ਸੀਰੀਆ ਦੀ ਲੜਾਈ ਦਾ ਅੰਤ?

  • Date: February 17, 2025
  • Writer :ਮੱਖਣ ਸਿੰਘ ਪੁਰੇਵਾਲ

ਸੀਰੀਆ ਵਿੱਚ ਸਿਵਲ ਵਾਰ ਤਕਰੀਬਨ ਪੰਜ ਸਾਲਾਂ ਤੋਂ ਚੱਲ ਰਹੀ ਹੈ ਅਤੇ ਇਸ ਵਾਰ ਦਾ ਅੰਤ ਹੁੰਦਾ ਕਿਤੇ ਦਿਖਾਈ ਨਹੀਂ ਦੇ ਰਿਹਾ। ਇਸ ਲੜਾਈ ਨੇ ਤਕਰੀਬਨ ਸਾਰੀ ਦੁਨੀਆ ਨੂੰ ਪ੍ਰਭਾਵਤ ਕੀਤਾ ਹੋਇਆ ਹੈ ਕਿਉਂਕਿ ਲੱਖਾਂ ਹੀ ਰਫਿਊਜੀ ਬਣ ਕੇ ਹੋਰ ਦੇਸ਼ਾਂ ਨੂੰ ਜਾ ਰਹੇ ਹਨ। ਕਨੇਡਾ ਦੀ ਸਰਕਾਰ ਨੇ 25000 ਤੋਂ ਵੱਧ ਸੀਰੀਆ ਦੇ ਰਫਿਊਜੀ ਕਨੇਡਾ ਵਿੱਚ ਲਿਆਂਦੇ ਹਨ ਅਤੇ ਹਾਲੇ ਹੋਰ ਵੀ ਆ ਰਹੇ ਹਨ। ਜਰਮਨੀ ਦੀ ਸਰਕਾਰ ਨੇ ਦਸ ਲੱਖ ਦੇ ਕਰੀਬ ਰਫਿਊਜੀਆਂ ਨੂੰ ਪਨਾਹ ਦਿੱਤੀ ਹੋਈ ਹੈ। ਯੂਰਪ ਦੇ ਹੋਰ ਕਈ ਦੇਸ਼ਾਂ ਵਿੱਚ ਵੀ ਕਾਫੀ ਰਫਿਊਜੀ ਆਏ ਹਨ। ਇਸੇ ਡਰ ਕਾਰਨ ਯੂ. ਕੇ. ਵਾਲੇ ਯੂਰਪੀਅਨ ਯੂਨੀਅਨ ਤੋਂ ਬਾਹਰ ਨਿਕਲ ਰਹੇ ਹਨ। ਪਉਂਡ ਦੀ ਕੀਮਤ ਵੀ ਕਾਫੀ ਥੱਲੇ ਡਿਗ ਪਈ ਹੈ। ਹਜਾਰਾਂ ਰਫਿਊਜੀ ਸਮੁੰਦਰ ਵਿੱਚ ਡੁੱਬ ਕੇ ਮਰ ਵੀ ਰਹੇ ਹਨ। ਇੱਕ ਪਾਸੇ ਤਾਂ ਇਹ ਲੜਾਈ ਅਤੇ ਰਫਿਊਜੀਆਂ ਦਾ ਹਾਲ ਹੈ ਅਤੇ ਦੂਸਰੇ ਪਾਸੇ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਦੀਆਂ ਚੋਣਾਂ ਨਵੰਬਰ ਵਿੱਚ ਹੋ ਰਹੀਆਂ ਹਨ। ਇੱਕ ਪਾਸੇ ਤਾਂ ਸਾਰੀ ਦੁਨੀਆ ਵਿੱਚ ਰਫਿਊਜੀਆਂ ਦੇ ਕਾਰਨ ਨਸਲਵਾਦ ਵਧ ਰਿਹਾ ਹੈ ਅਤੇ ਦੂਸਰੇ ਪਾਸੇ ਅਮਰੀਕਾ ਦੇ ਪ੍ਰਧਾਨ ਦੀ ਚੋਣ ਇੱਕ ਅਜਿਹਾ ਵਿਆਕਤੀ ਡੌਨਲ ਟਰੰਪ ਲੜ ਰਿਹਾ ਹੈ ਜਿਸ ਦੇ ਸ਼ੌਂਕ ਵੀ ਬੜੇ ਅਵੱਲੇ ਹਨ, ਇਸਤਰੀਆਂ ਨੂੰ ਬੁਰਾ ਭਲਾ ਕਹਿਣਾ ਅਤੇ ਛੇੜ-ਛਾੜ ਕਰਨੀ ਇਸ ਦੀ ਆਮ ਗੱਲ ਹੈ, ਵੀਹ ਕੁ ਸਾਲ ਟੈਕਸ ਦੀ ਕਾਣੀ ਕੌਡੀ ਵੀ ਨਹੀਂ ਦਿੱਤੀ, ਇਹ ਹਰ ਰੋਜ਼ ਹੀ ਕੋਈ ਨਾ ਕੋਈ ਪੁੱਠੀ ਸਿੱਧੀ ਗੱਲ ਤਾਂ ਕਰਦਾ ਹੀ ਹੈ ਪਰ ਨਾਲ ਹੀ ਕੋਈ ਅਜਿਹੀ ਸ਼ੁਰਲੀ ਛੱਡ ਦਿੰਦਾ ਹੈ ਜਿਸ ਨਾਲ ਨਸਲਵਾਦੀਆਂ ਨੂੰ ਹੋਰ ਹੌਂਸਲਾ ਮਿਲਦਾ ਹੈ। ਕੂ ਕਲੱਕਸ ਕੁਲੈਨ ਵਰਗੇ ਨਸਲੀ ਗਰੁੱਪ ਦੁਬਾਰਾ ਸਰਗਰਮ ਹੋ ਰਹੇ ਹਨ। ਹਾਲੇ ਕੁੱਝ ਦਿਨ ਪਹਿਲਾਂ ਹੀ ਕਨੇਡਾ ਦੇ ਸ਼ਹਿਰ ਐਬਟਸਫੋਰਡ ਦੇ ਕਈ ਘਰਾਂ ਵਿੱਚ ਇਸ ਗਰੁੱਪ ਵਲੋਂ ਕੁੱਝ ਪਰਚੇ ਵੀ ਸੁੱਟੇ ਗਏ ਸਨ।

ਮੈਂ ਇਹ ਲੇਖ ਸਿਰਫ ਧਾਰਮਿਕ ਨੁਕਤੇ ਤੋਂ ਹੀ ਲਿਖ ਰਿਹਾ ਹਾਂ। ਸੀਰੀਆ ਦੀ ਲੜਾਈ ਦਾ ਅੰਤ ਨਾ ਹੋਣ ਦਾ ਸਭ ਤੋਂ ਵੱਡਾ ਕਾਰਨ ਅੰਨੀ ਸ਼ਰਧਾ ਵਾਲੀ ਧਾਰਮਿਕ ਕੱਟੜਤਾ ਹੈ। ਜਿਹਨਾ ਦੀਆਂ ਅੱਖਾਂ ਤੇ ਇਹ ਅੰਨੀ ਸ਼ਰਧਾ ਵਾਲੀ ਧਾਰਮਿਕ ਕੱਟੜਤਾ ਵਾਲੀ ਪੱਟੀ ਬੰਨੀ ਹੋਈ ਹੈ ਉਹ ਕਦੀ ਵੀ ਠੰਡੇ ਦਿਮਾਗ ਨਾਲ ਸਹੀ ਸੋਚ ਵਿਚਾਰ ਨਹੀਂ ਕਰ ਸਕਦੇ। ਅਜਿਹੇ ਲੋਕ ਧਰਮ ਦੇ ਨਾਮ ਤੇ ਆਪ ਮਰ ਸਕਦੇ ਹਨ ਅਤੇ ਦੂਜਿਆਂ ਨੂੰ ਮਾਰ ਸਕਦੇ ਹਨ ਪਰ ਸਹੀ ਵਿਚਾਰ ਨਹੀਂ ਕਰ ਸਕਦੇ। ਤਕਰੀਬਨ ਸਾਰੇ ਧਰਮਾਂ ਵਿੱਚ ਹੀ ਅਜਿਹੇ ਲੋਕ ਹਨ ਪਰ ਸਭ ਤੋਂ ਪਹਿਲੇ ਇਸਲਾਮ ਨੁੰ ਮੰਨਣ ਵਾਲੇ ਆਉਂਦੇ ਹਨ ਅਤੇ ਦੂਸਰੇ ਨੰਬਰ ਤੇ ਸਿੱਖ। ਕੁੱਝ ਦਿਨ ਪਹਿਲਾਂ ਇੱਕ ਕਥਿਤ ਖਾਲਿਸਤਾਨੀ ਜੋਗਾ ਸਿੰਘ ਦੀ ਮੌਤ ਹੋ ਗਈ ਸੀ ਜਿਸ ਦਾ ਇਲਜ਼ਾਮ ਸੰਦੀਪ ਸਿੰਘ ਤੇ ਲਗਦਾ ਹੈ। ਇਹ ਦੋਵੇਂ ਉਸ ਡੇਰੇ ਨਾਲ ਸੰਬੰਧਿਤ ਹਨ ਜਿਹੜੇ ਕਿ ਇਹ ਸਮਝਦੇ ਹਨ ਕਿ ਦਸਵੇਂ ਗੁਰੂ ਜੀ ਨੇ ਅਸਲੀ ਅਤੇ ਸਹੀ ਧਰਮ ਪ੍ਰਚਾਰ ਕਰਨ ਦਾ ਠੇਕਾ ਸਿਰਫ ਸਾਨੂੰ ਹੀ ਦਿੱਤਾ ਹੈ। ਜਿਹੜੇ ਸਾਡੀ ਵਿਚਾਰ ਤੋਂ ਉਲਟ ਹਨ ਉਹ ਸਭ ਪੰਥ ਦੋਖੀ ਹਨ। ਇਹ ਗੱਲ ਜੱਗ ਜ਼ਾਹਰ ਹੈ ਕਿ ਸਰਕਾਰ ਨਾਲ ਇਹਨਾ ਦੇ ਮੁਖੀ ਦੀ ਪੂਰੀ ਯਾਰੀ ਹੈ ਇਸੇ ਕਰਕੇ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਇੱਕ ਸਾਥੀ ਦੇ ਮਰਨ ਤੇ ਵੀ ਇਸ ਸ਼ਾਜਿਸ਼ ਦੇ ਮੁੱਖ ਦੋਸ਼ੀ ਤੇ ਕੋਈ ਕਾਰਵਾਈ ਨਹੀਂ ਹੋਈ ਅਤੇ ਹੁਣ ਵੀ ਜੋਗਾ ਸਿੰਘ ਦੇ ਸੰਬੰਧ ਵਿੱਚ ਵੀ ਉਹੀ ਕੁੱਝ ਹੋਵੇਗਾ ਜਿਹੜਾ ਕਿ ਸਰਕਾਰ ਅਤੇ ਡੇਰੇ ਦਾ ਮੁਖੀ ਚਾਹੁਣਗੇ। ਇਸ ਬਾਰੇ ਅਸੀਂ ਆਪਣੇ ਵਲੋਂ ਕੁੱਝ ਹੋਰ ਲਿਖਣ ਦੀ ਬਿਜਾਏ ਇਸ ਨਾਲ ਸੰਬੰਧਿਤ ਅਜੀਤ ਅਖਬਾਰ ਵਿੱਚੋਂ ਇੱਕ ਖਬਰ ਹੂ-ਬ-ਹੂ ਸਾਂਝੀ ਕਰ ਰਹੇ ਹਾਂ:

ਲੁਧਿਆਣਾ, 6 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਹੈਬੋਵਾਲ ਦੇ ਘੇਰੇ ਅੰਦਰ ਪੈਂਦੇ ਇਲਾਕੇ ਚੂਹੜਪੁਰ ਰੋਡ 'ਤੇ ਪਿੰਡ ਬੱਲੋਕੇ ਨੇੜੇ ਬੀਤੀ 30 ਜੂਨ ਨੂੰ ਹਮਲਾਵਰਾਂ ਵੱਲੋਂ ਕੀਤੇ ਹਮਲੇ ਵਿਚ ਜਖਮੀ ਹੋਏ ਸਿੱਖ ਆਗੂ ਜੋਗਾ ਸਿੰਘ ਖਾਲਿਸਤਾਨੀ ਦੀ ਅੱਜ ਦਿਆਨੰਦ ਹਸਪਤਾਲ 'ਚ ਮੌਤ ਹੋ ਗਈ | ਪੁਲਿਸ ਵੱਲੋਂ ਇਸ ਮਾਮਲੇ 'ਚ ਜਖਮੀ ਹੋਏ ਸੁਖਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਕਥਾ ਵਾਚਕ ਭਾਈ ਸੰਦੀਪ ਸਿੰਘ ਸਮੇਤ 9 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਸੀ | ਇਸ ਹਮਲੇ ਤੋਂ ਕੁਝ ਦਿਨ ਪਹਿਲਾਂ 12 ਜੂਨ ਨੂੰ ਵਿਸ਼ਵਕਰਮਾ ਕਾਲੋਨੀ ਸਥਿਤ ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ ਲੈ ਕੇ ਚੱਲ ਰਹੇ ਵਿਵਾਦ ਵਿਚ ਭਾਈ ਸੰਦੀਪ ਦੀ ਕੁਝ ਲੋਕਾਂ ਵੱਲੋਂ ਖਿੱਚਧੂਹ ਕੀਤੀ ਗਈ ਸੀ | ਇਸ ਮਾਮਲੇ 'ਚ ਪੁਲਿਸ ਵੱਲੋਂ ਜੋਗਾ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ, ਜਿਸ ਕਾਰਨ ਸੰਦੀਪ ਸਿੰਘ ਅਤੇ ਜੋਗਾ ਸਿੰਘ ਵਿਚਾਲੇ ਰੰਜਿਸ਼ ਚੱਲ ਰਹੀ ਸੀ | ਇਸ ਘਟਨਾ ਤੋਂ 18 ਦਿਨ ਬਾਅਦ ਜੋਗਾ ਸਿੰਘ 'ਤੇ ਹਮਲਾਵਰਾਂ ਵੱਲੋਂ ਹਮਲਾ ਕਰ ਦਿੱਤਾ ਗਿਆ | ਪਿਛਲੇ ਕੁਝ ਦਿਨਾਂ ਤੋਂ ਹਸਪਤਾਲ ਵਿਚ ਜੋਗਾ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਸੀ | ਜਿਸ ਕਾਰਨ ਉਹ ਘਟਨਾ ਵਾਲੇ ਦਿਨ ਤੋਂ ਹੀ ਨੀਮ ਬੇਹੋਸ਼ੀ ਦੀ ਹਾਲਤ 'ਚ ਸਨ | ਅੱਜ ਦੁਪਹਿਰ ਬਾਅਦ ਉਨ੍ਹਾਂ ਦੀ ਹਾਲਤ ਅਚਾਨਕ ਵਿਗੜ ਗਈ ਤੇ ਉਨ੍ਹਾਂ ਨੇ ਹਸਪਤਾਲ 'ਚ ਦਮ ਤੋੜ ਦਿੱਤਾ | ਘਟਨਾ ਦੀ ਸੂਚਨਾ ਮਿਲਦੇ ਜ਼ਿਲ੍ਹੇ ਦੇ ਉਚ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ | ਜੋਗਾ ਸਿੰਘ ਦੀ ਮੌਤ ਤੋਂ ਬਾਅਦ ਪੁਲਿਸ ਵੱਲੋਂ ਹਸਪਤਾਲ 'ਚ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ | ਜਾਂਚ ਕਰ ਰਹੇ ਅਧਿਕਾਰੀ ਬਲਦੇਵ ਰਾਜ ਨੇ ਦੱਸਿਆ ਕਿ ਇਸ ਮਾਮਲੇ 'ਚ ਨਾਮਜ਼ਦ ਸੰਦੀਪ ਸਿੰਘ ਦੀ ਗਿ੍ਫਤਾਰੀ ਲਈ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ, ਪਰ ਉਹ ਪੁਲਿਸ ਦੇ ਹੱਥ ਨਹੀਂ ਆਇਆ | ਸਥਾਨਕ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਸੰਦੀਪ ਸਿੰਘ ਦੀ ਅਗਾਊ ਜ਼ਮਾਨਤ ਦੀ ਅਰਜੀ ਰੱਦ ਕਰ ਦਿੱਤੀ ਸੀ ਪਰ ਬਾਅਦ 'ਚ ਹਾਈਕੋਰਟ ਨੇ ਉਨ੍ਹਾਂ ਦੀ ਅਗਾਊ ਜ਼ਮਾਨਤ ਦੀ ਅਰਜੀ ਪ੍ਰਵਾਨ ਕਰ ਲਈ ਸੀ | ਪੁਲਿਸ ਵੱਲੋਂ ਜੋਗਾ ਸਿੰਘ ਦੀ ਮੌਤ ਤੋਂ ਬਾਅਦ ਇਸ ਮਾਮਲੇ 'ਚ ਧਾਰਾ 302 ਦਾ ਵਾਧਾ ਕੀਤਾ ਜਾ ਰਿਹਾ ਹੈ | ਪੁਲਿਸ ਵੱਲੋਂ ਇਸ ਮਾਮਲੇ 'ਚ ਨਾਮਜ਼ਦ ਕਥਿਤ ਦੋਸ਼ੀਆਂ ਵਿਚੋਂ 5 ਨੂੰ ਗਿ੍ਫਤਾਰ ਕਰ ਲਿਆ ਸੀ | ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਦੋਸ਼ੀਆਂ ਦੀ ਗਿ੍ਫਤਾਰੀ ਤੱਕ ਸਸਕਾਰ ਨਹੀਂ ਕਰਾਂਗੇ |

ਇਹ ਉਪਰ ਵਾਲੀ ਰੰਗਦਾਰ ਖ਼ਬਰ ਅਜੀਤ ਅਖਬਾਰ ਵਿਚੋਂ ਖਾਲਿਸਤਾਨੀਆਂ ਦੀ ਹੈ। ਹੁਣ ਸੋਚੋ ਕਿ ਇਸ ਵਿੱਚ ਧਰਮ ਕਿਥੇ ਹੈ? ਇਹ ਤਾਂ ਇੱਕ ਬਹੁਤ ਹੀ ਛੋਟੀ ਜਿਹੀ ਮਿਸਾਲ ਹੈ। ਸਿਰਫ ਧਰਮ ਦੇ ਕੱਪੜੇ ਪਾਏ ਹੋਏ ਹਨ ਅਤੇ ਵਿਖਾਵਾ ਹੈ ਅੰਦਰ ਤਾਂ ਧਰਮ ਬਿੱਲਕੁੱਲ ਨਹੀਂ ਹੈ। ਇਸਲਾਮ ਵਾਲੇ ਇਸ ਤੋਂ ਵੀ ਅੱਗੇ ਹਨ। ਸਾਰੀ ਦੁਨੀਆ ਵਿੱਚ ਜੋ ਕੁੱਝ ਹੋ ਰਿਹਾ ਹੈ ਬਹੁਤਾ ਕੁੱਝ ਲਿਖਣ ਦੀ ਲੋੜ ਨਹੀਂ ਹੈ। ਇਹ ਲੋਕ ਕਿਸੇ ਮਨੋਕਲਿਪਤ ਸਵਰਗ ਵਿੱਚ ਪਹੁੰਚਣ ਦੇ ਬਹੁਤ ਕਾਹਲੇ ਹਨ ਇਸੇ ਕਰਕੇ ਧਰਮ ਦੇ ਨਾਮ ਤੇ ਇਹ ਦੂਸਰਿਆਂ ਨੂੰ ਤਾਂ ਮਾਰਦੇ ਹੀ ਹਨ ਪਰ ਸ਼ੀਆ ਸੁੰਨੀ ਵੀ ਇੱਕ ਦੂਸਰੇ ਨੂੰ ਮਾਰਨ ਵਿੱਚ ਕੋਈ ਹਿਚਕਾਹਟ ਨਹੀਂ ਕਰਦੇ। ਇਸ ਬਾਰੇ ਮੈਂ ਪਹਿਲਾਂ ਵੀ ਇੱਕ ਲੇਖ ਲਿਖ ਚੁੱਕਾ ਹਾਂ, "ਸਵਰਗ ਅਤੇ ਅਗਲਾ ਜਨਮ ਨਿਰਾ ਪੁਆੜੇ ਦੀ ਜੜ੍ਹ"। ਕਈਆਂ ਦਾ ਕਹਿਣਾ ਹੈ ਕਿ ਸਾਰੀ ਦੁਨੀਆਂ ਤੇ ਲੜਾਈ ਅਮਰੀਕਾ ਕਰਵਾ ਰਿਹਾ ਹੈ। ਇਹ ਗੱਲ ਪੂਰੀ ਠੀਕ ਨਹੀਂ ਹੈ। ਸੀਰੀਆ ਵਿੱਚ ਅਮਰੀਕਾ ਨਾਲੋਂ ਦੂਸਰੇ ਇਸਲਾਮੀ ਦੇਸ਼ਾਂ ਦਾ ਜ਼ਿਆਦਾ ਹੱਥ ਹੈ। ਖਾਸ ਕਰਕੇ ਸਾਉਦੀ ਅਰਬ ਅਤੇ ਇਰਾਨ ਦਾ। ਹੋਰ ਵੀ ਕਈ ਦੇਸ਼ ਇਸ ਲੜਾਈ ਵਿੱਚ ਸਿੱਧੇ ਜਾਂ ਅਸਿੱਧੇ ਤੌਰ ਤੇ ਸ਼ਾਮਲ ਹਨ। ਰੂਸ ਅਤੇ ਅਮਰੀਕਾ ਦਾ ਤਾਂ ਸਾਰੀ ਦੁਨੀਆ ਨੂੰ ਗਿਆਨ ਹੈ ਪਰ ਹੋਰ ਵੀ ਬਹੁਤ ਕੁੱਝ ਹੋ ਰਿਹਾ ਹੈ ਜਿਸ ਕਰਕੇ ਇਸ ਲੜਾਈ ਦਾ ਅੰਤ ਹਾਲੇ ਨੇੜੇ ਨਹੀਂ ਦਿਸ ਰਿਹਾ। ਇਸ ਲੇਖ ਬਾਰੇ ਕੋਈ ਟਿੱਪਣੀ ਕਰਨ ਤੋਂ ਪਹਿਲਾਂ ਮੇਰੇ ਦੋ ਲੇਖ ਜਰੂਰ ਪੜ੍ਹ ਲੈਣੇ ਜਿਹਨਾ ਨੇ ਪਹਿਲਾਂ ਨਾ ਪੜ੍ਹੇ ਹੋਣ। ਇਕ ਦਾ ਪਹਿਲਾਂ ਹੀ ਜ਼ਿਕਰ ਕਰ ਚੁੱਕਾ ਹਾਂ ਦੂਸਰੇ ਦਾ ਨਾਮ ਹੈ, "ਜੇ ਰੱਬ ਇਕ ਹੈ ਤਾਂ"। ਸਭ ਤੋਂ ਵੱਧ ਜਰੂਰੀ ਹੈ ਨਿਊਯਾਰਕ ਟਾਈਮਜ਼ ਦੇ ਮੈਕਸ ਫਿਸ਼ਰ ਦਾ ਲੇਖ ਪੜ੍ਹਨਾ ਜਾਂ ਘੱਟੋ-ਘੱਟ ਉਸ ਦੀ ਪੰਜ ਕੁ ਮਿੰਟ ਦੀ ਇੰਟਰਵਿਊ ਸੁਣਨਾ। ਇਹ ਦੋਵੇਂ ਲਿੰਕ ਮੈਂ ਅਗਾਂਹ ਪਾ ਰਿਹਾ ਹਾਂ। ਮੈਕਸ ਫਿਸ਼ਰ ਦੇ ਲੇਖ ਦੀ ਕਾਪੀ ਇਸ ਲੇਖ ਦੇ ਹੇਠਾਂ ਵੀ ਪਾ ਰਿਹਾ ਹਾਂ। ਪਰ ਜੇ ਕਰ ਤੁਸੀਂ ਨਿਊਯਾਰਕ ਟਾਈਮਜ਼ ਦੀ ਵੈੱਬ ਸਾਈਟ ਤੇ ਜਾ ਕੇ ਪੜ੍ਹੋਂਗੇ ਤਾਂ ਲੇਖ ਨਾਲ ਸੰਬੰਧਿਤ ਕਈ ਫੋਟੋਆਂ ਵੀ ਦੇਖਣ ਨੂੰ ਮਿਲਣਗੀਆਂ। ਠੰਡੇ ਦਿਮਾਗ ਨਾਲ ਸੋਚੋ ਅਤੇ ਵਿਚਾਰੋ, ਭਲਾ ਕੀ ਥੁੜਿਆ ਅਜਿਹੇ ਸਵਰਗ ਬਿਨਾ? ਮੈਂ ਤਾਂ ਕਹਿੰਦਾ ਹਾਂ ਕਿ ਅੱਗ ਲੱਗੇ ਅਜਿਹੇ ਸਵਰਗ ਨੂੰ ਜਿਸ ਨੇ ਸਾਰੀ ਦੁਨੀਆ ਵਿਚ ਅੱਗ ਲਾਈ ਹੋਈ ਹੈ। ਬਾਕੀ ਸੋਚ ਵਿਚਾਰ ਕਿ ਤੁਸੀਂ ਦੱਸ ਦਿਓ ਕਿ ਮੈਂ ਕਿਤਨੁ ਕੁ ਠੀਕ ਜਾਂ ਗਲਤ ਲਿਖਿਆ ਹੈ।

ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ॥

ਹਮ ਕਾਹੂ ਕੀ ਕਾਣਿ ਨ ਕਢਤੇ ਅਪਨੇ ਗੁਰ ਪਰਸਾਦੇ॥ ਪੰਨਾ 969॥

ਮੱਖਣ ਸਿੰਘ ਪਰੇਵਾਲ,

ਅਕਤੂਬਰ 09, 2016.

http://www.nytimes.com/2016/08/27/world/middleeast/syria-civil-war-why-get-worse.html?_r=0

http://www.pri.org/stories/2016-10-06/why-it-so-hard-end-violence-syria

 

Prayer Cap

Qty: 01

$15
Attar Perfume

Qty: 01

$25
Special T-shirt

Qty: 01

$30
  • Subtotal$70
  • Shipping Charge$05
  • Total$75