ਖਾਲਿਸਤਾਨੀ ਅਤੇ ਡਰੱਗ ਦਾ ਧੰਦਾ

  • Date: February 12, 2025
  • Writer :ਮੱਖਣ ਸਿੰਘ ਪੁਰੇਵਾਲ

ਸਿੱਖ ਮਾਰਗ ਦੇ ਪਾਠਕ ਸੱਜਣੋਂ ਇਸ ਗੱਲ ਦਾ ਤਾਂ ਸਾਰਿਆਂ ਨੂੰ ਪਤਾ ਹੈ ਕਿ ਸਾਰੀ ਦੁਨੀਆ ਵਿੱਚ ਛੇਤੀਂ ਤੋਂ ਛੇਤੀਂ ਅਮੀਰ ਬਣਨ ਦੇ ਸੁਪਨੇ ਦੇਖਣ ਵਾਲੇ ਬਹੁਤ ਸਾਰੇ ਲੋਕ ਡਰੱਗ ਦੇ ਧੰਦੇ ਵਿੱਚ ਪੈ ਜਾਂਦੇ ਹਨ। ਇਸ ਵੇਲੇ ਕਨੇਡਾ ਅਮਰੀਕਾ ਵਿੱਚ ਟਰੱਕ ਚਲਾਉਣ ਵਾਲੇ ਬਹੁਤ ਸਾਰੇ ਪੰਜਾਬੀ ਲੋਕ ਹਨ ਅਤੇ ਇਨ੍ਹਾਂ ਵਿਚੋਂ ਬਹੁਤੇ ਸਿੱਖ ਧਰਮ ਨਾਲ ਸੰਬੰਧ ਰੱਖਦੇ ਹਨ। ਇਨ੍ਹਾਂ ਵਿਚੋਂ ਬਹੁਤੇ ਆਪਣਾ ਕੰਮ ਇਮਾਨਦਾਰੀ ਨਾਲ ਕਰਦੇ ਹਨ। ਪਰ ਕੁੱਝ ਕੁ ਲੋਕ ਡਰੱਗ ਦਾ ਧੰਦਾ ਵੀ ਕਰਨ ਲੱਗ ਜਾਂਦੇ ਹਨ ਅਤੇ ਕਈ ਬਾਰਡਰ ਕਰੌਸ ਕਰਦੇ ਫੜੇ ਵੀ ਜਾਂਦੇ ਹਨ। ਜੋ ਕਿ ਇਮਾਨਦਾਰੀ ਨਾਲ ਕੰਮ ਕਰਨ ਵਾਲਿਆਂ ਨੂੰ ਵੀ ਸ਼ੱਕ ਦੇ ਘੇਰੇ ਵਿੱਚ ਲੈ ਆਉਂਦੇ ਹਨ। ਪਰ ਜਦੋਂ ਕਦੀ ਕਿਸੇ ਕਮਿਊਂਨਿਟੀ ਵਿਚ, ਖਾਸ ਕਰਕੇ ਸਿੱਖ ਕਮਿਊਂਨਿਟੀ ਵਿੱਚ ਕੋਈ ਖਾਸ ਸਤਿਕਾਰ ਵਾਲਾ ਬੰਦਾ ਇਸ ਤਰ੍ਹਾਂ ਦੇ ਕੰਮ ਵਿੱਚ ਫੜਿਆ ਜਾਂਦਾ ਹੈ ਤਾਂ ਉਸ ਨੂੰ ਇਗਨੋਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਘੇਸਲ ਜਿਹੀ ਵੱਟ ਲਈ ਜਾਂਦੀ ਹੈ। ਜਿਵੇਂ ਕਿ ਕੋਈ ਖਾਸ ਕੁੱਝ ਨਹੀਂ ਹੋਇਆ ਹੁੰਦਾ। ਕਈ ਵਾਰੀ ਮਾੜੀ ਜਿਹੀ ਗੱਲ ਬਦਲੇ, ਇੱਕ ਦੂਸਰੇ ਤੋਂ ਮੂਹਰੇ ਹੋ ਕਿ ਦੱਸਣ ਦੀ ਕੋਸ਼ਿਸ਼ ਕਰਦੇ ਹਨ ਕਿ ਅਸਲੀ ਸਿੱਖ ਅਸੀਂ ਹਾਂ ਅਤੇ ਸਾਨੂੰ ਬਹੁਤ ਦਰਦ ਹੈ ਧਰਮ ਦਾ। ਜਿਵੇਂ ਕਿ ਹੁਣੇ ਹੀ ਕੁੱਝ ਦਿਨ ਪਹਿਲਾਂ ਇੱਕ ਛੋਟੀ ਜਿਹੀ ਕੁੜੀ ਨੂੰ ਸਿੱਖਾਂ ਦੇ ਦਰਬਾਰ ਸਾਹਿਬ ਵਿੱਚ ਜਾਣ ਤੋਂ ਰੋਕਣ ਦਾ ਮਸਲਾ ਸਾਹਮਣੇ ਆਇਆ ਸੀ। ਦੋਹਾਂ ਪਾਸਿਆਂ ਤੋਂ ਬੋਲ-ਕਬੋਲ ਵਾਲੀ ਇੱਕ ਛੋਟੀ ਜਿਹੀ ਗੱਲ ਨੂੰ ਕੁੱਝ ਹੋਰ ਹੀ ਬਣਾ ਕੇ ਪੇਸ਼ ਕਰ ਦਿੱਤਾ। ਪਰ ਜਦੋਂ ਸਮਾਜ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਗੱਲਾਂ ਬਾਰੇ ਕੁੱਝ ਬੋਲਣ ਦਾ ਮੌਕਾ ਹੁੰਦਾ ਹੈ ਉਸ ਬਾਰੇ ਘੇਸਲ ਵੱਟ ਲੈਂਦੇ ਹਨ। ਕੁੱਝ ਦਿਨ ਪਹਿਲਾਂ ਇੱਕ ਗੱਲ ਸਾਹਮਣੇ ਆਈ ਸੀ ਕਿ ਸਤਵੰਤ ਸਿੰਘ, ਜਿਸ ਨੂੰ ਇੰਦਰਾ ਗਾਂਧੀ ਦੇ ਕਤਲ ਵਿੱਚ ਫਾਂਸੀ ਦੀ ਸਜਾ ਹੋਈ ਸੀ, ਉਸ ਦਾ ਭਤੀਜਾ ਨਿਊਜ਼ੀਲੈਂਡ ਵਿਚ, ਡਰੱਗ ਦੇ ਧੰਦੇ ਵਿੱਚ ਗਰਿਫਤਾਰ ਕੀਤਾ ਗਿਆ ਹੈ। ਜਿਸ ਬੀਅਰ ਦੇ ਕੈਨਾ ਵਿੱਚ ਡਰੱਗ ਸਮੱਗਲ ਕੀਤੀ ਗਈ ਸੀ ਉਸ ਕੈਨ ਵਿਚਲੀ ਬੀਅਰ ਪੀਣ ਨਾਲ ਇੱਕ ਲੜਕੇ ਦੀ ਮੌਤ ਹੋ ਗਈ ਸੀ। ਜਿਸ ਲੜਕੇ ਦੀ ਮੌਤ ਹੋਈ ਹੈ ਅਤੇ ਜਿਥੇ ਡਰੱਗ ਫੜੀ ਜਾ ਰਹੀ ਹੈ, ਉਸ ਦੀਆਂ ਫੋਟੋਆਂ ਹੇਠਾਂ ਪਾ ਰਿਹਾ ਹਾਂ। ਚਾਹੀਦਾ ਤਾਂ ਇਹ ਹੈ ਕਿ ਜਦੋਂ ਕੋਈ ਇਸ ਤਰ੍ਹਾਂ ਦਾ ਕੰਮ ਕਰਦਾ ਫੜਿਆ ਜਾਵੇ ਤਾਂ ਉਸ ਦਾ ਮਾਨ-ਸਨਮਾਨ ਵਾਪਿਸ ਹੋਣਾ ਚਾਹੀਦਾ ਹੈ। ਜਿਵੇਂ ਕਿ ਕਨੇਡਾ ਵਿੱਚ ਹੁੰਦਾ ਹੈ। ਜਦੋਂ ਕਿਸੇ ਤੇ ਚਾਰਜ ਲੱਗ ਜਾਣ ਅਤੇ ਉਹ ਦੋਸ਼ੀ ਪਾਇਆ ਜਾਵੇ ਤਾਂ ਉਸ ਦਾ ਆਡਰ ਆਫ ਕਨੇਡਾ ਦਾ ਸਨਮਾਨ ਵਾਪਸ ਲਿਆ ਜਾਂਦਾ ਹੈ। ਪਰ ਜਿਨ੍ਹਾਂ ਤੇ ਆਪ ਗਲ-ਗਲ ਤੱਕ ਇਸ ਡਰੱਗ ਦੇ ਧੰਦੇ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਲਗਦੇ ਹੋਣ ਉਨ੍ਹਾਂ ਤੋਂ ਕੀ ਆਸ ਰੱਖੀ ਜਾ ਸਕਦੀ ਹੈ? ਹੋਰ ਵੀ ਕਿਤਨੇ ਕੁ ਇਸ ਬਾਰੇ ਬੋਲੇ ਹਨ ਜਾਂ ਵੀਡੀਓ ਬਣਾ ਕੇ ਪਾਈਆਂ ਹਨ, ਇਹ ਸਾਰਿਆਂ ਦੇ ਸਾਹਮਣੇ ਹੀ ਹੈ। ਹੇਠ ਦਿੱਤੀ ਜਾਣਕਾਰੀ ਨਿਊਜ਼ੀਲੈਂਡ ਦੇ ਅੰਗ੍ਰੇਜ਼ੀ ਅਖਬਾਰਾਂ/ਵੈੱਬ ਸਾਈਟ ਅਤੇ ਯੂ-ਟਿਊਬ ਤੋਂ ਲੈ ਕੇ ਪਾ ਰਿਹਾ ਹਾਂ।
ਮੱਖਣ ਪੁਰੇਵਾਲ,
ਅਪਰੈਲ 21, 2023.

Prayer Cap

Qty: 01

$15
Attar Perfume

Qty: 01

$25
Special T-shirt

Qty: 01

$30
  • Subtotal$70
  • Shipping Charge$05
  • Total$75