਤਾ ਭੀ ਆਖੀ ਜਾ ਰਹੇ ਹਨ ਇਸਦੇ ਸਾਹਮਣੇ ਨਗਨਤਾ ਦਾ ਤਾਂਡਵ ਨਾਚ? ਜੈ ਗੰਗਾ ਮਾਤਾ ਦੀ। ਬੋਲ ਗੰਗਾ ਮਈਆ ਕੀ ਜੈ। ਇਸ ਗੰਗਾ ਮਾਤਾ ਦੇ ਇਸ਼ਨਾਨ ਲਈ ਫਰਾਂਸ ਦੀ ਇਕ ਵੱਡੀ ਕੰਪਨੀ ਨੂੰ ਅਰਬਾਂ ਰੁਪੈ ਦਾ ਠੇਕਾ ਦੇ ਕੇ ਸਫਾਈ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਹਜਾਰਾਂ ਲੋਕ ਇਸ ਵਿਚ ਹੱਡੀਆਂ ਤਾਂ ਨਿਤ ਪਾਉਂਦੇ ਹੀ ਨੇ। ਬੇਅੰਤ ਲਾਸ਼ਾਂ ਭੀ ਇਸ ਵਿਚ ਸੁੱਟ ਕੇ ਚਲੇ ਜਾਂਦੇ ਹਨ, ਲੱਕੜਾਂ ਦੀ ਥੁੜ ਕਾਰਨ। ਰਿਸ਼ੀਕੇਸ ਹਰਿਦੁਵਾਰ ਵਿਖੇ ਗੰਗਾ ਦੀ ਪੂਜਾ ਭੀ ਹੋ ਰਹੀ ਹੈ। ਫੁੱਲ ਦੀਵੇ ਤੇ ਹੋਰ ਸਮਗਰੀ ਪਾਣੀ ਵਿਚ ਰੋਹੜ ਕੇ, ਇਸ ਨੂੰ ਪੂਜਾ ਮੰਨਿਆ ਜਾ ਰਿਹਾ ਹੈ। ਇਸੇ ਗੰਗਾ ਬੀਬੀ ਵਿਚ ਸੈਕੜੇ ਸ਼ਹਿਰਾਂ ਵਿਚੋਂ ਨਾਲੀਆਂ (ਸੀਵਰੇਜ) ਰਾਹੀਂ ਮਲ ਮੂਤਰ ਭੀ ਸੁਟਿਆ ਜਾਂਦਾ ਹੈ। ਇਸ ਵਿਚੋਂ ਬੰਨ੍ਹ ਮਾਰਕੇ, ਪਾਣੀ ਦਾ ਨਿਕਾਸ ਨਹਿਰਾਂ ਦੁਆਰਾ ਜਦੋਂ ਤੋਂ ਖੇਤਾਂ ਵੱਲ ਭੇਜਣਾ ਸ਼ੁਰੂ ਕੀਤਾ ਹੈ, ਖਾਸ ਕਰਕੇ ਟੀਹਰੀ ਬੰਨ੍ਹ ਲਾਇਆ ਹੈ। ਉਦੋਂ ਤੋਂ ਇਲਾਹਾਬਾਦ ਦੇ ‘‘ਪਵਿੱਤਰ ਤੀਰਥ`` ਤੇ ਸਾਧੂਆਂ ਮਹਾਤਮਾ ਲਈ ਇਸ਼ਨਾਨ ਕਰਨਾ, ਅਪਵਿੱਤਰ ਹੋ ਗਿਆ ਹੈ। ਉਥੇ ਹੁਣ ਕੇਵਲ ਸ਼ਹਿਰਾਂ ਦੇ ਨਿਕਾਸ ਵਾਲਾ ਗੰਦਾ ਪਾਣੀ ਹੀ ਜਾਂਦਾ ਹੈ। ਸਾਧਾਂ ਨੇ ਸਰਕਾਰ ਨੂੰ ਧਮਕੀ ਦਿੱਤੀ ਹੈ ‘‘ਅਗਰ ਗੰਗਾ ਮੇਂ ਸਾਫ ਪਾਣੀ ਨਾ ਛੋੜਾ ਗਿਆ ਤੋ..ਤੋ.. ਹਮ ਇਸ਼ਨਾਨ ਨਹੀ ਕਰੇਂਗੇ। ਔਰ ਹਮਾਰਾ ਪ੍ਰਕੋਪ ਸਰਕਾਰ ਕੇ ਲੀਏ ਭਾਰੀ ਪੜੇਗਾ``। ਇਸ ਗੰਗਾ ਜਮਨਾ ਗੋਦਾਵਰੀ ਸਰਸਵਤੀ (ਫਰਜ਼ੀ ਨਦੀ) ਗੋਮਤੀ, ਕੰਵਾਰੀ ਆਦਿ ਭਾਰਤੀ ਦਰਿਆਵਾਂ ਦੇ ਨਾਮ ਔਰਤਾਂ ਵਾਲੇ ਹਨ। ਇਧਰ ਪੰਜਾਬ ਵੱਲ ਝਾਤੀ ਮਾਰੋ; ਸਤਲੁਜ ਬਿਆਸ ਜੇਹਲਮ ਝਨਾ ਆਦਿ ਸਾਰੇ ‘‘ਪੁਰਖ`` ਰੂਪ ਨਾਮ ਹਨ। ਇਸ ਵਖਰੇਵੇਂ ਤੋਂ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਹੈ ਕਿ ਹਿੰਦੂਆਂ ਅਤੇ ਭਾਰਤ ਨਾਲੋਂ ਪੰਜਾਬ ਅਤੇ ਸਿੱਖਾਂ ਦਾ ਸਭ ਕੁਝ ਨਿਰਾਲਾ ਹੈ ਵੱਖਰਾ ਹੈ। ਸਮੇਤ ਦਰਿਆਵਾਂ ਦੇ। ਗੁਰੂ ਸਾਹਿਬ ਨੇ ਬੜੀ ਕੋਸ਼ਿਸ਼ ਕੀਤੀ ਕਿ ਇਹਨਾਂ ਨਦੀਆ (ਦੇਵੀਆਂ) ਨਾਲ ਦਰਿਆਵਾਂ ਦਾ ਸੰਗਮ ਕਰਵਾ ਦੇਈਏ ਤਾਂ ਕਿ ਉੱਨਤ ਤੇ ਨਵੀਂ ਸੱਭਿਅਤਾ ਪ੍ਰਫੁੱਲਤ ਹੋ ਸਕੇ। ਅਫਸੋਸ ਕਿ ਇਸ ਤਰ੍ਹਾਂ ਨਹੀਂ ਹੋ ਸਕਿਆ। ਭਾਰਤ ਸਰਕਾਰ ਦੀ ਸਾਜਿਸ਼ ਤਹਿਤ ਜਮਨਾ ਮਈਆ ਨੇ ਸਤਲੁਜ ਨੂੰ, ਆਪਣਾ ਪਿਛਲੱਗ ਬਣਾ ਲਿਆ ਹੈ। ਵਿਚਾਰਾ ਕਮਜ਼ੋਰ ਬੁੱਢਾ, ਬੇਬਸ ਹੋਇਆ ਜਮਨਾ ਦੀਆਂ ਧੋਖੇਬਾਜ਼Lੀਆਂ, ਤੇ ਮੋਮੋ ਠੱਗਣੀਆਂ ਦਾ ਸ਼ਿਕਾਰ ਹੋ ਚੁੱਕਿਆ ਹੈ। ਜਮੁਨਾ ਸਤਲੁਜ ਲਿੰਕ ਨਹਿਰ ਪੰਜਾਬੀ ਦੀ ਬਰਬਾਦੀ ਦਾ ਐਲਾਨ ਹੀ ਤਾਂ ਹੈ। ਬੜੀਆਂ ਖਤਰਨਾਕ ਹਨ ਇਹ ਦੇਵੀਆਂ ਮਾਈਆਂ, ਆਪਣੇ ਰੂਪ ਜਾਦੂ ਨਾਲ ਬੁੱਢਿਆਂ ਨੂੰ ਭੀ ਘੱਟੇ ਰੋਲ ਸਕਦੀਆਂ ਜੇ। ਇਹਨਾਂ ਪੌਰਾਣਕ ਦੇਵੀਆਂ ਦਾ ਆਧੁਨਿਕ ਖਾਸਾ ਲੈ ਕੇ ਮੁੜ ਇੱਕ ਦੇਵੀ ਪ੍ਰਗਟ ਹੋਈ ਸੀ। ਦੇਵਤਿਆਂ ਦੀ ਸਭਾ ਵਿਚ, ਸਰਬਸੰਮਤੀ ਨਾਲ ਉਸਨੂੰ, ‘‘ਵਿਸ਼ਨੂੰ ਭਗਵਾਨ`` ਜੀ ਨੇ, ‘‘ਦੁਰਗਾ ਮਾਤਾ`` ਕਹਿਕੇ ਨਿਵਾਜਿਆ ਸੀ। ਇਸ ਮਾਡਰਨ ਦੁਰਗਾ ਕੋਲ, ਸਰਾਪ ਦੇ ਕੇ ਭਸਮ ਕਰ ਦੇਣ ਦੀ ਪੂਰੀ ਸਮਰੱਥਾ ਸੀ। ਅਪਣੇ ‘ਪ੍ਰਕੋਪ ਅਤੇ ਸਰਾਪ`` ਨਾਲ, ਖਾਲਸਾ ਪੰਥ ਨੂੰ ਸਾੜ ਕੇ ਸੁਆਹ ਕਰ ਦਿੱਤਾ ਗਿਆ। ਹਥਿਆਰਾਂ ਦੀ ਮਾਰ ਇੱਕ ਜਨਮ ਤਕ ਹੀ ਹੁੰਦੀ ਹੈ। ਸਰਾਪ ਦੀ ਮਾਰ ਤਾਂ ‘‘ਇੱਕੀ ਕੁਲਾਂ, ਜਾਂ ਜਨਮਾਂ ਜਨਮਾਂ`` ਤੱਕ ਭੀ ਚਲਦੀ ਰਹਿ ਸਕਦੀ ਹੈ। ਅਧੁਨਿਕ ਦੇਵ ਸਭਾ, ਭਾਰਤੀ ਪਾਰਲੀਮੈਂਟ, ਦੁਰਗਾ ਦੇਵੀ, ਇੰਦਰਾ ਗਾਂਧੀ। ਇੰਦਰਾ ਨੂੰ ਦੁਰਗਾ ਦਾ ਖਿਤਾਬ ਦੇਣ ਵਾਲਾ ਦੇਵਤਾ ਵਿਸ਼ਨੂੰ, ਅਟੱਲ ਬਿਹਾਰੀ ਵਾਜਪਾਈ। ਦਰਬਾਰ ਸਾਹਿਬ ਤੇ ਹਮਲੇ ਤੋਂ ਪਹਿਲਾਂ ਤੇ ਬਾਦ ਵਿਚ ਲਗਾਤਾਰ ਸਿੱਖਾਂ ਉਤੇ ਪ੍ਰਕੋਪ ਅਤੇ ਸਰਾਪ ਦਾ ਅਸਰ ਬਾਦਸਤੂਰ ਜਾਰੀ ਹੈ, ਕਿੰਨੀ ਦੇਰ ਰਹੇਗਾ? ..... ਕਈ ਹਥਿਆਰ ਹਨ ਵਿਰੋਧੀ ਨੂੰ ਖਤਮ ਕਰਨ ਦੇ। ਬਹੁਤੀ ਪ੍ਰਸੰਸਾ ਕਰਕੇ, ਐਸ਼ਪ੍ਰਸਤੀ ਦੇ ਸਾਰੇ ਸਾਧਨ ਦੇ ਕੇ, ਹੌਸਲਾ ਹੀਣ ਕਰਕੇ, ਅਗਿਆਨਤਾ ਵਿਚ ਰੱਖਕੇ, ਆਰਥਿਕ ਤੌਰ ਤੇ ਕਮਜੋਰ ਕਰਕੇ, ਨਸਲ ਵਿਗਾੜ ਕੇ ਜਾਂ ਫਿਰ ਨਸਲਕੁਸ਼ੀ ਕਰਕੇ। ਸਿੱਖਾਂ ਕੋਲ ਗੁਰੂ ਦਾ ਬਖਸ਼ਿਆ ਗੁਰੂਬਾਣੀ ਰੂਪ ਮਹਾਨ ਖਜਾਨਾ ਹੈ। ਸਿੱਖ ਇਸ ਤੋਂ ਸੱਖਣਾ ਹੈ। ਗੁਰਬਾਣੀ ਬਾਰੇ ਆਮ ਸਿੱਖ ਨੂੰ ਕੋਈ ਗਿਆਨ ਨਹੀਂ ਹੈ। ਪ੍ਰਚਾਰਕ ਟੋਲੇ ਪੌਰਾਣਕ ਕਥਾਵਾਂ ਵਿਚ ਗਰਕ ਹੋ ਗਏ ਹਨ। ਕਿਉਂਕਿ ਉਹਨਾਂ ਨੂੰ ਸਮੇਂ ਦੇ ਹਾਣੀ ਪ੍ਰਚਾਰਕ ਬਣਾਉਣ ਲਈ, ਸਿੱਖ ਮੁਖੀਆਂ ਨੇ ਕੋਈ ਉਪਰਾਲਾ ਹੀ ਨਹੀਂ ਕੀਤਾ। ਨੜਿਨਵੇਂ ਪ੍ਰਤੀਸ਼ਤ ਪ੍ਰਚਾਰਕ, ਸ਼ਕਲ ਤੋਂ ਸਿੱਖਾਂ ਦੇ ਪ੍ਰਚਾਰਕ ਹਨ। ਵੈਸੇ ਉਹ ਹਿੰਦੂ ਮਤ ਦਾ ਪ੍ਰਚਾਰ ਹੀ ਕਰ ਰਹੇ ਹਨ। ਸਿੱਖਾਂ ਦੇ ਰਾਜਸੀ ਲੀਡਰ, ਹਾਰ ਸਵੀਕਾਰ ਕਰ ਚੁੱਕੇ ਹਨ। ਆਮ ਸਿੱਖ ਸਮਾਜ ਵਿਚੋਂ ਆਪਣਾ ਆਧਾਰ ਗੁਆ ਚੁਕੇ ਹਨ। ਇਹਨਾਂ ਬੱਚੇ ਖਾਣੀਆਂ ਡਾਇਣਾਂ ਨੇ ਅੱਗੋਂ ਨੌਜਵਾਨਾਂ ਦੀ ਲੀਡਰਸ਼ਿਪ (ਦੂਜੀ ਕਤਾਰ) ਪੈਦਾ ਹੀ ਨਹੀਂ ਹੋਣ ਦਿੱਤੀ। ਗੁਰਦਵਾਰੇ ਕੇਵਲ ਪੂਜਾ ਸਥਾਨ ਬਣ ਗਏ ਹਨ। ਗੁਰੂ ਗ੍ਰੰਥ ਸਾਹਿਬ ਰੂਪੈ ਕਮਾਉਣ ਦਾ ਸਾਧਨ ਮਾਤਰ ਰਹਿ ਗਏ ਹਨ। ਗੰਗਾ ਮਈਆ ਬਾਰੇ ਗੁਰਬਾਣੀ ਦਾ ਕੀ ਫੈਸਲਾ ਹੈ ਆਓ, ਪ੍ਰਮਾਣਾ ਦੁਆਰਾ ਪਰਖੀਏ - ਅਸੁ ਦਾਨ, ਗਜ ਦਾਨ, ਸਿਹਜਾ ਨਾਰੀ ਭੂਮਿ ਦਾਨ, ਐਸੋ ਦਾਨੁ ਨਿਤ ਨਿਤਹਿ ਕੀਜੈ।। ਆਤਮ ਜਉ ਨਿਰਮਾਇਲ ਕੀਜੈ, ਆਪ ਬਰਾਬਰਿ ਕੰਚਨੁ ਦੀਜੈ, ਰਾਮ ਨਾਮ ਸਰਿ ਤਊ ਨ ਪੂਜੇ।। (973) ਬਨਾਰਸ (ਕਾਂਸ਼ੀ) ਆਦਿ ਤੀਰਥਾਂ ਤੇ ਜਾ ਕੇ ਤਪ ਸਾਧਨਾ ਕਰਦੇ ਹਨ। ਇਹ ਕੰਮ ਜਿੰਦਗੀ ਵਿਚ ਕਿਸੇ ਲੇਖੇ ਨਹੀਂ ਹਨ। ਉਲਟੇ ਕੰਮਾ ਨਾਲ ਕਿਸੇ ਦਾ ਰਾਈ ਮਾਤਰ ਭਲਾ ਨਹੀ ਹੁੰਦਾ। ਇਸੇ ਤਰਾਂ ਜੀਵਨ ਬਰਬਾਦ ਕਰ ਲੈਂਦੇ ਹਨ। ਕੋਈ ਅਗਨੀ ਵਿਚਕਾਰ ਬੈਠ ਕੇ ਧੂਣੀਆਂ ਤਾਪਦਾ ਹੈ। ਕੋਈ ਅੱਗ ਵਿਚ ਸੜਕੇ ਹੀ ਜਾਨ ਗਵਾ ਲੈਂਦਾ ਹੈ। ਕਈ ਸਾਰੇ ਲੋਕ ਪ੍ਰਾਯਯਾਮ ਦੇ ਢੰਗਾ ਦੁਆਰਾ ਉਮਰ ਲੰਮੀ ਕਰਨ ਦੀ ਫਜੂਲ ਕਿਰਿਆ ਵਿਚ ਸਮਾਂ ਗਵਾ ਦਿੰਦੇ ਹਨ। ਜੇ ਕੋਈ ਚੰਗਾ ਕੰਮ ਹੀ ਨਾ ਕੀਤਾ ਲੰਮੀ ਉਮਰ ਦਾ ਕੀ ਕਰਨਾ ਹੋਇਆ? ਕਈ ਅਮੀਰ ਲੋਕ ਅਸਮੇਧ ਜੱਗ ਕਰਦੇ ਹਨ (ਜੱਗ ਬਾਰੇ ‘‘ਜ`` ਖੰਡ ਵਿਚ ਵਿਸਥਾਰ ਨਾਲ ਲਿਖਿਆ ਗਿਆ ਹੈ ਉਥੇ ਵੇਖੋ) ਆਪਣੇ ਵਜਨ ਜਿੰਨਾ ਸੋਨਾ ਗੁਪਤ ਤਰੀਕੇ ਦਾਨ ਕੋਈ ਭਾਵੇਂ ਕਰਦਾ ਫਿਰੇ। ਆਪਣਾ ਨਾਮ ਪ੍ਰਗਟ ਨਾ ਕਰੇ। ਇਹ ਸਾਰੇ ਕੰਮ ਬਾਹਰੀ ਵਿਖਾਵਾ ਹੈ। ਪਰਉਪਕਾਰ ਵਾਲੀ ਗੁਰਮੁਖਾਂ ਵਾਲੀ ਜਿੰਦਗੀ ਦਾ ਤਾਂ ਇਹਨਾਂ ਕਰਮਕਾਂਡਾਂ ਵਿਚ ਲੇਸ ਮਾਤਰ ਭੀ ਨਹੀਂ ਹੈ। ਹੇ ਪਾਖੰਡੀ ਮਨੁੱਖ ਛੱਡ ਦੇ, ਛਡਦੇ ਇਹ ਵਾਧੂ ਦੇ ਕੂੜ ਕਰਮ। ਤੇਰੇ ਅੰਦਰ ਤਾਂ ਈਰਖਾ ਦਵੈਸ਼ ਕਪਟ ਫਰੇਬ ਭਰਿਆ ਪਿਆ ਹੈ। ਉਪਰੋਂ ਵਿਖਾਵੇ ਲਈ ਧਾਰਮਕ ਦਿਸਦੇ ਕੰਮ ਕਰੀ ਜਾ ਰਿਹਾ ਹੈ। ਮਨ ਨੂੰ ਸਾਫ ਕਰ, ਧੋਖਾ ਫਰੇਬ ਨਿੰਦਾ ਸਾੜਾ ਬੇਈਮਾਨੀ, ਜਾਤੀ ਨਫਰਤ ਆਦਿ ਵਰਗੇ ਕੰਮ ਤਿਆਗ ਦੇਹ। ਸਿਰਫ ਤੇ ਸਿਰਫ ਰੱਬ ਜੀ ਦੇ ਗੁਣ ਗਾਉਂਦਾ ਰਹੁ, ਅਸਲੀ ਕੰਮ ਇਹੀ ਹੈ। ਜੇ ਕੋਈ ਗੰਗਾ ਤੇ ਇਸ਼ਨਾਨ ਕਰਦਾ ਰਹੇ, ਗੋਦਾਵਰੀ ਵਿਚ ਚੁੱਭੀਆਂ ਲਾਉਂਦਾ ਫਿਰੇ, ਕੁੰਭ ਮੌਕੇ ਤੇ ਨ੍ਹਾਵੇ, ਕੇਦਾਰ ਨਾਥ ਭੀ ਦਰਸ਼ਨ ਕਰੇ। ਗੋਮਤੀ ਨਦੀ ਵਿਚ ਅਨੇਕ ਵਾਰ ਇਸ਼ਨਾਨ ਕਰੇ। ਇਹਨਾਂ ਤੀਰਥਾਂ ਤੇ ਪਾਣੀ ਵਿਚ ਖਲੋਕੇ ਹਜਾਰਾਂ ਗਊੁਆਂ ਭੀ ਦਾਨ ਕਰ ਦੇਵੇ। ਹੋਰ ਕਰੋੜਾਂ ਤੀਰਥਾਂ ਤੇ ਭਟਕਦਾ ਫਿਰੇ, ਹਿਮਾਲਾ ਪਰਬਤ ਦੀਆਂ ਬਰਫੀਲੀਆਂ ਗੁਫਾਵਾਂ ਵਿਚ ਸਰੀਰ ਨੂੰ ਗਾਲ ਲਵੇ....। ਅਜਿਹੇ ਅਣਗਿਣਤ ਕਰਮ ਕਿਸੇ ਲੇਖੇ ਵਿਚ ਨਹੀਂ ਹਨ। ਇਹਨਾਂ ਨਾਲ ਮਨੁੱੱਖਤਾ ਦਾ ਕੋਈ ਕਲਿਆਣ ਨਹੀਂ ਹੋਣ ਲੱਗਾ। ਬਹੁਤ ਸਾਰੇ ਘੋੜੇ ਦਾਨ ਜੇ ਕੋਈ ਕਰੇ, ਹਾਥੀ ਭੀ ਦਾਨ ਕਰ ਦੇਵੇ। ਸ਼ਿੰਗਾਰ ਕਰਕੇ ਸੁੰਦਰ ਜਵਾਨ ਪਤਨੀ ਭੀ ਦਾਨ ਕਰੇ। ਆਪਣੀ ਜ਼ਮੀਨ ਦਾਨ ਵਿਚ ਦੇ ਦੇਵੇ। ਅਜਿਹੇ ਦਾ ਹਰ ਰੋਜ਼ ਹੀ ਕਰਦਾ ਰਹੇ ਤਾਂ ਭੀ ਕਿਸੇ ਲੇਖੇ ਵਿਚ ਨਹੀ ਹਨ। ਨਿਉਲੀ ਕਰਮਾ ਦੁਆਰਾ ਪੇਟ ਦੀ ਸਫਾਈ ਜਿੰਨੀ ਮਰਜ਼ੀ ਕਰ ਲਵੇ। ਆਪਣੇ ਸਰੀਰ ਬਰਾਬਰ ਤੋਲ ਕੇ ਸੋਨਾ ਦਾਨ ਭੀ ਕਰ ਦੇਵੇ। ਇਹ ਕੀਤਾ ਗਿਆ ਰੱਬ ਜੀ ਦੀ ਯਾਦ ਮੁਕਾਬਲੇ ਰਾਈ ਮਾਤਰ ਭੀ ਨਹੀ ਹੈ। ਗੁਰਬਾਣੀ ਨੇ ਕਿਸੇ ਹਿੰਦੂ ਤੀਰਥ ਨੂੰ ਮਾਨਤਾ ਨਹੀਂ ਦਿੱਤੀ। ਇਹਨਾਂ ਲੁੱਟ ਦੇ ਕੇਂਦਰਾਂ ਨੂੰ ਬੜੀ ਬੇਬਾਕੀ ਨਾਲ ਰੱਦ ਕੀਤਾ ਹੈ। ਸਾਡਾ ਪ੍ਰਚਾਰਕ ਟੋਲਾ ਇਹਨਾਂ ਨਦੀਆ ਦੇ ਹੀ ਗੁਣ ਗਾਈ ਜਾ ਰਿਹਾ ਹੈ। ਇਹਨਾਂ ਦੇਵੀਆ ਦੇਵਤਿਆਂ ਦੇ ਗੁਣ ਗਾਇਨ ਕਰੀ ਜਾ ਰਿਹਾ ਹੈ। ਬਹੁਤ ਸਾਰੇ ਕਾਲਪਨਿਕ ਤੀਰਥ ਗੁਰੂ ਘਰਾਂ ਨਾਲ ‘‘ਕਿੱਲ ਪੱਤੀਆ ਲਾ ਕੇ`` ਜੋੜ ਦਿੱਤੇ ਗਏ ਹਨ। ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੂਰਖ ਪੁਜਾਰੀ (ਅਖੌਤੀ ਜਥੇਦਾਰ ਤੇ ਲੀਡਰ) ਅਠਸਠ ਨਾਮ ਦਾ ਇੱਕ ਥਾਂ ਥਾਪਕੇ ਉਸਨੂੰ ਅਠਾਹਠ ਤੀਰਥ ਮੰਨੀ ਤੇ ਪ੍ਰਚਾਰੀ ਜਾ ਰਹੇ ਹਨ। ਜਿਨ੍ਹਾਂ ਤੀਰਥਾਂ ਤੇ ਖਾਕ ਛਾਨਣੋ ਸਤਿਗੁਰੂ ਜੀ ਨੇ ਰੋਕਿਆ ਹੈ। ਜਿਨ੍ਹਾਂ ਤੀਰਥ ਸਿੱਖਾਂ ਨੇ ਆਪਣੇ ਗੁਰਦਵਾਰਿਆਂ ਵਿਚ ਲਿਆ ਬਿਠਾਏ ਹਨ। ਆਮ ਸਿੱਖ, ਗਿਆਨ ਤੋਂ ਖਾਲੀ ਲਗਾਤਾਰ ਲੁੱਟਿਆ ਜਾ ਰਿਹਾ ਹੈ। ਲਓ ਜੀ ਤੀਰਥ ਇਸ਼ਨਾਨ ਬਾਰੇ ਗੁਰਬਾਣੀ ਵਿਚੋਂ ਹੋਰ ‘ਹੁਕਮਨਾਮੇ`` ਪ੍ਰਾਪਤ ਕਰ ਲਈਏ। ਪੜ੍ਹੋ - ਗੁਰਦੇਵ ਤੀਰਥੁ ਅੰਮ੍ਰਿਤੁ ਸਰੋਵਰੁ ਗੁਰ ਗਿਆਨੁ ਮਜਨੁ ਅਪਰੰਪਰਾ।। (250) ਹੇ ਭਾਈ ਗੁਰੂ ਹੀ ਮਹਾਨ ਤੀਰਥ ਹੈ, ਗੁਰੂ ਗਿਆਨ ਦਾ ਸਾਗਰ ਹੈ। ਇਸ ਗਿਆਨ ਜਲ ਨਾਲ ਆਤਮਾ ਨੂੰ ਇਸ਼ਨਾਨ ਕਰਵਾਓ। ਵਿਕਾਰਾਂ ਨੂੰ ਬਾਹਰ ਕੱਢ ਸੁਟੋ, ਇਹ ਇਸ਼ਨਾਨ ਪਰ੍ਹੇ ਤੋਂ ਪਰ੍ਹੇ ਉਤੱਮ ਹੈ। ਗੁਰ ਦਰੀਆਉ ਸਦਾ ਜਲੁ ਨਿਰਮਲੁ, ਮਿਲਿਆ ਦੁਰਮਤਿ ਮੈਲੁ ਹਿਰੈ।। (1329) ਹੇ ਗੁਰਸਿੱਖੋ ! ਸਤਿਗੁਰੂ ਗਿਆਨ ਦਾ ਦਰਿਆ ਹੈ, ਇਸ ਗਿਆਨ ਦਰਿਆ ਵਿਚ ਇਸ਼ਨਾਨ ਕੀਤਿਆਂ ਭੈੜੀ ਮੱਤ ਅਦਰੋਂ ਧੋਈ ਜਾਂਦੀ ਹੈ। ਵਿਕਾਰਾਂ ਨਾਲ ਭਰਿਆ ਮਨੁੱਖ ਸਵੱਛ ਮਨ ਵਾਲਾ ਹੋ ਜਾਂਦਾ ਹੈ। ਪਾਪ ਕਰਰਿ ਪੰਚਾ ਕੇ ਬਸਿ ਰੇ।। ਤੀਰਥਿ ਨਾਇ ਕਹਰਿ ਸਭਿ ਉਤਰੇ।। (1348) ਹੇ ਭਾਈ ! ਪੰਜ ਵਿਕਾਰਾਂ ਦੇ ਅਧੀਨ ਹੋ ਕੇ ਪਾਪ ਕਰਦਾ ਹੈ। ਫਿਰ ਤੀਰਥਾਂ ਤੇ ਇਸਨਾਨ ਕਰਕੇ ਝੂਠਾ ਦਾਹਵਾ ਕਰਦਾ ਹੈ ਕਿ ਸਾਰੇ ਪਾਪ ਧੋ ਦਿੱਤੇ ਗਏ? ਪਾਣੀ ਨਾਲ ਪਾਪ ਨਹੀ ਧੋਏ ਜਾ ਸਕਦੇ। ਗੰਗਾ ਜਲੁ ਗੁਰ ਗੋਬਿੰਦ ਨਾਮ ।। ਜੋ ਸਿਮਰੈ ਤਿਸਕੀ ਗਤਿ ਹੋਵੈ, ਪੀਵਤ ਬਹੁੜਿ ਨ ਜੋਨਿ ਭ੍ਰਮਾਮ।। (1137) ਹੇ ਭਾਈ ! ਗੰਗਾ ਜਲ ਵਾਹਿਗੁਰੂ ਦੀ ਯਾਦ ਹੈ। ਜੋ ਮਨੁੱਖ ਪਰਮੇਸ਼ਰ ਨੂੰ ਹਿਰਦੇ ਵਸਾ ਲੈਂਦਾ ਹੈ, ਉਸ ਨੇ ਸਮਝੋ ਅਸਲੀ ਗੰਗਾ ਜਲ ਪੀ ਲਿਆ। ਵਾਹਿਗੁਰੂ ਹਿਰਦੇ ਵਿਚ ਹੋਵੇ ਤਾਂ ਜਨਮ ਮਰਨ ਦੇ ਸਾਰੇ ਸੰਕਟ ਡਰ ਆਦਿ ਮਿਟ ਜਾਂਦੇ ਹਨ। ਮੁੰਡਿ ਮੁੰਡਾਹਿਐ ਜੇ ਗੁਰੁ ਪਾਈਐ ਹਮ ਗੁਰੁ ਕੀਨੀ ਗੰਗਾਤਾ ।। ਤ੍ਰਿਭਵਣ ਤਾਰਣਹਾਰੁ ਸੁਆਮੀ ਏਕੁ ਨ ਚੇਤਸਿ ਅੰਧਾਤਾ ।। (155) ਹੇ ਭਾਈ ਤੁਸੀਂ ਲੋਕ ਗੰਗਾ ਕਿਨਾਰੇ ਜਾ ਕੇ ਆਪਣੇ ਵਾਲ ਕਟਾਉਂਦੇ ਹੋ। ਭਰਮ ਵਿਚ ਪੈ ਗਏ ਹੋ ਕਿ ਸ਼ਾਇਦ ਇਸ ਤਰ੍ਹਾਂ ਗੰਗਾ ਮਾਤਾ ਪਰਸੰਨ ਹੋਵੇਗੀ। ਜੀ ਨਹੀਂ ਤੁਸੀਂ ਕੁਰਾਹੇ ਪੈ ਗਏ ਹੋ, ਨਦੀਆਂ ਤੇ ਤੀਰਥਾਂ ਤੇ ਜਾ ਕੇ ਸਿਰ ਮਨਾਉਣਾ ਉੱਕਾ ਹੀ ਮੂਰਖਤਾ ਹੈ। ਅਸੀ ਤਾਂ ਨਿਰੰਕਾਰ ਜੀ ਨੂੰ ਆਪਣਾ ਗੁਰੂ ਮੰਨਿਆ ਹੋਇਆ ਹੈ। ਉਸ ਵਾਹਿਗੁਰੂ ਨੂੰ ਵਾਲ ਨਹੀਂ ਮਨ ਅਰਪਣ ਕਰੀਦਾ ਹੈ। ਉਹ ਨਿਰੰਕਾਰ ਤਿੰਨਾਂ ਲੋਕਾਂ ਨੂੰ ਤਾਰਨ ਦੇ ਸਮਰੱਥ ਹੈ। ਅੰਨ੍ਹੇ ਲੋਕੀਂ ਇੱਕ ਰੱਬ ਨੂੰ ਛੱਡਕੇ ਦਰਿਆਵਾਂ ਨਦੀਆਂ ਤੇ ਧੱਕੇ ਖਾ ਰਹੇ ਹਨ। ਜੋ ਕਿਸੇ ਲੇਖੇ ਵਿਚ ਨਹੀਂ। ਪਰ ਉਪਕਾਰ ਵਾਲਾ ਨੇਕ ਜੀਵਨ ਹੀ ਲੇਖੇ ਵਿਚ ਹੋਵੇਗਾ। ਗੰਗਾ ਜਮੁਨਾ ਗੌਦਾਵਰੀ ਸਰਸੁਤੀ, ਤੇ ਕਰਹਿ ਉਦਮੁ ਧੂਰਿ ਸਾਧੂ ਕੀ ਤਾਈ ।। ਕਿਲਵਿਖ ਮੈਲੁ ਭਰੇ, ਪਰੇ ਹਮਰੈ ਵਿਚਿ, ਹਮਰੀ ਮੈਲੁ ਸਾਧੂ ਕੀ ਧੂਰਿ ਗਵਾਈ ।। .... ਜਹਰਨਵੀ ਤਪੈ ਭਾਗੀਰਥਿ ਆਣੀ, ਕੇਦਾਰੁ ਥਾਪਿਓ ਮਹਸਾਈ ।। ਕਾਂਸੀ ਕ੍ਰਿਸਨੁ ਚਰਾਵਤ ਗਾਊ ਮਿਲਿ ਹਰਿ ਜਨ ਸੋਭਾ ਪਾਈ ।। ਜਿਤਨੇ ਤੀਰਥ ਦੇਵੀ ਥਾਪੇ ਸਭਿ ਤਿਤਨੇ ਲੋਚਹਿ ਧੂਰਿ ਸਾਧੂ ਕੀ ਤਾਈ ।। (1263) ਹੇ ਗੁਰਸਿੱਖੋ ! ਗੰਗਾ ਜਮੁਨਾ ਗੋਦਾਵਰੀ ਆਦਿ ਆਪਣੇ ਆਪ ਵਿਚ ਕੁਛ ਭੀ ਨਹੀਂ ਹਨ। ਸਗੋਂ ਉਹ ਤਾਂ ਜੀਵਨ ਵਾਲੇ ਨੇਕ ਪੁਰਖਾਂ ਦੇ ਚਰਨਾਂ ਦੀ ਧੂੜੀ ਲੈਣਾ ਲੋਚਦੀਆਂ ਹਨ। ਉਹਨਾਂ ਤੀਰਥਾਂ ਵਿਚ ਤਾਂ ਅਥਾਹ ਮੈਲ ਹੈ (ਕਹਾਣੀਆਂ ਮੁਤਾਬਕ ਬੁਰਾਈ ਜੁੜੀ ਹੋਈ ਹੈ) ਉਸ ਮੈਲ ਨੂੰ ਕੱਟਣ ਲਈ ਇਹ ਨਦੀਆਂ ਸਾਧੂਆਂ (ਗੁਰਮੁਖਾਂ) ਦੇ ਚਰਨ ਪਰਸਣ ਲਈ ਬੇਤਾਬ ਹਨ। ਗੰਗਾ ਨਾਲਂੋ ਤਾਂ ਭਗੀਰਥ ਹੀ ਵੱਡਾ ਹੈ ਜੋ ਉਸਨੂੰ ਬੇਨਤੀ ਕਰਕੇ ਧਰਤੀ ਤੇ ਲਿਆਇਆ। ਕੇਦਾਰ ਨਾਥ ਭੀ ਸਾਧੂਆਂ ਦੇ ਕਾਰਨ ਹੈ। ਇਹ ਅਸਥਾਨ ਸ਼ਿਵ ਨਾਲ ਸਬੰਧਤ ਹੈ। ਕਾਂਸ਼ੀ ਵਿਚ ਕ੍ਰਿਸ਼ਨ ਗਊਆਂ ਚਾਰਦਾ ਰਿਹਾ, ਉਸ ਕਾਰਣ ਇਹ ਅਸਥਾਨ ਪ੍ਰਸਿੱਧ ਹੋ ਗਿਆ। ਜਿਤਨੇ ਭੀ ਤੀਰਥ ਮੌਜੂਦ ਹਨ। ਦੇਵੀਆਂ ਦੇਵਤਿਆਂ ਦੇ ਨਾਮ ਨਾਲ ਜੁੜੇ ਹੋਏ ਹਨ। ਇਹ ਸਾਰੇ ਨੇਕ ਇਨਸਾਨਾਂ ਕਾਰਨ ਹਨ। ਪਾਣੀ ਦੀ ਤੀਰਥ ਦੀ ਆਪਣੀ ਕੋਈ ਪਵਿੱਤਰਤਾ ਨਹੀਂ ਹੋਇਆ ਕਰਦੀ। ਸਾਰੇ ਤੀਰਥ ਸਾਧੂਆਂ (ਗੁਰਮੁਖਾਂ) ਦੇ ਚਰਨਾਂ ਦੀ ਧੂੜੀ ਲੋਚਦੇ ਹਨ। ਗੰਗਾ ਗਇਆ ਗੋਦਾਵਰੀ ਸੰਸਾਰ ਕੇ ਕਾਮਾ ।। ਨਾਰਾਇਣ ਸੁਪ੍ਰਸੰਨ ਹੋਇ ਤ ਸੇਵਕੁ ਨਾਮਾ ।। (1196) ਹੇ ਭਾਈ ! ਗੰਗਾ, ਗਇਆ, ਗੋਦਾਵਰੀ ਆਦਿ ਨਦੀਆਂ ਦਾ ਇਸ਼ਨਾਨ ਤੇ ਪੂਜਾ ਨਾਸਮਝ ਸੰਸਾਰੀ ਲੋਕਾਂ ਦੇ ਕੰਮ ਹਨ। ਮਂੈ (ਨਾਮਦੇਵ) ਤਾਂ ਕੇਵਲ ਨਿਰੰਕਾਰ ਨੂੰ ਪਰਸੰਨ ਕਰ ਲੈਣ ਵਿਚ ਵਿਸ਼ਵਾਸ਼ ਰੱਖਦਾ ਹਾਂ। ਇਹ ਦੇਵ ਤੀਰਥਾਂ ਨਾਲ ਮੇਰਾ ਕੋਈ ਵਾਸਤਾ ਨਹੀਂ ਹੈ। ਤੀਰਥੁ ਹਮਰਾ ਹਰਿ ਕੋ ਨਾਮੁ ।। ਗੁਰਿ ਉਪਦੇਸਿਆ ਤਤੁ ਗਿਆਨੁ ।। (1142) ਹੇ ਭਾਈ ! ਵਾਹਿਗੁਰੂ ਦੀ ਯਾਦ ਹੀ ਸਾਡਾ ਅਸਲ ਤੀਰਥ ਹੈ। ਸਾਨੂੰ ਸਤਿਗੁਰੂ ਜੀ ਨੇ ਇਹ ਸਿਰੇ ਦੀ ਗੱਲ ਨਿਚੋੜ ਦੀ ਵਿਚਾਰ ਸਮਝਾ ਦਿੱਤੀ ਹੈ। ਇਹ ਗੁਰੂ ਦਾ ਗਿਆਨ ਹੀ ਵੱਡਾ ਤੀਰਥ ਹੈ। ਚਰਣੋਦਕੁ ਹੋਇ ਸੁਰਸਰੀ ਤਜਿ ਬੈਕੁੰਠ ਧਰਤਿ ਵਿਚਿ ਆਈ ।। ਨਉ ਸੈ ਨਦੀ ਨੜਿੰਨਵੈ ਅਠਸਰਿ ਤੀਰਥਿ ਅੰਗਿ ਸਮਾਈ ।। ਤਿਹੁ ਲੋਈ ਪਰਵਾਣੁ ਹੈ ਮਹਾਦੇਵ ਲੈ ਸੀਸ ਚੜਾਈ ।। ਦੇਵੀ ਦੇਵ ਸਰੇਵਦੇ ਜੈ ਜੈ ਕਾਰ ਵਡੀ ਵਡਿਆਈ ।। ਸਣੁ ਗੰਗਾ ਬੈਕੁੰਠ ਲਖ ਲਖ ਬੈਕੁੰਠ ਨਾਥਿ ਲਿਵ ਲਾਈ ।। ਸਾਧੂ ਧੂੜਿ ਦੁਲੰਭ ਹੈ ਸਾਧ ਸੰਗਤਿ ਸਤਿਗੁਰੂ ਸਰਦਾਈ ।। (ਭਾ: ਗੁ: ਵਾਰ - 23-4) ਹੇ ਭਾਈ ! ਗੰਗਾ ਦੀ ਮਹਾਨਤਾ ਨਹੀਂ ਹੈ, ਸਗੋਂ ਉਹ ਤਾਂ ਸਵਰਗ ਛੱਡ ਕੇ, ਭਲੇ ਪੁਰਖਾਂ ਦੇ ਚਰਨ ਪਰਸਣ ਲਈ ਧਰਤੀ ਤੇ ਆਈ ਹੈ। ਇਸ ਵਿਚ ਅਣਗਿਣਤ ਨਦੀਆਂ ਸ਼ਾਮਲ ਹੋ ਜਾਂਦੀਆਂ ਹਨ, ਇਸ ਤਰ੍ਹਾਂ ਅਣਗਿਣਤ ਤੀਰਥ ਥਾਉਂ ਥਾਈਂ ਬਣ ਗਏ ਹਨ। ਕਿਹਾ ਜਾਂਦਾ ਹੈ ਕਿ ਇਹ ਗੰਗਾ ਸ਼ਿਵ ਦੇ ਕੇਸਾਂ ਵਿਚੋਂ ਦੀ ਲੰਘ ਕੇ ਆਈ ਹੈ। ਸਾਰੇ ਦੇਵੀ ਦੇਵਤੇ ਗੁਰਮੁਖਾਂ ਦੇ ਚਰਨਾਂ ਦੀ ਧੂੜੀ ਲੋਚਦੇ ਹਨ। ਭਲੇ ਪੁਰਖਾਂ ਦੀ ਜੈ ਜੈ ਕਾਰ ਕਰਦੇ ਹਨ। ਸਮੇਤ ਗੰਗਾ ਦੇ ਲੱਖਾਂ ਹੀ ਸਵਰਗ ਵਾਹਿਗੁਰੂ ਜੀ ਦੇ ਨਾਮ ਵਿਚ ਹੀ ਹਨ। ਗੁਰਮੁਖਾਂ ਦੀ ਗਿਆਨ ਰੂਪ ਚਰਨ ਧੂੜੀ ਬਹੁਤ ਦੁਰਲੱਭ ਹੈ। ਇਹ ਚਰਨ ਧੂੜੀ (ਗੁਰੂ ਗਿਆਨ) ਸਾਧ ਸੰਗਤ ਵਿਚ ਨਿਮਰਤਾ ਨਾਲ ਸ਼ਾਮਲ ਹੋਇਆਂ ਸੇਵਾ ਕਰਦਿਆਂ, ਉਪਦੇਸ਼ ਸੁਣਕੇ ਪ੍ਰਵਾਨ ਕਰਦਿਆਂ ਪ੍ਰਾਪਤ ਹੁੰਦੀ ਹੈ। ਇਸ ਲਈ ਸਭ ਤੋਂ ਉੱਤਮ ਸਤਿਗੁਰੂ ਦੀ ਸ਼ਰਣ ਹੈ। ਹੋਰ ਤੀਰਥਾਂ ਤੇ ਭਟਕਣ ਦੀ ਜ਼ਰੂਰਤ ਨਹੀਂ ਹੈ। ਪਾਠਕ ਜਨੋ ! ਸਾਰੇ ਦਰਿਆ ਨਦੀਆਂ ਹਿਮਾਲਾ ਪਰਬਤ ਵਿਚੋਂ ਪੈਂਡਾ ਤੈਅ ਕਰਦੇ ਆਪਣੇ ਜ਼ਿੰਮੇ ਲੱਗੀ ਸੇਵਾ ਨਿਭਾਉਂਦੇ ਪਸ਼ੂ ਪੰਛੀ, ਰੁੱਖ ਵੇਲ, ਘਾਹ ਬੂਟੇ, ਸਮੇਤ ਮਨੁੱਖਾਂ ਦੇ ਸਭ ਦੀਆਂ ਲੋੜਾਂ ਪੂਰੀਆਂ ਕਰਦੇ ਵਾਪਸ ਸਮੁੰਦਰ ਵਿਚ ਸਮਾਅ ਜਾਂਦੇ ਹਨ। ਇਹਨਾਂ ਵਿਚ ਨਾ ਕੋਈ ਪਵਿੱਤਰ ਹੈ ਨਾ ਅਪਵਿੱਤਰ। ਇਹ ਪਾਣੀ ਹੈ, ਸਰੀਰਕ ਲੋੜਾਂ ਪੂਰੀਆਂ ਕਰਨ ਲਈ। ਹਾਂ ਕਰਾਮਾਤੀ ਕਿਸਮ ਦਾ ਪ੍ਰਚਾਰ ਕਰਕੇ ਬਹੁਤ ਸਾਰੇ ਲੋਟੂ ਟੋਲਿਆਂ ਨੇ ਆਪਣੀਆਂ ਦੁਕਾਨਦਾਰੀਆਂ ਖੂਬ ਚਮਕਾ ਲਈਆਂ ਹਨ। ਜਿਨ੍ਹਾਂ ਦਾ ਰੁਜ਼ਗਾਰ ਇਸ ਨਦੀ ਗੰਗਾ ਨਾਲ ਸਬੰਧਤ ਹੈ, ਜੇ ਇਸ ਦੀ ਮਾਨਤਾ ਖਤਮ ਹੋ ਜਾਵੇ ਤਾਂ ਉਨ੍ਹਾਂ ਦੀ ਰੋਜ਼ੀ ਰੋਟੀ ਬੰਦ ਹੋ ਜਾਵੇਗੀ। ਆਪਣੇ ਰਿਜ਼ਕ ਕਾਰਨ ਲੋਕੀ ਬਾਰ ਬਾਰ ਇਹਨਾਂ ਤੀਰਥਾਂ ਨਦੀਆਂ, ਧਰਮ ਸਥਾਨਾਂ ਨਾਲ ਕਰਾਮਾਤੀ ਕਹਾਣੀਆਂ ਜੋੜਦੇ ਹਨ ਭੋਲੇ ਲੋਕੀ ਇਸ ਜਾਲ ਵਿਚ ਫਸਦੇ ਰਹਿੰਦੇ ਹਨ। ਪੁਜਾਰੀਆਂ ਨੂੰ ਡੱਕਾ ਦੂਹਰਾ ਕੀਤੇ ਬਗੈਰ ਬੇਅੰਤ ਧਨ ਪਦਾਰਥ ਸੌਂਪ ਦਿੰਦੇ ਹਨ। ਉਹ ਪੁਜਾਰੀ ਵਿਹਲੇ ਰਹਿਕੇ ਚੰਗਾ ਚੋਖਾ ਖਾ ਕੇ ਗੋਗੜਾਂ ਵਧਾ ਕੇ ਫਿਰ ਖੂਬ ਬਦਫੈਲੀਆਂ ਕਰਦੇ ਹਨ। ਨਿੱਤ ਨਵੀਆਂ ਘਟਨਾ ਵਾਪਰਦੀ ਪੜਦੇ ਸੁਣਦੇ ਆ ਰਹੇ ਹਾਂ। ਫਿਰ ਭੀ ਅੰਨੀ ਸ਼ਰਧਾ, ਲਗਾਤਾਰ ਦਾ ਪਰਚਾਰ ਆਮ ਸਰਧਾਲੂ ਨੂੰ ਉਥੇ ਧੂਆ ਕੇ ਲੈ ਜਾਂਦਾ ਹੈ। ਗੰਗਾ ਜਮੁਨਾ ਕੇਲ ਕੇਦਾਰਾ ।। ਕਾਸੀ ਕਾਂਤੀ ਪੁਰੀ ਦੁਆਰਾ ।। ਗੰਗਾ ਸਾਗਰੁ ਬੇਣੀ ਸੰਗਮੁ ਅਠਸਠਿ ਅੰਕਿ ਸਮਾਹੀ ਹੇ ।। (1022) ਹੇ ਗੁਰਸਿਖੋ ! ਗੰਗਾ ਕੀ ਹੈ? ਜਿਥੇ ਕ੍ਰਿਸ਼ਨ ਕਲੋਲਾਂ ਕਰਦਾ ਸੀ, ਉਹ ਬਿੰਦਰਾਬਣ ਕੀ ਹੈ? ਕੇਦਾਰਨਾਥ ਕੀ ਹੈ? ਕਾਸ਼ੀ ਤੀਰਥ ਕੀ ਹੈ? ਕਾਚੀ ਪੁਰਮ (ਕਾਚੀ) ਦੀ ਮਹੱਤਤਾ ਕੀ ਹੈ? ਇਹ ਪੁਰੀਆ ਇਹ ਨਾਥ ਦੁਆਰੇ ਕੀ ਹਨ? ਗੰਗਾ ਜਮਨਾ (ਕਾਲਪਨਿਕ ਸਵਰਸਤੀ) ਦਾ ਸੰਗ ਇਲਾਹਾਬਾਦ, ਕੀ ਹੈ? ਅਠਾਹਠ ਤੀਰਥ ਕੀ ਹਨ? ‘‘ਸੌ ਹੱਥ ਰੱਸਾ ਸਿਰੇ ਤੇ ਗੰਢ`` ਜਾਂ ਆਖ ਲਈਏ ਕਿ ‘‘ਹਾਥੀ ਦੀ ਪੈੜ ਵਿਚ ਸਾਰੀਆਂ ਪੈੜਾਂ`` ਆ ਗਈਆਂ। ਹੇ ਭਾਈ ਇਹ ਸਾਰੇ ਤੀਰਥ ਦਰਿਆ, ਪੁਰੀ ਦੁਆਰੇ ਸੰਗਮ ਅਠਾਹਠ ਤੀਰਥ ਕਰਤਾਰ ਦੇ ਰੰਗ ਵਿਚ ਹੀ ਹਨ। ਪਰਮੇਸ਼ਰ ਦਾ ਨਾਮ ਯਾਦ ਕੀਤਿਆਂ ਆਪਣੇ ਆਪ ਇਹਨਾਂ ਤੀਰਥਾਂ ਨਾਲੋਂ ਵੱਧ ਮਹਾਤਮ ਪ੍ਰਾਪਤ ਹੋ ਜਾਂਦਾ ਹੈ। ਕਿਉਂ ਤੀਰਥਾਂ ਤੇ ਵਕਤ ਬਰਬਾਦ ਕਰੀਏ? ਇਤਨੇ ਸਮੇਂ ਵਿਚ ਪਰਉਪਕਾਰ ਕੀਤਾ ਜਾ ਸਕਦਾ ਹੈ। ਕਿਉਂ ਤੀਰਥਾਂ ਤੇ ਪੈਸਾ ਰੋਹੜੀਏ? ਇਤਨੇ ਪੈਸਾ ਨਾਲ ਕਈ ਲੋੜਵੰਦਾਂ ਦੀ ਸਹਾਇਤਾ ਕੀਤੀ ਜਾ ਸਕਦੀ ਹੈ। ਅੱਜ ਤਕ ਤੀਰਥਾਂ ਤੇ ਭਟਕਣ ਵਾਲਿਆਂ ਨੂੰ ਗਿਆਨ ਬਿਲਕੁਲ ਨਹੀਂ ਮਿਲਿਆ। ਸਾਰੀ ਉਮਰ ਅਗਿਆਨਤਾ ਵਿਚ ਗੰਵਾ ਦਿੰਦੇ ਹਨ। ਬਾਬਾ ਅਮਰਦਾਸ ਜੀ ਵੀਹ ਕੁ ਸਾਲ ਤੀਰਥਾਂ ਤੇ ਯਾਤਰਾ ਕਰਦੇ ਰਹੇ। ਆਮ ਭੀੜ ਵਿਚ ਗੁਆਚੇ ਰਹੇ। ਜ਼ਿੰਦਗੀ ਦਾ ਮਕਸਦ ਸਮਝ ਨਹੀਂ ਆਇਆ। ਲੰਮੀ ਭਟਕਣਾ ਤੋਂ ਬਾਅਦ ਗੁਰੂ ਅੰਗਦ ਸਾਹਿਬ ਦੀ ਹਜੂਰੀ ਵਿਚ ਆਏ। ਸੇਵਾ ਦੇ ਨਾਲ ਗੁਰੂ ਦਾ ਗਿਆਨ ਧੁਰ ਅੰਦਰ ਤੱਕ ਧਸਦਾ ਚਲਾ ਗਿਆ। ਗਿਆਨ ਦਾ ਸੂਰਜ ਅੰਤਰ ਆਤਮੇ ਜਗਮਗ ਜਗਮਗ ਕਰਦਾ ਚੜ ਪਿਆ। ਖੁਦ ਭਟਕਣਾ ਵਿਚੋ ਨਿਕਲ ਗਏ, ਹੋਰ ਅਣਗਿਣਤ ਕੁਰਾਹੇ ਪਏ ਲੋਕਾਂ ਨੂੰ ਗਾਡੀ ਰਾਹ ਤੁਰਨ ਵਿਚ ਸਹਾਈ ਹੋਏ। ਦੁਬਾਰਾ ਗੁਰੂ ਅਮਰਦਾਸ ਇਕ ਵਾਰੀ ਫਿਰ ਤੀਰਥ ਯਾਤਰਾ ਕਰਦੇ ਹੋਏ ਹਰਦਵਾਰ ਰਿਸ਼ੀ ਕੇਸ ਪਹੁੰਚੇ। ਇਸ ਵਾਰੀ ਮਕਸਦ ਹੋਰ ਸੀ, ਗੰਗਾ ਮਈਆ ਲਈ ਨਹੀ ਸਾਧੂਆਂ ਦੇ ਬੇਹੇ ਪ੍ਰਵਚਨ ਸੁਣਨ ਨਹੀ, ਸਗੋਂ ਗੁਰੂ ਨਾਨਕ ਬਾਣੀ ਦਾ ‘‘ਸੱਚ`` ਸੁਣਾਉਣ ਲਈ ਪਧਾਰੇ ਸਨ। ਜਦੋਂ ਉਹਨੇ ਵਿਦਵਤਾ ਭਰਪੂਰ ਨਵੀਨ ਗਿਆਨ ਨਾਲ ਲਬਰੇਜ, ਗੁਰੂ ਨਾਨਕ ਬਾਣੀ ਦੇ ਚਾਨਣ ਵਿਚ, ਖੁਦ ਗੁਰੂ ਨਾਨਕ ਦਾ ਤੀਜਾ ਸਰੀਰ ਹੁੰਦਿਆ ਪ੍ਰਵਚਨ ਕੀਤੇ ਤਾਂ ਅਥਾਹ ਭੀੜਾਂ ਉਮੱੜ ਪਈਆਂ ਉਹਨਾਂ ਦੇ ਦੀਵਾਨ ਵੱਲ। ਅਣਗਿਣਤ ਲੋਕਾਂ ਨੇ ਗੁਰੂ ਅਮਰਦਾਸ ਜੀ ਤੋਂ ਜੀਵਨ ਸੇਧ ਪ੍ਰਾਪਤ ਕੀਤੀ। ਇਸ ਫੇਰੀ ਦਾ ਜ਼ਿਕਰ ਗੁਰੂ ਰਾਮਦਾਸ ਆਪਣੀ ਬਾਣੀ ਵਿਚ ਇਸ ਤਰ੍ਹਾਂ ਕਰਦੇ ਹਨ - ਨਾਵਣੁ ਪੁਰਬੁ ਅਭੀਚੁ ਗੁਰ ਸਤਿਗੁਰ ਦਰਸੁ ਭਇਆ ।। ਦੁਰਮਤਿ ਮੈਲੁ ਹਰੀ ਅਗਿਆਨੁ ਅੰਧੇਰੁ ਗਇਆ ।। ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ ।। ਮਾਰਗਿ ਪੰਥਿ ਚਲੇ ਗੁਰ ਸਤਿਗੁਰ ਸੰਗਿ ਸਿਖਾ ।। ਪ੍ਰਥਮ ਆਏ ਕੁਲਖੇਤਿ ਗੁਰ ਸਤਿਗੁਰ ਪੁਰਬੁ ਹੋਆ ।। ਪਥਰਿ ਭਈ ਸੰਸਾਰਿ ਆਏ ਤ੍ਰੇ ਲੋਆ ।। ਦੇਖਣਿ ਆਏ ਤੀਨਿ ਲੋਕ ਸੁਰਿ ਨਰ ਮੁਨਿ ਜਨ ਸਭ ਆਇਆ ।। ਜਿਨ ਪਰਸਿਆ ਗੁਰ ਸਤਿਗੁਰੂ ਪੁਰਾ ਤਿਨ ਕੇ ਕਿਲਵਿਖ ਨਾਮ ਗਵਾਇਆ ।। ਦੁਤੀਆ ਜਮੁਨ ਗਏ ਗੁਰਿ ਹਰਿ ਹਰਿ ਜਪਨੁ ਕੀਆ ।। ਜਾਗਾਤੀ ਮਿਲੇ ਦੇ ਭੇਟ ਗੁਰ ਪਿਛੇ ਲੰਘਾਇ ਦੀਆ ।। ਤ੍ਰਿਤੀਆ ਆਏ ਸੁਰਸਰੀ ਤਹ ਕਉ ਤਕੁ ਚਲਤੁ ਭਇਆ ।। ਸਭੁ ਮੋਹੀ ਦੇਖਿ ਦਰਸਨੁ ਗੁਰ ਸੰਤੁ ਕਿਨੇ ਆਢ ਨ ਦਾਮੁ ਲਇਆ ।। (1116) ਗੁਰੂ ਰਾਮਦਾਸ ਜੀ ਇਤਿਹਾਸਕ ਗਵਾਹੀ ਭਰਦੇ ਹੋਏ ਦੱਸਦੇ ਹਨ ਜਦੋਂ ਪਵਿੱਤਰ (ਅਪੀਚ) ਪੁਰਬਾਂ ਸਮੇਂਂ ਹਿੰਦੂ ਲੋਕ ਤੀਰਥਾਂ ਤੇ ਇਸ਼ਨਾਨ ਦਾ ਵੱਡਾ ਮਹਾਤਮ ਗਿਣਦੇ ਸਨ, ਉਸ ਸਮੇਂ ਧਰਮ ਪ੍ਰਚਾਰ ਖਾਤਰ ਗੁਰੂ ਅਮਰਦਾਸ ਜੀ ਭੀ ਤੀਰਥਾਂ ਤੇ ਗਏ ਯਾਦ ਰਹੇ ਉਸ ਸਮੇਂ ਭਾਈ ਜੇਠਾ ਜੀ ਨਾਲ ਸਨ। ਗੁਰੂ ਜੀ ਦੇ ਬਚਨ ਸੁਣ ਕੇ ਦੁਰਮਤ ਵਾਲੀ ਮੈਲ ਕੱਟੀ ਗਈ। ਅਗਿਆਨਤਾ ਵਾਲਾ ਹਨ੍ਹੇਰਾ ਮਿਟ ਗਿਆ। ਤੀਜੇ ਸਤਿਗੁਰ ਲੋਕਾਂ ਦੇ ਕਲਿਆਣ ਵਾਸਤੇ ਤੀਰਥਾਂ ਤੇ ਗਏ ਸਨ ਤਾਂ ਕਿ ਕੁਰਾਹੇ ਪਿਆਂ ਨੂੰ ਗਿਆਨ ਦਿੱਤਾ ਜਾ ਸਕੇ। ਇਸ ਤਰ੍ਹਾਂ ਗੁਰੂ ਦਾ ਵੱਖਰਾ ਰਾਹ ਚੱਲ ਪਿਆ। ਸਿੱਖ ਉਨ੍ਹਾਂ ਦੇ ਨਕਸ਼ੇ ਕਦਮ ਤੇ ਚਲ ਰਹੇ ਹਨ। ਪਹਿਲਾਂ ਸਤਿਗੁਰੂ ਕੁਰਖੇਤਰ ਆਏ। ਇੱਥੇ ਆਉਣ ਦੀ ਬਹੁਤ ਲੋਕਾਂ ਨੂੰ ਖਬਰ ਪਹੁੰਚੀ। ਸਾਰੇ ਹੁੰਮ ਹੁਮਾ ਕੇ ਦਰਸ਼ਨਾਂ ਲਈ ਆਏ। ਇਉਂ ਇਕੱਠ ਸੀ ਜਿਵੇਂ ਤਿੰਨ ਲੋਕ ਜੁੜ ਗਏ ਹੋਣ। ਸਾਰੇ ਗੁਣੀਜਨ, ਬ੍ਰਾਹਮਣ, ਜੋਗੀ, ਦਿਗੰਬਰ ਸਭ ਆਏ। ਜਿਨ੍ਹਾਂ ਭੀ ਗੁਰੂ ਜੀ ਦੇ ਵਿਚਾਰ ਸੁਣੇ ਉਨਾਂ ਦੇ ਵਿਕਾਰਾਂ ਦੇ ਛਾਉੜ ਕੱਟੇ ਗਏ। ਫਿਰ ਗੁਰੂ ਜੀ ਜਮਨਾ ਤੀਰਥ ਤੇ ਗਏ। ਉਥੇ ਭੀ ਲੋਕਾਂ ਨੂੰ ਕਰੀਤਮ ਪੂਜਾ ਤੋਂ ਹਟਾ ਕੇ ਵਾਹਿਗੁਰੂ ਜੀ ਨਾਲ ਜੋੜਿਆ। ਜਗਾਤੀਆਂ (ਟੈਕਸ) ਨੇ ਮਸੂਲ ਨਾ ਲਿਆ। ਸਾਰੇ ਲੋਕੀ ਗੁਰੂ ਜੀ ਦੇ ਸੇਵਕ ਹਾਂ ਆਖ ਕੇ ਲੰਘ ਗਏ। ਉਸ ਤੋਂ ਮਗਰੋਂ ਗੁਰੂ ਅਮਰਦਾਸ ਗੰਗਾ ਆਏ, ਇੱਥੇ ਭੀ ਓਹੀ ਕਉਤਕ ਵਰਤਿਆ। ਸਾਰੇ ਹੀ ਸਤਿਗੁਰ ਜੀ ਦਾ ਦਰਸ਼ਨ ਕਰਕੇ ਬਿਸਮਾਦ ਵਿਚ ਆ ਗਏ। ਵਾਹ ਕਿਆ ਜਲਾਲ ਹੈ ਕਿਆ ਗਿਆਨ ਕਾ ਸਾਗਰ ਹੈ। ਧਨ ਗੁਰੂ ਅਮਰਦਾਸ ਜੀ। ਇਥੇ ਭੀ ਕਿਸੇ ਨੇ ਟੈਕਸ ਨਾ ਵਸੂਲਿਆ। ਸਾਰੇ ਨਗਰਾਂ ਦੇ ਪੰਚ ਜਨ ਆਏ। ਧਰਮਾਂ ਦੇ ਮੁਖੀ ਆਏ, ਲੰਮੀਆਂ ਵਿਚਾਰਾਂ ਸਭ ਨਾਲ ਹੋਈਆਂ। ਸਾਰਿਆਂ ਨੇ ਸਤਿਗੁਰ ਜੀ ਅੱਗੇ ਸੀਸ ਝੁਕਾਏ। ਬਹੁਤਿਆਂ ਨੇ ਸਿੱਖੀ ਧਾਰਨ ਕੀਤੀ। ਇਹ ਧਰਮ ਪ੍ਰਚਾਰ ਫੇਰੀ ਬਹੁਤ ਸਫਲ ਰਹੀ ਅੱਗੇ ਤਂੋ ਬਹੁਤੇ ਲੋਕਾਂ ਨੇ ਤੀਰਥਾਂ ਵਾਲੇ ਫੋਕਟ ਕਰਮ ਨੂੰ ਤਿਆਗ ਦਿੱਤਾ।
